ਨਸਿ਼ਆਂ ਦੇ ਖਾਤਮੇ ਸਬੰਧੀ ਚਲਾਈ ਜਾ ਰਹੀ ਮੁਹਿੰਮ ਦਾ ਡਿਪਟੀ ਕਮਿਸ਼ਨਰ ਨੇ ਲਿਆ ਜਾਇਜ


– ਜਿ਼ਲ੍ਹੇ ਵਿੱਚ 3 ਸਰਕਾਰੀ ਨਸ਼ਾ ਮੁਕਤੀ ਸੈਂਟਰ ਅਤੇ 19 ਓਟ ਕਲੀਨਿਕ ਲੋੜਵੰਦਾਂ ਨੂੰ ਦੇ ਰਹੇ ਹਨ ਆਪਣੀਆਂ ਸੇਵਾਵਾਂ
-167 ਨਸ਼ਾ ਵੇਚਣ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਅਤੇ 14  ਕਿਲੋਗ੍ਰਾਮ ਅਫੀਮ ਕੀਤੀ ਬ੍ਰਾਮਦ
ਸ੍ਰੀ ਮੁਕਤਸਰ ਸਾਹਿਬ, 21 ਅਪ੍ਰੈਲ
ਸਕੂਲਾਂ,ਕਾਲਜਾਂ ਆਦਿ ਵਿੱਚ ਨਸਿ਼ਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਨ ਲਈ ਅਤੇ ਇਸ ਅਲਾਮਤ ਤੋਂ ਦੂਰ ਰਹਿਣ ਲਈ ਸੈਮੀਨਾਰ ਲਗਾਏ ਜਾ ਰਹੇ ਹਨ, ਇਹ ਜਾਣਕਾਰੀ ਸ੍ਰੀ ਵਿਨੀਤ ਕੁਮਾਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਪੁਲਿਸ ਵਿਭਾਗ ਵਲੋਂ ਨਸਿ਼ਆਂ ਦੇ ਖਾਤਮੇ ਸਬੰਧੀ ਚਲਾਈ ਗਈ ਮੁਹਿੰਮ ਦੀ ਸਮੀਖਿਆ ਕਰਦਿਆਂ ਮੀਟਿੰਗ ਦੌਰਾਨ ਦਿੱਤੀ।
   ਉਹਨਾਂ ਦੱਸਿਆਂ ਕਿ ਪੁਲਿਸ ਵਿਭਾਗ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਨੌਜਵਾਨਾਂ ਨੂੰ ਨਸ਼ੇ ਦੇ ਮਾੜ੍ਹੇ ਪ੍ਰਭਾਵਾਂ ਤੋਂ ਜਾਗਰੂਕ ਕਰਨ ਅਤੇ ਨਸਿ਼ਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਹਿੱਤ ਇੱਕ ਐਂਟੀ ਡਰੱਗ ਅਵੇਰਨੈਸ ਵੈਨ  ਚਲਾਈ ਜਾ ਰਹੀ ਹੈ,
 ਜੋ ਇਸ ਟੀਮ ਵੱਲੋਂ ਸਮੇਂ ਸਮੇਂ ਸਿਰ ਜਿਲ੍ਹੇ ਦੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਵਿਖੇ ਜਾ ਕੇ ਨੌਜਵਾਨਾਂ ਨੂੰ ਨਸਿ਼ਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਵਾਇਆ ਜਾਂਦਾ ਹੈ ਅਤੇ ਨਸਿ਼ਆਂ ਤੋਂ ਦੂਰ ਰਹਿਣ ਲਈ ਪ੍ਰੇਰਿਆ ਜਾ ਰਿਹਾ ਹੈ। ਇਸ ਵੈਨ/ਟੀਮ ਵੱਲੋਂ ਸਾਲ 2022 ਦੌਰਾਨ ਕੁੱਲ 256 ਸੈਮੀਨਾਰ ਲਗਾਏ ਗਏ ਸਨ ਅਤੇ ਹੁਣ ਸਾਲ 2023 ਦੌਰਾਨ ਕੁੱਲ 55 ਸੈਮੀਨਾਰ ਲਗਾਏ ਜਾ ਚੁੱਕੇ ਹਨ।
ਮੀਟਿੰਗ ਦੌਰਾਨ ਡਾ.ਵੰਦਨਾ ਬਾਂਸਲ ਡਿਪਟੀ ਮੈਡੀਕਲ ਕਮਿਸ਼ਨਰ
ਨੇ ਦੱਸਿਆ ਕਿ ਸਿਹਤ ਵਿਭਾਗ ਵਲੋ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਅੰਦਰ 03 ਸਰਕਾਰੀ ਨਸ਼ਾ ਛੁਡਾਓ ਸੈਂਟਰ ਹਨ, ਜੋ ਸਿਵਲ ਹਸਪਤਲ ਸ੍ਰੀ ਮੁਕਤਸਰ ਸਾਹਿਬ, ਮਲੋਟ ਅਤੇ ਗਿੱਦੜਬਾਹਾ ਵਿਖੇ ਚੱਲ ਰਹੇ ਹਨ ਇਸ ਤੋਂ ਇਲਾਵਾ 10 ਪ੍ਰਾਈਵੇਟ  ਸੈਂਟਰ ਅਤੇ 19  ਓਟ ਕਲੀਨਿਕ ਸੈਂਟਰ ਚੱਲ ਰਹੇ ਹਨ।
