ਗੋਪੀਚੰਦ ਆਰਯ ਮਹਿਲਾ ਕਾਲਜ ਦੇ ਵਿਹੜੇ ਵਿੱਚ ਤੀਆਂ ਦੇ ਮੇਲੇ ਦਾ ਸ਼ਾਨਦਾਰ ਆਯੋਜਨ  

ਅਬੋਹਰ 17 ਅਗਸਤ। ਗੋਪੀਚੰਦ ਆਰਯ ਮਹਿਲਾ ਕਾਲਜ  ਦੇ ਵਿਹੜੇ ਵਿੱਚ ਤੀਆਂ ਦੇ ਮੇਲੇ ਦਾ ਸ਼ਾਨਦਾਰ ਆਯੋਜਨ ਦੌਰਾਨ ਪ੍ਰਿੰਸੀਪਲ ਡਾਕਟਰ ਰੇਖਾ ਸੂਦ ਹਾਂਡਾ ਦੀ ਯੋਗ ਨੁਮਾਇੰਦਗੀ ਅਧੀਨ ਵਿੱਦਿਅਕ ਗਤੀਵਿਧੀਆਂ ਦੇ ਨਾਲ ਨਾਲ ਸੱਭਿਆਚਾਰਕ ਗਤੀਵਿਧੀਆਂ ਵਿੱਚ ਵੀ ਹਮੇਸ਼ਾ ਮੋਹਰੀ ਰਿਹਾ ਹੈ। ਇਸੇ ਲੜੀ ਦੇ ਤਹਿਤ ਮਿਤੀ 14 ਅਗਸਤ 2024 ਨੂੰ ਡਾਕਟਰ ਸ਼ਕੁੰਤਲਾ ਮਿੱਡਾ (ਡੀਨ, ਯੂਥ ਵੈਲਫੇਅਰ ਵਿਭਾਗ) ਵੱਲੋਂ ਤੀਆਂ ਦਾ  ਮੇਲਾ ਆਯੋਜਿਤ ਕੀਤਾ ਗਿਆ।ਦ ਇਸ ਮੇਲੇ ਦੀ ਸ਼ੁਰੂਆਤ ਮੈਡਮ ਕਮਲੇਸ਼ ਅਤੇ ਮੈਡਮ ਰਾਜਵੀਰ ਦੁਆਰਾ ਵਿਦਿਆਰਥਣਾਂ ਨਾਲ ਜਾਗੋ ਕੱਢ ਕੇ ਕੀਤੀ ਗਈ। ਵਿਦਿਆਰਥਣਾਂ ਗਿੱਧਾ ਪਾਉਂਦੀਆਂ ਹੋਈਆਂ ਪ੍ਰਿੰਸੀਪਲ ਮੈਡਮ ਡਾਕਟਰ ਰੇਖਾ ਸੂਦ ਹਾਂਡਾ ਨੂੰ ਮੁੱਖ ਪੰਡਾਲ ਤੱਕ ਲੈ ਕੇ ਆਈਆਂ। ਜ਼ਿਕਰਯੋਗ ਹੈ ਕਿ ਕਾਲਜ ਵਿੱਚ ਪੰਜਾਬੀ ਸੱਭਿਆਚਾਰ ਅਤੇ ਬਾਗੜੀ ਸੱਭਿਆਚਾਰ ਨੂੰ ਦਰਸਾਉਂਦੀਆਂ ਝਾਕੀਆਂ ਲਾਈਆਂ ਗਈਆਂ । ਜਿੱਥੇ ਬੈਠ ਕੇ ਪ੍ਰਿੰਸੀਪਲ ਸਾਹਿਬਾ ਅਤੇ ਸਟਾਫ ਨੇ ਇਸ ਪ੍ਰੋਗਰਾਮ ਦਾ ਆਨੰਦ ਮਾਣਿਆ। ਅਬੋਹਰ ਦੇ ਇਨਰ ਵੀਲ ਕਲੱਬ ਦੇ ਮੈਮ ਇਨਾਇਤ ਅਤੇ ਹੋਰ ਮੈਂਬਰ ਸਾਹਿਬ ਨੇ ਸ਼ਾਮਿਲ ਹੋ ਕੇ ਇਸ ਮੇਲੇ ਦੀ ਰੌਣਕ ਨੂੰ ਚਾਰ ਚੰਨ ਲਾਏ। ਮੈਮ ਇਨਾਇਤ ਵੱਲੋਂ ਨੀ ਇਕ ਮੇਰੀ ਅੱਖ ਕਾਸ਼ਨੀ ਗੀਤ ਦੀ ਪੇਸ਼ਕਾਰੀ ਕੀਤੀ ਗਈ।

