
2027 ਚ AAP ਨੂੰ ਮਿਲਣਗੀਆਂ Punjab ਚ 100 ਸੀਟਾਂ-Bhagwant Singh Mann
ਪੰਜਾਬ 2027 ਵਿੱਚ 100 ਸੀਟਾਂ ਦੇ ਕੇ ਕੇਂਦਰ ਦੀ ਤਾਨਾਸ਼ਾਹੀ ਦਾ ਅੰਤ ਕਰੇਗਾ: ਭਗਵੰਤ ਸਿੰਘ ਮਾਨ
ਨਵੀਂ ਦਿੱਲੀ/ਪੰਜਾਬ, 1 ਮਾਰਚ

ਆਮ ਆਦਮੀ ਪਾਰਟੀ Aam Aadmi Party (AAP) ਦੇ ਰਾਸ਼ਟਰੀ ਕਨਵੀਨਰ Arvind Kejriwal ਦੀ ਅਗਵਾਈ ਹੇਠ Jantar Mantar ਵਿਖੇ ਹੋਈ ਵਿਸ਼ਾਲ ਜਨ ਸਭਾ ਦੌਰਾਨ ਪੰਜਾਬ ਦੇ ਮੁੱਖ ਮੰਤਰੀ Bhagwant Singh Mann ਨੇ ਐਲਾਨ ਕੀਤਾ ਕਿ ਹਾਲ ਹੀ ਵਿੱਚ ਆਇਆ ਅਦਾਲਤੀ ਫੈਸਲਾ ਭਾਰਤੀ ਰਾਜਨੀਤੀ ਵਿੱਚ ਸੱਚ ਦੀ ਇਤਿਹਾਸਕ ਜਿੱਤ ਹੈ ਅਤੇ ਇਸ ਨਾਲ ਆਮ ਆਦਮੀ ਪਾਰਟੀ AAP ਇੱਕ ਮਜ਼ਬੂਤ ਕੌਮੀ ਤਾਕਤ ਵਜੋਂ ਉਭਰੀ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਦੀ ਨੀਤੀਆਂ ‘ਤੇ ਤਿੱਖਾ ਪ੍ਰਹਾਰ ਕਰਦਿਆਂ ਕਿਹਾ ਕਿ 2027 Punjab Vidhan Sabha Election 2027 ਦੀਆਂ ਚੋਣਾਂ ਵਿੱਚ ਪੰਜਾਬ 100 ਸੀਟਾਂ ਦੇ ਕੇ ਤਾਨਾਸ਼ਾਹੀ ਰਾਜਨੀਤੀ ਦਾ ਅੰਤ ਕਰਨ ਦੀ ਸ਼ੁਰੂਆਤ ਕਰੇਗਾ।

ਮੁੱਖ ਮੰਤਰੀ ਮਾਨ ਨੇ ਕਿਹਾ, “ਜਿੱਥੇ ਪੰਜਾਬ ਚੱਲਦਾ ਹੈ, ਉੱਥੇ ਦੇਸ਼ ਪਿੱਛੇ ਆਉਂਦਾ ਹੈ। 2027 ਦੇਸ਼ ਭਰ ਵਿੱਚ ਬਦਲਾਅ ਦੀ ਸ਼ੁਰੂਆਤ ਦਾ ਸਾਲ ਹੋਵੇਗਾ। ਪੰਜਾਬ ਨੇ ਕਦੇ ਵੀ ਤਾਨਾਸ਼ਾਹੀ ਅੱਗੇ ਸਿਰ ਨਹੀਂ ਝੁਕਾਇਆ ਅਤੇ ਨਾ ਹੀ ਝੁਕਾਏਗਾ।” ਉਨ੍ਹਾਂ ਕਿਹਾ ਕਿ ਪੰਜਾਬ Punjab ਨਾਲ ਹੋ ਰਹੀ ਨਾਇੰਸਾਫ਼ੀ ਦਾ ਜਵਾਬ ਲੋਕਤਾਂਤਰਿਕ ਤਰੀਕੇ ਨਾਲ ਭਾਰੀ ਬਹੁਮਤ ਦੇ ਰੂਪ ਵਿੱਚ ਦਿੱਤਾ ਜਾਵੇਗਾ।
