ਨਰਮੇ ਦੀ ਫਸਲ ਹੇਠ ਰਕਬਾ ਵਧਾਉਣ ਲਈ ਵੱਖ-ਵੱਖ ਪਿੰਡਾਂ ਵਿੱਚ ਮਿਸ਼ਨ ਉਨੱਤ ਕਿਸਾਨ ਤਹਿਤ ਕਿਸਾਨ ਸਿਖਲਾਈ ਕੈਂਪ ਲਗਾਏ ਗਏ
ਮਲੋਟ 25 ਅਪ੍ਰੈਲ (ਬਲਰਾਜ ਸਿੰਘ ਸਿੱਧੂ )
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਵੱਖ ਵੱਖ ਪਿੰਡਾਂ ਵਿਚ ਉਨੱਤ ਕਿਸਾਨ ਮਿਸ਼ਨ ਅਧੀਨ ਪਿੰਡ ਭਗਵਾਨਪੁਰਾ, ਸ਼ਾਮ ਕੋਟ, ਪਿੰਡ ਮਲੋਟ, ਈਨਾ ਖੇੜਾ ਅਤੇ ਪਿੰਡ ਰਾਣੀਵਾਲਾ ਵਿਖੇ ਅੱਜ 25 ਅਪ੍ਰੈਲ ਨੂੰ ਨਰਮੇ ਦੀ ਫਸਲ ਹੇਠ ਰਕਬਾ ਵਧਾਉਣ ਲਈ ਡਾ. ਗੁਰਪ੍ਰੀਤ ਸਿੰਘ ਮੁੱਖ ਖੇਤੀਬਾੜੀ ਅਫਸਰ, ਸ਼ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾ ਅਤੇ ਡਾ. ਪਰਮਿੰਦਰ ਸਿੰਘ ਧੰਜੂ ਬਲਾਕ ਖੇਤੀਬਾੜੀ ਅਫਸਰ, ਮਲੋਟ ਦੀ ਯੋਗ ਅਗਵਾਈ ਹੇਠ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ।
ਕੈਂਪ ਵਿੱਚ ਕਿਸਾਨਾਂ ਨੂੰ ਨਰਮੇ ਦੀ ਫਸਲ ਦੀਆਂ ਸਿਫਾਰਸ਼ਸ਼ੁੱਦਾ ਕਿਸਮਾ, ਪੰਜਾਬ ਸਰਕਾਰ ਵੱਲੋਂਂ ਨਰਮੇ ਦੇ ਬੀਜ਼ਾ ਉਪਰ ਦਿੱਤੀ ਜਾ ਰਹੀ 33% ਸਬਸਿਡੀ ਅਤੇ ਪੰਜਾਬ ਸਰਕਾਰ ਵੱਲੋਂਂ ਨਰਮੇ ਦੀ ਬਿਜਾਈ ਵਾਲੇ ਪਿੰਡਾਂ ਵਿੱਚ ਨਿਯੁਕਤ ਕੀਤੇ ਕਿਸਾਨ ਮਿੱਤਰ ਅਤੇ ਸੁਪਰਵਾਇਜ਼ਰਾ ਬਾਰੇ ਜਾਣਕਾਰੀ ਦਿੱਤੀ ਅਤੇ ਮੂੰਗੀ ਦੀ ਫਸਲ ਨੂੰ ਨਰਮੇ ਵਾਲੇ ਪਿੰਡਾਂ ਵਿੱਚ ਨਾ ਬੀਜਣ ਦੀ ਸਲਾਹ ਦਿੱਤੀ ਗਈ ਅਤੇ ਚਿੱਟੀ ਮੱਖੀ ਦੀ ਰੋਕਥਾਮ ਲਈ ਖੇਤਾ ਅਤੇ ਖਾਲੀ ਥਾਵਾ ਤੇ ਖੜ੍ਹੇ ਨਦੀਨਾ ਨੂੰ ਜਿਵੇ ਕਿ ਪੀਲੀ ਬੂਟੀ, ਕੰਘੀ ਬੂਟੀ, ਪੁੱਠ ਕੰਡਾ, ਭੰਗ, ਧਤੂਰਾ ਆਦਿ ਨੂੰ ਨਸ਼ਟ ਕਰਨ ਬਾਰੇ ਕਿਹਾ ਗਿਆ ਜਿਸ ਤੇ ਚਿੱਟੀ ਮੱਖੀ ਪੱਲਦੀ ਹੈ ਅਤੇ ਬਾਅਦ ਵਿੱਚ ਨਰਮੇ ਦੀ ਫਸਲ ਤੇ ਹਮਲਾ ਕਰਦੀ ਹੈ।