ਬੇਰੁਜ਼ਗਾਰ ਵਿਆਕਤੀਆਂ ਨੂੰ ਰੋਜ਼ਗਾਰ ਮੁਹੱਇਆ ਕਰਵਾਉਣ ਦੇ ਮੰਤਵ ਨਾਲ ਅੱਜ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸ੍ਰੀ ਮੁਕਤਸਰ ਸਾਹਿਬ ਵਿਖੇ ਲਗਾਇਆ ਗਿਆ ਪਲੇਸਮੈਂਟ ਕੈਂਪ
ਸ੍ਰੀ ਮੁਕਤਸਰ ਸਾਹਿਬ 25 ਅਪ੍ਰੈਲ
ਬੇਰੁਜ਼ਗਾਰ ਵਿਆਕਤੀਆਂ ਨੂੰ ਰੋਜ਼ਗਾਰ ਮੁਹੱਇਆ ਕਰਵਾਉਣ ਦੇ ਮੰਤਵ ਨਾਲ ਅੱਜ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸ੍ਰੀ ਮੁਕਤਸਰ ਸਾਹਿਬ ਵਿਖੇ ਪਲੇਸਮੈਂਟ ਕੈਂਪ ਲਗਾਇਆ ਗਿਆ
ਇਸ ਮੌਕੇ ਦਲਜੀਤ ਸਿੰਘ ਬਰਾੜ, ਪਲੇਸਮੈਂਟ ਅਫਸਰ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਇਸ ਕੈਂਪ ਵਿੱਚ AFI Feed Industries ਕੰਪਨੀ ਵੱਲੋਂ Sales & Marketing Officer ਲਈ ਅਤੇ AGILE HERBAL ਕੰਪਨੀ ਵੱਲੋਂ Wellness Advisor ਦੀ ਅਸਾਮੀ ਲਈ ਇੰਟਰਵਿਊ ਲਈ ਗਈ। ਪਲੇਸਮੈਂਟ ਕੈਂਪ ਵਿੱਚ ਕੁੱਲ 81 ਬੇਰੁਜ਼ਗਾਰ ਪ੍ਰਾਰਥੀਆਂ ਵੱਲੋਂ ਭਾਗ ਲੈਂਦੇ ਹੋਏ ਇੰਟਰਵਿਊ ਦਿੱਤੀ ਗਈ। ਇੰਟਰਵਿਊ ਉਪਰੰਤ AFI FEED INDUSTRIES ਕੰਪਨੀ ਵੱਲੋਂ 1 ਉਮੀਦਵਾਰ ਦੀ ਚੋਣ ਅਤੇ AGILE HERABL ਕੰਪਨੀ ਵੱਲੋਂ 58 ਪ੍ਰਾਰਥੀਆਂ ਮੌਕੇ ਤੇ ਚੌਣ ਕੀਤੀ ਗਈ।
ਪਲੇਸਮੈਂਟ ਅਫਸਰ ਵੱਲੋਂ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਦਫਤਰ ਵੱਲੋਂ ਇਸ ਤਰ੍ਹਾ ਦੇ ਪਲਸਮੈਂਟ ਕੈਂਪ ਸਮੇਂ-ਸਮੇਂ ਤੇ ਲਗਾਉਂਦੇ ਹੋਏ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਵਿੱਚ ਮਦਦ ਕੀਤੀ ਜਾਂਦੀ ਹੈ।
ਉਨ੍ਹਾ ਵੱਲੋਂ ਦੱਸਿਆ ਗਿਆ ਕਿ ਦਫਤਰ ਵੱਲੋਂ ਸਰਕਾਰੀ ਅਧਿਸੂਚਿਤ ਅਸਾਮੀਆਂ ਦੀ ਸੂਚਨਾਂ/ਦਫਤਰ ਵੱਲੋਂ ਲਗਾਏ ਜਾਂਦੇ ਪਲੇਸਮੈਂਟ ਕੈਂਪ/ਰੋਜ਼ਗਾਰ ਮੇਲੇ/ਵਿਭਾਗ ਦੀਆਂ ਹੋਰ ਸਕੀਮਾਂ ਦੀ ਜਾਣਕਾਰੀ ਨੌਜਵਾਨਾਂ ਤੱਕ ਦਫਤਰ ਦੇ FACEBOOK/INSTGRAM ਅਕਾਊਂਟ ਰਾਹੀਂ ਸਾਂਝੀ ਕੀਤੀ ਜਾਂਦੀ ਹੈ, ਉਨ੍ਹਾ ਵੱਲੋਂ ਨੌਜਵਾਨਾਂ ਨੁੰ ਅਪੀਲ ਕੀਤੀ ਗਈ ਕਿ ਉਹ ਦਫਤਰ ਦੇ ਸੋਸਲ ਮੀਡਿਆ ਅਕਾਊਂਟ ਲਿੰਕ https://www.instagram.com/dbeemuktsar ਅਤੇ https://www.facebook.com/dbee.muktsar ਨੂੰ ਜਰੂਰ ਜੁਆਇਨ ਕਰਨ ਤਾਂ ਜੋ ਉਨਾਂ ਨੂੰ ਇਸ ਤਰ੍ਹਾ ਦੇ ਉਪਰਾਲਿਆ ਦੀ ਜਾਣਕਾਰੀ ਸਮੇਂ ਸਿਰ ਮਿਲ ਸਕੇ। ਪ੍ਰਾਰਥੀ ਪਲੇਸਮੈਂਟ ਕੈਂਪ ਸਬੰਧੀ ਅਤੇ ਹੋਰ ਸੇਵਾਵਾਂ ਸਬੰਧੀ ਜਾਣਕਾਰੀ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਡੀ.ਸੀ. ਦਫਤਰ, ਸੇਵਾ ਕੇਂਦਰ ਦੇ ਉੱਪਰ, ਸ੍ਰੀ ਮੁਕਤਸਰ ਸਾਹਿਬ ਵਿਖੇ ਵਿਜਿਟ ਕਰ ਸਕਦੇ ਹਨ ਜਾਂ ਪ੍ਰਾਰਥੀ ਹੇਠ ਲਿਖੇ ਨੰਬਰ ਤੇ ਸੰਪਰਕ ਕਰ ਸਕਦੇ ਹਨ