ਉਨ੍ਹਾਂ ਕੇਂਦਰ ‘ਤੇ ਦੋਸ਼ ਲਗਾਇਆ ਕਿ ਪੰਜਾਬ ਦੇ GST Arrear ਬਕਾਇਆ ਰਕਮ ਰੋਕੀ ਗਈ ਹੈ ਅਤੇ ਹੜ੍ਹ ਪੀੜਤਾਂ ਲਈ ਐਲਾਨੀ ਗਈ 1600 ਕਰੋੜ ਰੁਪਏ ਦੀ ਰਾਹਤ Flood Relief ਰਕਮ ਹਾਲੇ ਤੱਕ ਜਾਰੀ ਨਹੀਂ ਕੀਤੀ ਗਈ। “ਪੰਜਾਬ ਦਾ 8000 ਕਰੋੜ ਰੁਪਏ Punjab RDF ਰੋਕਿਆ ਗਿਆ ਹੈ। ਪਰ ਇਹ ਸਾਰੀ ਨਾਇੰਸਾਫ਼ੀ ਪੰਜਾਬ 2027 ਵਿੱਚ 100 ਸੀਟਾਂ ਦੇ ਕੇ ਜਵਾਬ ਦੇਵੇਗਾ,” ਉਨ੍ਹਾਂ ਕਿਹਾ।

ਵੀਡੀਓ ਕਾਨਫਰੰਸ ਰਾਹੀਂ ਕਾਰਕੁਨਾਂ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਜਦੋਂ ਵੀ ਆਮ ਆਦਮੀ ਪਾਰਟੀ ‘ਤੇ ਸੰਕਟ ਆਇਆ ਹੈ, ਪਾਰਟੀ ਹੋਰ ਮਜ਼ਬੂਤ ਹੋ ਕੇ ਨਿਕਲੀ ਹੈ। ਉਨ੍ਹਾਂ ਕਿਹਾ ਕਿ ਜੰਤਰ ਮੰਤਰ ਉਹ ਥਾਂ ਹੈ ਜਿੱਥੇ ਪਾਰਟੀ ਦੀ ਨੀਂਹ ਪਈ ਸੀ ਅਤੇ ਇਥੇ ਖੜ੍ਹ ਕੇ ਫਿਰ ਸੱਚ ਦੀ ਜਿੱਤ ਦਾ ਸੰਦੇਸ਼ ਦੇਸ਼ ਨੂੰ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ, “ਸੱਚ ਬੋਲਣ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਉਸਨੂੰ ਯਾਦ ਰੱਖਣ ਦੀ ਲੋੜ ਨਹੀਂ ਹੁੰਦੀ। ਝੂਠ ਬੋਲਣ ਵਾਲਿਆਂ ਨੂੰ ਹਰ ਵਾਰ ਆਪਣੀ ਗੱਲ ਯਾਦ ਕਰਨੀ ਪੈਂਦੀ ਹੈ।” ਮਾਨ ਨੇ ਕਿਹਾ ਕਿ ਪਹਿਲਾਂ ਰਾਜਨੀਤੀ ਵਿੱਚ ਧਰਮ ਅਤੇ ਨਫਰਤ ਦੇ ਮੁੱਦੇ ਹੁੰਦੇ ਸਨ, ਪਰ Arvind Kejriwal ਰਾਜਨੀਤੀ ਨੂੰ ਸਕੂਲਾਂ, ਹਸਪਤਾਲਾਂ, ਬਿਜਲੀ, ਰੋਜ਼ਗਾਰ ਅਤੇ ਬੁਨਿਆਦੀ ਢਾਂਚੇ ਵਰਗੇ ਮੁੱਦਿਆਂ ਵੱਲ ਮੋੜਿਆ।
