ਅਨੂਪ ਕੁਮਾਰ ਦੀ ਅਗਵਾਈ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਰਾਜਾਂ ਵਾਲੀ ਤਰੱਕੀ ਦੀਆਂ ਲੀਹਾਂ ਤੇ
ਅਬੋਹਰ 18 ਜੁਲਾਈ। ਸਿੱਖਿਆ ਵਿਭਾਗ ਵਿੱਚ ਸਰਕਾਰੀ ਸਕੂਲਾਂ ਦੀ ਨੁਹਾਰ ਲਗਾਤਾਰ ਬਦਲਦੀ ਜਾ ਰਹੀ ਹੈ। ਮਿਹਨਤੀ ਅਧਿਆਪਕਾਂ ਦੀ ਅਗਵਾਈ ਵਿੱਚ ਸੂਬੇ ਭਰ ਦੇ ਬਹੁਤੇ ਸਰਕਾਰੀ ਸਕੂਲ ਤਰੱਕੀ ਦੀਆਂ ਲੀਹਾਂ ਤੇ ਚੱਲ ਰਹੇ ਹਨ। ਅਬੋਹਰ ਬਲਾਕ 1 ਦੇ ਪਿੰਡ ਰਾਜਾਂਵਾਲੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਗੱਲ ਕਰੀਏ ਤਾਂ ਇੱਥੇ ਹੈਡ ਟੀਚਰ ਅਨੂਪ ਕੁਮਾਰ ਦੀ ਅਗਵਾਈ ਵਿੱਚ ਸਕੂਲ ਤਰੱਕੀ ਦੀਆਂ ਲੀਆਂ ਤੇ ਚੱਲ ਰਿਹਾ ਹੈ। ਸਕੂਲ ਵਿੱਚ ਅਨੂਪ ਕੁਮਾਰ ਦੇ ਯਤਨਾਂ ਸਦਕਾ ਵੱਖ-ਵੱਖ ਦਾਨੀ ਸੱਜਣਾਂ ਵੱਲੋਂ ਦਾਨ ਕੀਤੀ ਗਈ 2 ਲੱਖ ਰੁਪਏ ਦੀ ਰਾਸ਼ੀ ਨਾਲ ਸਕੂਲ ਵਿੱਚ ਇੰਟਰਲੋਕ ਦਾ ਕੰਮ ਕਰਵਾਇਆ ਗਿਆ। ਜਿਸ ਨਾਲ ਸਕੂਲ ਦੀ ਦਿੱਖ ਪਹਿਲਾਂ ਨਾਲੋਂ ਵੀ ਸੁੰਦਰ ਹੋ ਗਈ। ਅਨੂਪ ਕੁਮਾਰ ਨੇ ਦੱਸਿਆ ਕਿ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਪਹਿਲਾਂ ਵੀ ਜਿੱਥੇ ਸਕੂਲ ਵਿੱਚ ਵਿਕਾਸ ਕਾਰਜ ਕਰਵਾਏ ਜਾ ਚੁੱਕੇ ਹਨ ਉੱਥੇ ਹੁਣ ਸਕੂਲ ਦੇ ਗੇਟ ਤੋਂ ਦਫਤਰ ਤੱਕ ਆਉਣ ਵਾਲੇ ਰਸਤੇ ਉੱਪਰ ਇੰਟਰਲਾਕ ਲਾਈਆਂ ਗਈਆਂ ਹਨ। ਜਿਸ ਲਈ 2 ਲੱਖ ਰੁਪਏ ਵੱਖ-ਵੱਖ ਦਾਨੀ ਸੱਜਣਾਂ ਨੇ ਸਕੂਲ ਨੂੰ ਦਾਨ ਦਿੱਤਾ।

ਇਸ ਮੌਕੇ ਤੇ ਅਵਿਨਾਸ਼ ਕੁਮਾਰ ਮਾਂਗੀ ਲਾਲ ਸੰਦੀਪ ਕੁਮਾਰ ਜਸਪ੍ਰੀਤ ਕੌਰ ਚੰਦਰ ਸ਼ੇਖਰ ਤੇ ਹੋਰ ਪਿੰਡ ਵਾਸੀ ਵੀ ਹਾਜ਼ਰ ਸਨ। ਅਨੂਪ ਕੁਮਾਰ ਨੇ ਦਾਨੀਆਂ ਦਾ ਧੰਨਵਾਦ ਵੀ ਕੀਤਾ।