   ਮੀਟਿੰਗ ਦੌਰਾਨ ਕੁਲਵੰਤ ਰਾਏ ਐਸ.ਪੀ.(ਐਚ) ਨੇ ਦੱਸਿਆ ਕਿ ਨਸਿ਼ਆਂ ਦੀ ਰੋਕਥਾਮ ਲਈ  1 ਜਨਵਰੀ ਤੋਂ 19 ਅਪ੍ਰੈਲ 2023 ਤੱਕ ਪੁਲਿਸ ਵਿਭਾਗ ਵਲੋਂ 167 ਨਸ਼ਾ ਵੇਚਣ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਵਿਭਾਗ ਵਲੋਂ 14.030 ਕਿਲੋ ਅਫੀਮ, 208.500 ਕਿਲੋ ਭੂਕੀ,31700 ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ, 20.390 ਕਿਲੋ ਗਾਂਜਾ, 4.820 ਕਿਲੋਂ ਹੀਰੋਇਨ, 85 ਨਸ਼ੀਲੀਆਂ ਸ਼ੀਸ਼ੀਆਂ, 7 ਅਫੀਮ ਦੇ ਬੂਟੇ ਫੜ ਕੇ ਸਬੰਧਿਤ ਦੋਸ਼ੀਆ ਖਿਲਾਫ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।
ਇਸ ਤੋਂ ਇਲਾਵਾ ਪੁਲਿਸ ਵਿਭਾਗ ਵੱਲੋਂ ਜਿਲ੍ਹੇ ਅੰਦਰ ਅੰਦਰ ਨਸ਼ੇ ਦੀ ਤਸਕਰੀ ਨੂੰ ਰੋਕਣ ਲਈ ਵੱਧ ਤੋਂ ਵੱਧ ਨਾਕਾਬੰਦੀ ਕੀਤੀ ਜਾ ਰਹੀ ਹੈ ਅਤੇ ਪੀ.ਸੀ.ਆਰ. ਰੂਰਲ ਰੈਪਿਡ ਪੁਲਿਸ ਰਿਸਪੌਂਸ ਰਾਹੀਂ 24 ਘੰਟੇ ਪੈਟਰੋਲਿੰਗ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਨਸ਼ੇ ਦੇ ਧੰਦੇ ਤੇ ਕਾਬੂ ਪਾਉਣ ਲਈ ਨਸ਼ੇ ਦਾ ਧੰਦਾ ਕਰਨ ਵਾਲੇ ਵਿਅਕਤੀਆਂ ਦੇ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ।
ਐਸ.ਪੀ ਅਨੁਸਾਰ ਜਿ਼ਲ੍ਹੇ ਅੰਦਰ ਨਸ਼ੀਲੀਆਂ ਗੋਲੀਆਂ ਦੀ ਵਿਕਰੀ ਅਤੇ ਰੋਕਥਾਮ ਲਈ ਜਿਲ੍ਹਾ ਪੁਲਿਸ ਵੱਲੋਂ ਸਮੇਂ ਸਮੇਂ ਸਿਰ ਅਚਨਚੇਤੀ ਸਰਚ ਅਪਰੇਸ਼ਨ ਤਹਿਤ ਕਾਰਵਾਈ ਅਮਲ ਵਿੱਚ ਲਿਆਉਂਦੇ ਹੋਏ ਡਰੱਗ ਇੰਸਪੈਕਟਰਜ ਨੂੰ ਨਾਲ ਲੈ ਕੇ ਏਰੀਆ ਦੇ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ। ਸਾਲ 2023 ਦੌਰਾਨ ਹੁਣ ਤੱਕ ਨਸ਼ੀਲੀਆਂ ਗੋਲੀਆਂ ਦੀ ਬ੍ਰਾਮਦਗੀ ਤਹਿਤ ਕੁੱਲ 43 ਮੁਕੱਦਮੇ ਦਰਜ ਰਜਿਸਟਰ ਕੀਤੇ ਜਾ ਚੁੱਕੇ ਹਨ।
ਪੁਲਿਸ ਵਿਭਾਗ ਵੱਲੋਂ ਨਸ਼ੇ ਦੀ ਤਸ਼ਕਰੀ ਨੂੰ ਰੋਕਣ ਲਈ ਸਮੇਂ ਸਮੇਂ ਸਿਰ ਅੰਤਰ ਜਿ਼ਲ੍ਹਾ ਅਤੇ ਇੰਟਰ ਸਟੇਟ ਮੀਟਿੰਗ ਦੌਰਾਨ ਵੱਖ-ਵੱਖ ਰਾਜਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਜਾਂਦੀ ਹੈ, ਇਸ ਤੋਂ ਇਲਾਵਾ ਖੂਫੀਆ ਵਿਭਾਗ ਨਾਲ ਵੀ ਤਾਲਮੇਲ ਕੀਤਾ ਜਾ ਰਿਹਾ ਹੈ ਤਾਂ ਜੋ ਨਸ਼ੇ ਦੀ ਸਪਲਾਈ ਚੇਨ ਨੂੰ ਤੋੜ੍ਹਿਆ ਜਾ ਸਕੇ ।    

CATEGORIES
TAGS
Share This

COMMENTS

Wordpress (0)
Disqus (2 )
Translate