ਉਨ੍ਹਾਂ ਦੱਸਿਆ ਕਿ ਜਦੋਂ ਪਾਰਟੀ ਦੇ ਆਗੂ ਜੇਲ੍ਹ ਵਿੱਚ ਸਨ, ਤਦ ਵੀ ਸਰਕਾਰ ਨੇ ਪੰਜਾਬ ਵਿੱਚ ਲੋਕ ਹਿਤ ਦੇ ਕੰਮ ਰੋਕੇ ਨਹੀਂ। “ਅਸੀਂ ਜਲੰਧਰ ਉਪ-ਚੋਣ ਜਿੱਤੀ। ਮੁਸ਼ਕਲ ਸਮੇਂ ਵਿੱਚ ਵੀ ਸਾਡਾ ਹੌਸਲਾ ਟੁੱਟਿਆ ਨਹੀਂ,” ਉਨ੍ਹਾਂ ਕਿਹਾ। ਉਨ੍ਹਾਂ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਤਿਹਾਸ ਦੱਸਦਾ ਹੈ ਕਿ ਸੱਚ ਅਤੇ ਕੁਰਬਾਨੀ ਹਮੇਸ਼ਾ ਜਿੱਤਦੇ ਹਨ।
ਮਾਨ ਨੇ ਕਿਹਾ ਕਿ ਪੰਜਾਬ ਨੇ ਦੇਸ਼ ਲਈ ਹਮੇਸ਼ਾ ਅੱਗੇ ਆ ਕੇ ਕੁਰਬਾਨੀਆਂ ਦਿੱਤੀਆਂ ਹਨ—ਚਾਹੇ Green Revolution ਰਾਹੀਂ ਦੇਸ਼ ਦੇ ਅੰਨ ਭੰਡਾਰ ਭਰਨ ਦੀ ਗੱਲ ਹੋਵੇ ਜਾਂ ਆਜ਼ਾਦੀ ਦੀ ਲੜਾਈ ਵਿੱਚ 90 ਫੀਸਦੀ ਕੁਰਬਾਨੀਆਂ ਦੇਣ ਦੀ। “ਜਦੋਂ ਸਰਹੱਦ ‘ਤੇ ਪਹਿਲੀ ਗੋਲੀ ਚਲਦੀ ਹੈ, ਉਹ ਪੰਜਾਬੀ ਸਿਪਾਹੀ ਦੇ ਸੀਨੇ ‘ਤੇ ਲੱਗਦੀ ਹੈ,” ਉਨ੍ਹਾਂ ਕਿਹਾ।
ਅੰਤ ਵਿੱਚ ਉਨ੍ਹਾਂ ਕਿਹਾ ਕਿ ਇਹ ਲੜਾਈ ਕਿਸੇ ਇੱਕ ਵਿਅਕਤੀ ਦੀ ਨਹੀਂ, ਸਗੋਂ ਸੰਵਿਧਾਨ Constitution of India ਅਤੇ ਲੋਕਤੰਤਰ Democracy of India ਦੀ ਰੱਖਿਆ ਲਈ ਹੈ। “ਸੱਚ ਦਾ ਸੂਰਜ ਕਦੇ ਵੀ ਬੱਦਲਾਂ ਪਿੱਛੇ ਲੰਮਾ ਸਮਾਂ ਨਹੀਂ ਲੁਕਿਆ ਰਹਿੰਦਾ। ਪੰਜਾਬ ਤੋਂ ਕੌਮੀ ਜਿੱਤ ਦੀ ਯਾਤਰਾ ਸ਼ੁਰੂ ਹੋਵੇਗੀ,” ਉਨ੍ਹਾਂ ਦ੍ਰਿੜਤਾ ਨਾਲ ਕਿਹਾ।
ਉਨ੍ਹਾਂ ਨੇ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਨਾਲ ਆਪਣਾ ਸੰਬੋਧਨ ਸਮਾਪਤ ਕੀਤਾ।


