BSF ਕਾਂਸਟੇਬਲ ਨੂੰ 15 ਸਾਲ ਦੀ ਕੈਦ, 4 ਲੱਖ ਜੁਰਮਾਨਾ, Pakistan ਤੋਂ ਮੰਗਵਾਉਂਦਾ ਸੀ….
ਫਾਜ਼ਿਲਕਾ, 18 ਫਰਵਰੀ
ਸ਼੍ਰੀ ਅਜੀਤ ਪਾਲ ਸਿੰਘ ਜੱਜ ਵਿਸ਼ੇਸ਼ ਅਦਾਲਤ ਦੀ ਅਦਾਲਤ Fazilka ਨੇ ਪਾਕਿਸਤਾਨ Pakikstan ਤੋਂ ਨਸ਼ਾ ਤਸਕਰੀ ਦੇ ਦੋਸ਼ੀ BSF ਦੇ ਕਾਂਸਟੇਬਲ ਨੂੰ 15 ਸਾਲਾਂ ਦੀ ਸਖ਼ਤ ਕੈਂਦ ਅਤੇ 4 ਲੱਖ ਰੁਪਏ ਦੇ ਜੁਰਮਾਨੇ ਦੀ ਸਜਾ ਸੁਣਾਈ ਹੈ।

ਜਾਣਕਾਰੀ ਅਨੁਸਾਰ 21.06.2022 ਨੂੰ ਅਪਰਾਧ ਨੰਬਰ 44 ਵਾਲੇ ਮਾਮਲੇ ਵਿੱਚ NDPS Act ਤਹਿਤ ਪੁਲਿਸ ਸਟੇਸ਼ਨ NCB Chandigarh ਚੰਡੀਗੜ੍ਹ ਵਿਖੇ ਧਾਰਾ 8, 21, 23 ਦੇ ਤਹਿਤ BSF ਦੇ ਸਾਬਕਾ ਕਾਂਸਟੇਬਲ ਅਰਵਿੰਦ ਸਰੋਏ ਖਿਲਾਫ ਪਰਚਾ ਦਰਜ ਕੀਤਾ ਗਿਆ ਸੀ ਜਿਸ ਵਿਚ ਸੁਣਵਾਈ ਤੋਂ ਬਾਅਦ ਅਦਾਲਤ ਨੇ ਉਸ ਨੂੰ ਦੋਸ਼ੀ ਠਹਿਰਾਇਆ ਅਤੇ 15 ਸਾਲ ਦੀ ਸਖ਼ਤ ਕੈਦ ਅਤੇ 4,00,000/- ਰੁਪਏ ਦਾ ਜੁਰਮਾਨਾ ਅਦਾ ਕਰਨ ਦੀ ਸਜ਼ਾ ਸੁਣਾਈ । ਜੁਰਮਾਨੇ ਦੀ ਅਦਾਇਗੀ ਨਾ ਕਰਨ ਦੀ ਸੂਰਤ ਵਿੱਚ 2 ਸਾਲ ਦੀ ਹੋਰ ਸਖ਼ਤ ਕੈਦ ਦੀ ਸਜ਼ਾ ਸੁਣਾਈ।
ਦੱਸਣਯੋਗ ਹੈ ਕਿ 21.06.2022 ਨੂੰ ਬਾਰਡਰ ਪੋਸਟ ਜੋਧਾਵਾਲਾ Boarder Check Post Jodhewala ਦੇ ਖੇਤਰ ਵਿੱਚ, ਦੋਸ਼ੀ ਨੂੰ ਪਾਕਿਸਤਾਨ Pakistan ਤੋਂ ਆਯਾਤ ਕੀਤੀ ਗਈ ਲਗਭਗ 4.235 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ। ਉਸ ‘ਤੇ ਐਨਡੀਪੀਐਸ ਐਕਟ ਦੀ ਧਾਰਾ 21(ਸੀ), 23(ਸੀ) ਅਤੇ 8 ਤਹਿਤ ਦੋਸ਼ ਲਗਾਇਆ ਗਿਆ ਸੀ। Narcotics Control Bureau ਦੁਆਰਾ ਮਾਮਲੇ ਦੀ ਪੂਰੀ ਜਾਂਚ ਕੀਤੀ ਗਈ ਸੀ। ਅਦਾਲਤ ਨੇ ਕਿਹਾ ਕਿ ਦੋਸ਼ੀ BSF ਅਧਿਕਾਰੀ ਹੋਣ ਦੇ ਨਾਤੇ ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਦਾ ਪਤਾ ਲਗਾਉਣ ਅਤੇ ਰੋਕਣ ਲਈ ਪਾਬੰਦ ਸੀ ਪਰ, ਉਸਨੇ ਘਿਨਾਉਣਾ ਅਪਰਾਧ ਕੀਤਾ ਜਦੋਂ ਉਹ ਖੁਦ ਪਾਕਿਸਤਾਨ ਤੋਂ ਹੈਰੋਇਨ ਦੀ ਤਸਕਰੀ ਵਿੱਚ ਖੁਦ ਸ਼ਾਮਲ ਹੋ ਗਿਆ ਅਤੇ ਇਸ ਲਈ, ਉਹ ਮਿਸਾਲੀ ਸਜ਼ਾ ਦਾ ਹੱਕਦਾਰ ਸੀ।


