ਪੀ.ਏ.ਯੂ. ਦੇ ਸਬਜ਼ੀ ਵਿਗਿਆਨ ਵਿਭਾਗ ਨੇ ਭਾਰਤੀ ਬਾਗਬਾਨੀ ਕਾਂਗਰਸ ਵਿਚ ਨੌ ਇਨਾਮ ਜਿੱਤ ਕੇ ਕੀਰਤੀਮਾਨ ਬਣਾਇਆ

ਪੀ ਏ ਯੂ ਦੇ ਸਬਜੀ ਵਿਗਿਆਨ ਵਿਭਾਗ ਨੇ 11ਵੀਂ ਭਾਰਤੀ ਬਾਗਬਾਨੀ ਕਾਂਗਰਸ 2025 ਅਤੇ ਇੰਡੀਅਨ ਹੋਰਟੀਕਲਚਰ ਕਾਂਗਰਸ-2025 ਅਤੇ ਕਿਫ਼ਾਇਤੀ ਲਾਹੇਵੰਦ ਅਤੇ ਸਥਿਰ ਵਿਕਾਸ ਬਾਰੇ ਕੌਮਾਂਤਰੀ ਬਾਗਬਾਨੀ ਇਕੱਤਰਤਾ ਵਿੱਚ ਸਾਨਦਾਰ ਪ੍ਰਦਰਸਨ ਕਰਦੇ ਹੋਏ ਕੁੱਲ ਨੌ ਇਨਾਮ ਹਾਸਲ ਕੀਤੇ| ਇਹ ਸਮਾਗਮ ਬੀਤੇ ਦਿਨੀਂ ਯੂਨੀਵਰਸਿਟੀ ਆਫ ਐਗਰੀਕਲਚਰਲ ਸਾਇੰਸਜ (ਯੂ. ਏ. ਐਸ.), ਬੈਂਗਲੁਰੂ, ਕਰਨਾਟਕ ਵਿੱਚ ਆਯੋਜਿਤ ਕੀਤਾ ਗਿਆ ਸੀ, ਜਿਸ ਵਿੱਚ ਦੇਸ-ਵਿਦੇਸ ਦੀਆਂ ਪ੍ਰਮੁੱਖ ਖੋਜ ਸੰਸਥਾਵਾਂ ਨੇ ਭਾਗ ਲਿਆ|

ਇਸ ਪ੍ਰਾਪਤੀ ਨਾਲ ਪੀ ਏ ਯੂ ਦੇ ਸਬਜੀ ਵਿਗਿਆਨ ਵਿਭਾਗ ਨੇ ਵਿਗਿਆਨਕ ਖੋਜ ਅਤੇ ਬਾਇਓਤਕਨਾਲੋਜੀ ਦੇ ਖੇਤਰ ਵਿੱਚ ਆਪਣੀ ਮੁਹਾਰਤ ਸਾਬਤ ਕੀਤੀ| ਵਿਭਾਗ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਮੌਖਿਕ ਅਤੇ ਪੋਸਟਰ ਪੇਸ਼ਕਾਰੀ ਦੀਆਂ ਸ੍ਰੇਣੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਦਿਖਾਉਂਦੇ ਹੋਏ ਵਿਭਾਗ ਵੱਲੋਂ ਕੀਤੀ ਜਾ ਰਹੀ ਖੋਜ ਦੇ ਮਿਆਰ ਅਤੇ ਸਥਿਰਤਾ ਨੂੰ ਪ੍ਰਮਾਣਿਤ ਕੀਤਾ|

ਸਬਜ਼ੀ ਵਿਗਿਆਨੀਆਂ ਡਾ. ਮਧੂ ਸਰਮਾ, ਡਾ. ਜਿਫਨਵੀਰ ਸਿੰਘ ਖੋਸਾ ਅਤੇ ਡਾ. ਗਗਨਦੀਪ ਕੌਰ ਚਾਹਲ ਨੂੰ ਸਬਜੀਆਂ ਉੱਤੇ ਉਨ੍ਹਾਂ ਦੇ ਨਵੇਕਲੇ ਖੋਜ ਕਾਰਜ ਲਈ ਸਰਵੋਤਮ ਮੌਖਿਕ ਪੇਸ਼ਕਾਰੀ ਲਈ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ| ਇਸ ਤੋਂ ਇਲਾਵਾ, ਵਿਭਾਗ ਦੇ ਵਿਦਿਆਰਥੀਆਂ ਨੇ ਵੀ ਪੋਸਟਰ ਅਤੇ ਮੌਖਿਕ ਸ੍ਰੇਣੀਆਂ ਵਿੱਚ ਇਨਾਮ ਜਿੱਤ ਕੇ ਵਿਭਾਗ ਦੀ ਖੋਜ ਅਤੇ ਅਕਾਦਮਿਕ ਮਜ਼ਬੂਤੀ ਨੂੰ ਦ੍ਰਿੜ ਕੀਤਾ|

ਪੋਸਟਰ ਪੇਸ਼ਕਾਰੀ ਸ੍ਰੇਣੀ ਵਿੱਚ ਗਰਿਮਾ ਵਰਮਾ ਨੂੰ ਪਿਆਜ਼ ਵਿੱਚ ਅਗੇਤੇ ਨਿਸਾਰੇ ਲਈ ਜ਼ਿੰਮੇਵਾਰ ਜਿਨੋਮਿਕਸ ਅਧਿਐਨ ਲਈ ਸਨਮਾਨ ਮਿਲਿਆ| ਹਰਨੂਰ ਕੌਰ ਢਿੱਲੋਂ ਅਤੇ ਮੋਨੀਸਾ ਟੀ ਨੂੰ ਬੈਂਗਣਾਂ ਦੀ ਖੋਜ ਲਈ ਇਨਾਮ ਮਿਲੇ| ਸ਼੍ਰੀ ਜਸਵੰਤ ਪ੍ਰਜਾਪਤੀ ਨੂੰ ਤੋਰੀ ਲਈ ਕੀਤੀ ਖੋਜ ਵਾਸਤੇ ਸਨਮਾਨਿਤ ਕੀਤਾ ਗਿਆ|

ਬਬਨਜੀਤ ਨੂੰ ਟਮਾਟਰ ਦੇ ਪੌਦਿਆਂ ਵਿੱਚ ਪੋਸਕ ਤੱਤਾਂ ਦੀ ਖੋਜ ਲਈ ਇਨਾਮ ਮਿਲਿਆ| ਜੋਹਰ ਸਿੰਘ ਨੂੰ ਕੱਦੂ ਵਿੱਚ ਵਿਟਾਮਿਨ ਸੀ ਨਾਲ ਸੰਬੰਧਿਤ ਜੀਨਾਂ ਦੀ ਮੌਲਿਕ ਖੋਜ ਲਈ ਸਨਮਾਨਿਤ ਕੀਤਾ ਗਿਆ|

ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਵਿਭਾਗ ਦੇ ਮੁਖੀ ਡਾ. ਸਤ ਪਾਲ ਸਰਮਾ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਮਿਹਨਤ ਲਈ ਵਧਾਈ ਦਿੱਤੀ|

CATEGORIES
TAGS
Share This

COMMENTS

Wordpress (0)
Disqus ( )
Translate