Harjot Singh Bains ਨੇ ਮਾਸਟਰ ਪੜ੍ਹਨੇ ਪਾਏ

Harjot Singh Bains ਨੇ ਮਾਸਟਰ ਪੜ੍ਹਨੇ ਪਾਏ

Bhagwant Mann ਸਰਕਾਰ ਦਾ ‘Sikhya Kranti’ ’ਤੇ ਸਖ਼ਤ ਰੁਖ

Harjot Singh Bains ਦੀ ਅਚਾਨਕ ਜਾਂਚ ਤੋਂ ਬਾਅਦ 6 ਅਧਿਆਪਕਾਂ ਨੂੰ Show-Cause Notices

ਚੰਡੀਗੜ੍ਹ, 18 ਫਰਵਰੀ: ਪੰਜਾਬ ਵਿੱਚ ਸਰਕਾਰੀ ਸਕੂਲਾਂ ਦੇ ਮਿਆਰ ਉੱਚੇ ਚੁੱਕਣ ਲਈ Bhagwant Mann ਸਰਕਾਰ ਨੇ ‘Sikhya Kranti’ ਹੇਠ ਜਵਾਬਦੇਹੀ ਨੂੰ ਹੋਰ ਕੜਾ ਕੀਤਾ ਹੈ। ਸਿੱਖਿਆ ਮੰਤਰੀ Harjot Singh Bains ਵੱਲੋਂ ਮੱਛੀਵਾੜਾ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਦੀ ਅਚਾਨਕ ਜਾਂਚ ਦੌਰਾਨ ਗੰਭੀਰ ਕਮੀਆਂ ਸਾਹਮਣੇ ਆਉਣ ‘ਤੇ ਤੁਰੰਤ ਕਾਰਵਾਈ ਕੀਤੀ ਗਈ ਹੈ।

ਜਾਂਚ ਦੌਰਾਨ ਵਿਦਿਆਰਥੀਆਂ ਨੂੰ ਬੁਨਿਆਦੀ ਸਵਾਲਾਂ ਦੇ ਜਵਾਬ ਦੇਣ ਵਿੱਚ ਮੁਸ਼ਕਲ ਆਉਂਦੀ ਦੇਖੀ ਗਈ ਅਤੇ ਸਕੂਲ ਪ੍ਰਬੰਧਨ ਵਿੱਚ ਵੀ ਖਾਮੀਆਂ ਮਿਲੀਆਂ। ਇਸ ਤੋਂ ਬਾਅਦ ਸਕੂਲ ਸਿੱਖਿਆ ਵਿਭਾਗ ਨੇ BRC, ਹੈਡ ਟੀਚਰ, ਐਸੋਸੀਏਟ ਟੀਚਰ, ਤਿੰਨ ETT ਅਧਿਆਪਕਾਂ ਅਤੇ ਇਕ IEAT ਅਧਿਆਪਕ ਸਮੇਤ ਕੁੱਲ 6 ਅਧਿਆਪਕਾਂ ਨੂੰ Show-Cause Notices ਜਾਰੀ ਕੀਤੇ ਹਨ।

ਸਿੱਖਿਆ ਮੰਤਰੀ ਨੇ ਕਿਹਾ ਕਿ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਬੱਚਿਆਂ ਦੇ ਭਵਿੱਖ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ। ਉਨ੍ਹਾਂ ਜ਼ੋਰ ਦਿੱਤਾ ਕਿ ਸਰਕਾਰ ਲਈ ਸਿੱਖਿਆ ਸਭ ਤੋਂ ਵੱਡੀ ਤਰਜੀਹ ਹੈ ਅਤੇ ਡਿਊਟੀ ਵਿੱਚ ਕੋਤਾਹੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਮੰਤਰੀ ਵੱਲੋਂ ਰਾਜ ਭਰ ਵਿੱਚ ਅਚਾਨਕ ਦੌਰੇ ਕਰਕੇ ਪੜ੍ਹਾਈ ਦੇ ਮਿਆਰ, ਵਿਦਿਆਰਥੀ ਹਾਜ਼ਰੀ, ਮਿਡ-ਡੇ ਮੀਲ ਅਤੇ ਢਾਂਚਾਗਤ ਸਹੂਲਤਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸਰਕਾਰ ਦਾ ਮੰਤਵ ਹੈ ਕਿ ਸਰਕਾਰੀ ਸਕੂਲਾਂ ਵਿੱਚ ਗੁਣਵੱਤਾਪੂਰਨ ਸਿੱਖਿਆ ਯਕੀਨੀ ਬਣਾਈ ਜਾਵੇ ਅਤੇ ਹਰ ਪੱਧਰ ‘ਤੇ ਜਵਾਬਦੇਹੀ ਕਾਇਮ ਰਹੇ।

CATEGORIES
TAGS
Share This

COMMENTS

Wordpress (0)
Disqus ( )
Translate