ਪ੍ਰੋਗਰਾਮ ਦੇ ਚਲਦੇ ਵਿਦਿਆਰਥਣ ਮਹਿਕ ਅਤੇ ਉਹਨਾਂ ਦੇ ਗਰੁੱਪ ਦੁਆਰਾ  ਡਾਂਸ ਦੀ ਪੇਸ਼ਕਾਰੀ ਦਿੱਤੀ ਗਈ । ਇਸ ਦੇ ਨਾਲ ਹੀ ਕਰਨ ਅਤੇ ਉਹਨਾਂ ਗਰੁੱਪ ਦੁਆਰਾ  ਲੋਕ ਗੀਤ ਗਾ ਕੇ  ਰੰਗ ਬੰਨਿਆ। ਗੁਰਪ੍ਰੀਤ ਅਤੇ ਉਹਨਾਂ ਦੇ ਗਰੁੱਪ ਦੁਆਰਾ ਟੱਪਿਆਂ ਰਾਹੀਂ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ। ਵਿਦਿਆਰਥਣ ਗੁਰਪ੍ਰੀਤ ਦੁਆਰਾ ਗਿਟਾਰ ਤੇ ਗੀਤ ਦੀ ਪੇਸ਼ਕਾਰੀ ਕੀਤੀ ਗਈ। ਮੈਡਮ ਅਮਨਪ੍ਰੀਤ ਕੌਰ ਸੰਧੂ ਨੇ ਮੰਚ ਸੰਚਾਲਕ ਦੀ ਭੂਮਿਕਾ ਬਖੂਬੀ ਨਿਭਾਈ।
ਇਸ ਤੀਆਂ ਦੇ ਮੇਲੇ ਦੌਰਾਨ ਕਾਲਜ ਵਿੱਚ ਇੱਕ ਡਾਂਸ ਫਲੋਰ ਸਥਾਪਿਤ ਕੀਤਾ ਗਿਆ ਜਿੱਥੇ ਵਿਦਿਆਰਥਣਾਂ ਨੇ ਖੁੱਲ ਕੇ ਨੱਚ ਗਾ ਕੇ ਆਪਣੇ ਮਨ ਦੀ ਰੀਝ ਪੂਰੀ ਕੀਤੀ।
 ਤੀਆਂ ਦੇ ਮੇਲੇ ਦਾ ਮੁੱਖ ਆਕਰਸ਼ਣ ਅਧਿਆਪਕਾਂ (ਡਾ. ਅਨੀਤਾ ਸਿੰਘ, ਮੈਡਮ ਪ੍ਰਿਧੀ , ਮੈਡਮ ਜਯੋਤੀ ਸਿੰਗਮਾਰ) ਅਤੇ ਵਿਦਿਆਰਥਣਾਂ ਵੱਲੋਂ ਲਾਏ ਗਏ ਸਟਾਲ ਰਹੇ ਜਿਨ੍ਹਾਂ ਵਿੱਚ ਮਹਿੰਦੀ ਡਿਜ਼ਾਇਨਿੰਗ, ਨੇਲ ਆਰਟ, ਹੋਮ ਸਾਇੰਸ ਵਿਭਾਗ ਵੱਲੋਂ ਖਾਣ ਪੀਣ ਦੀਆਂ ਸਟਾਲਾਂ, ਸੱਭਿਆਚਾਰ ਪ੍ਰਦਰਸ਼ਨੀਆਂ, ਸਰੀਰਕ ਸਿੱਖਿਆ ਵਿਭਾਗ ਵੱਲੋਂ ਗੇਮਜੋਨ‌ ਦੀ ਸਥਾਪਨਾ, ਵਿਦਿਆਰਥਣਾਂ ਵੱਲੋਂ ਲਾਏ ਗਏ ਖਾਣ ਪੀਣ ਦੀਆਂ ਚੀਜ਼ਾਂ ਦੇ ਸਟਾਲ, ਜੁੱਤੀਆਂ ਦੀ ਸਟਾਲ ਅਤੇ ਸੂਟਾਂ ਦੇ ਸਟਾਲ ਸ਼ਾਮਿਲ ਸਨ।
ਪ੍ਰਿੰਸੀਪਲ ਸਾਹਿਬਾ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਇਸ ਮੇਲੇ ਦਾ ਪੂਰਨ ਲੁਤਫ਼ ਉਠਾਉਣ ਦਾ ਸੁਨੇਹਾ ਦਿੱਤਾ ਅਤੇ ਨਾਲ ਹੀ ਕਿਹਾ ਕਿ ਹੁਣ ਕਲਾਸਾਂ ਵਿੱਚ ਭਰਵੀਂ ਹਾਜ਼ਰੀ ਲਵਾ ਕੇ ਵਿਦਿਅਕ ਪ੍ਰਾਪਤੀਆਂ ਦੀ ਤਿਆਰੀ ਕੀਤੀ ਜਾਵੇ। ਪ੍ਰਿੰਸੀਪਲ ਸਾਹਿਬਾ ਨੇ ਵਿਦਿਆਰਥਣਾਂ ਵਿੱਚੋਂ ਉਹਨਾਂ ਦੀ ਪੇਸ਼ਕਾਰੀ ਦੇ ਅਧਾਰ ਤੇ ਮਿਸ ਤੀਜ ਦਾ ਖਿਤਾਬ ਬੀ. ਏ.  ਭਾਗ ਪਹਿਲਾ ਦੀ ਵਿਦਿਆਰਥਨ ਕੁਮਾਰੀ ਰਿਜਵੀ ਨੂੰ ਦਿੱਤਾ ਗਿਆ। ਸੀਰਤ ਅਤੇ ਸਾਥਣਾਂ ਦੁਆਰਾ ਗਿੱਧੇ ਦੀ ਪੇਸ਼ਕਾਰੀ ਉਪਰੰਤ ਤੀਆਂ ਦਾ ਮੇਲਾ ਸਮਾਪਤ ਹੋ ਗਿਆ। ਪ੍ਰਿੰਸੀਪਲ ਸਾਹਿਬਾ ਨੇ ਤੀਆਂ ਦੇ ਮੇਲੇ ਦੇ ਸਫਲ ਪ੍ਰਬੰਧਨ ਲਈ ਡਾਕਟਰ ਸ਼ਕੁੰਤਲਾ ਮਿੱਡਾ ਅਤੇ ਸਮੂਹ ਸਟਾਫ ਨੂੰ ਮੁਬਾਰਕਬਾਦ ਦਿੱਤੀ।

CATEGORIES
TAGS
Share This

COMMENTS

Wordpress (0)
Disqus (0 )
Translate