ਨਰਮੇ ਦੀ ਬਿਜਾਈ ਅਤੇ ਨਰਮੇ ਵਿੱਚ ਖਾਦਾ ਦੀ ਸੁਚੱਜੀ ਵਰਤੋਂ ਬਾਰੇ ਜਾਣਕਾਰੀ ਦਿੱਤੀ ਅਤੇ ਪੋਰਟਲ ਉਪਰ ਸਬਸਿਡੀ ਤੇ ਲਏ ਹੋਏ ਬੀਜ਼ ਦੀ ਰਜਿਸਟੇ੍ਰਸ਼ਨ ਕੀਤੀ ਗਈ ਅਤੇ ਕਿਸਾਨਾਂ ਨੂੰ ਐਗਰੀ ਮਸ਼ੀਨਰੀ ਪੋਰਟਲ ਉਪਰ ਬਿੱਲ ਅਪਲੋਡ ਕਰਨ ਸਬੰਧੀ ਟ੍ਰੈਨਿੰਗ ਦਿੱਤੀ ਗਈ ਅਤੇ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਗਿਆ ਕਿ ਵੱਧ ਤੋ ਵੱਧ ਨਰਮੇ ਦੀ ਬਿਜਾਈ ਕਰਕੇ ਸਬਸਿਡੀ ਲਈ ਬਿੱਲ ਅਪਲੋਡ ਕੀਤੇ ਜਾਣ।ਕਿਸਾਨਾਂ ਨੂੰ ਮਿੱਟੀ ਪਾਣੀ ਦੇ ਸੈਂਪਲ ਲੈਣ ਦੀ ਵਿਧੀ ਅਤੇ ਪਰਖ ਕਰਾਉਣ ਬਾਰੇ ਜਾਗਰੂਕ ਕੀਤਾ। ਇਸ ਦੇ ਨਾਲ ਹੀ ਭਾਰਤ ਸਰਕਾਰ ਦੀ ਚੱਲ ਰਹੀ ਪੀ.ਐਮ. ਕਿਸਾਨ ਸਨਮਾਨ ਨਿੱਧੀ ਯੋਜਨਾ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ।
ਇਹਨਾਂ ਕੈਂਪਾ ਵਿੱਚ ਵਿਭਾਗ ਮਲੋਟ ਦੇ ਪਿੰਡ ਭਗਵਾਨਪਰਾ ਵਿੱਚ ਡਾ. ਪਰਮਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ, ਸਰਕਲ ਕੱਟਿਆਵਾਲੀ, ਪਿੰਡ ਸ਼ਾਮ ਕੋਟ ਡਾ. ਅਮ੍ਰਿਤਕ੍ਰਿਪਾਲ ਸਿੰਘ, ਪਿੰਡ ਮਲੋਟ ਡਾ. ਮਨਿੰਦਰਜੀਤ ਸਿੰਘ, ਪਿੰਡ ਈਨਾ ਖੇੜਾ ਡਾ. ਸ਼ੁਭਕਰਮਨਜੀਤ ਸਿੰਘ ਅਤੇ ਪਿੰਡ ਰਾਣੀਵਾਲਾ ਵਿੱਚ ਡਾ. ਜਸਨੀਨ ਕੋਰ ਨੇ ਕਿਸਾਨਾਂ ਨੂੰ ਸਬੋਧਨ ਕੀਤਾ।
ਕੈਂਪ ਦੌਰਾਨ ਵਿਭਾਗ ਦੇ ਸ਼੍ਰੀ ਮਨਦੀਪ ਸਿੰਘ ਏ.ਐਸ.ਆਈ, ਸ਼੍ਰੀ ਪਵਨਪ੍ਰੀਤ ਸਿੰਘ ਏ.ਐਸ.ਆਈ, ਸ਼੍ਰੀ ਕੋਸਿ਼ਲ ਸਿਆਗ ਏ.ਐਸ.ਆਈ, ਸ਼੍ਰੀਮਤੀ ਪਰਦੀਪ ਕੋਰ ਏ.ਐਸ.ਆਈ, ਲਵਜੀਤ ਸਿੰਘ ਏ.ਟੀ.ਐਮ ਅਤੇ ਸ਼੍ਰੀ ਗੁਰਬਾਜ ਸਿੰਘ ਏ.ਟੀ.ਐਮ. ਅਤੇ ਸਮੂਹ ਪਿੰਡਾਂ ਦੇ ਕਿਸਾਨ ਮਿੱਤਰ ਅਤੇ ਸੁਪਰਵਾਇਜ਼ਰ ਹਾਜਰ ਸਨ।