ਨਰਮੇਂ ਦੇ ਬੀ.ਟੀ. ਬੀਜ਼ ਤੇ ਸਬਸਿਡੀ ਲੈਣ ਲਈ ਆਖ਼ਰੀ ਮਿਤੀ 15 ਮਈ  : ਮੁੱਖ ਖੇਤੀਬਾੜੀ ਅਫਸਰ

ਸ੍ਰੀ ਮੁਕਤਸਰ ਸਾਹਿਬ 3 ਮਈ  
                                   ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਲਈ ਫ਼ਸਲੀ ਵਿਭਿੰਨਤਾ ਅਧੀਨ ਨਰਮਾ ਪੱਟੀ ਵਾਲੇ ਜਿ਼ਲ੍ਹਿਆਂ ਵਿਚ ਨਰਮੇਂ ਦੀ ਫ਼ਸਲ ਨੂੰ ਮੁੜ ਸੁਰਜੀਤ ਕਰਨ ਲਈ ਅਤੇ ਕਿਸਾਨਾਂ ਨੂੰ ਨਰਮੇਂ ਦੀ ਫ਼ਸਲ ਹੇਠ ਵੱਧ ਤੋਂ ਵੱਧ ਰਕਬਾ ਲਿਆਉਣ ਲਈ ਪ੍ਰੇਰਿਤ ਕਰਨ ਬਾਰੇ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।
                                  ਡਿਪਟੀ ਕਮਿਸ਼ਨਰ, ਜਿ਼ਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਵਿੱਚ ਗੁਰਪ੍ਰੀਤ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਨਰਮੇਂ ਦੀ ਫ਼ਸਲ ਹੇਠ ਰਕਬਾ ਵਧਾਉਣ ਲਈ ਪੰਜਾਬ ਸਰਕਾਰ ਵੱਲੋਂ ਅਹਿਮ ਕਦਮ ਚੁੱਕਦਿਆਂ ਇਸ ਵਾਰ ਨਰਮੇਂ ਦੇ ਬੀ.ਟੀ. ਬੀਜ਼ ਤੇ ਬੀਜ਼ ਦੀ ਕੁੱਲ ਕੀਮਤ ਦਾ 33 ਪ੍ਰਤੀਸ਼ਤ ਹਿੱਸਾ ਸਬਸਿਡੀ ਦਿਤੀ ਜਾ ਰਹੀ ਹੈ। ਇਕ ਕਿਸਾਨ ਨੂੰ ਵੱਧ ਤੋਂ ਵੱਧ 5 ਏਕੜ ਲਈ, 10 ਬੀ.ਟੀ. ਬੀਜ਼ ਦੇ ਪੈਕੇਟਾਂ ਤੇ ਸਬਸਿਡੀ ਮਿਲੇਗੀ। ਇਹ ਸਬਸਿਡੀ ਕੇਵਲ ਪੀ.ਏ.ਯੂ. ਵੱਲੋਂ ਸਿਫਾਰਸ਼ ਕੀਤੀਆਂ ਕਿਸਮਾਂ ਤੇ ਹੀ ਮਿਲੇਗੀ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਨਰਮੇਂ ਦੀ ਬਿਜਾਈ ਕਰਨ ਵਾਲੇ ਕਿਸਾਨ ਬੀਜ਼ ਤੇ ਸਬਸਿਡੀ ਪ੍ਰਪਾਤ ਕਰਨ ਲਈ  www.agrimachinerypb.com   ਪੋਰਟਲ ਉਪਰ 25 ਮਾਰਚ ਤੋਂ 15 ਮਈ ਤੱਕ ਅਪਲਾਈ ਕਰ ਸਕਦੇ ਹਨ ਅਤੇ ਨਰਮੇਂ ਦੇ ਬੀ.ਟੀ. ਬੀਜ਼ ਤੇ ਸਬਸਿਡੀ ਲੈਣ ਲਈ ਆਖ਼ਰੀ ਮਿਤੀ 15 ਮਈ 2023 ਹੈ।
                                ਮੁੱਖ ਖੇਤੀਬਾੜੀ ਅਫਸਰ ਅਨੁਸਾਰ ਕਿਸਾਨ ਕੋਲ ਨਰਮੇਂ ਦੇ ਬੀ.ਟੀ. ਬੀਜ਼ ਦਾ ਪੱਕਾ ਬਿੱਲ ਵੀ 25 ਮਾਰਚ ਤੋਂ 15 ਮਈ ਤੱਕ ਦੇ ਸਮੇਂ ਦੌਰਾਨ ਦਾ ਕੱਟਿਆ ਹੋਣਾ ਚਾਹੀਦਾ ਹੈ। ਇਨ੍ਹਾਂ ਮਿਤੀਆਂ ਤੋਂ ਪਹਿਲਾਂ ਅਤੇ ਬਾਅਦ ਵਾਲੇ ਬਿੱਲਾਂ ਤੇ ਸਬਸਿਡੀ ਨਹੀਂ ਮਿਲੇਗੀ। ਭਾਰਤ ਸਰਕਾਰ ਵੱਲੋਂ ਨਰਮੇਂ  BG-II  ਦੇ ਪ੍ਰਤੀ ਬੀਜ਼ ਪੈਕੇਟ ਦਾ ਮੁੱਲ 853/-ਰੁ: ਨਿਰਧਾਰਿਤ ਕੀਤਾ ਗਿਆ ਹੈ। ਨਰਮੇਂ ਬੀਜ਼ ਤੇ ਸਬਸਿਡੀ ਲੈਣ ਲਈ ਕਿਸਾਨ ਦਾ ਅਨਾਜ਼ ਖ੍ਰੀਦ ਪੋਰਟਲ ਤੇ ਰਜਿਸਟਰਡ ਹੋਣਾ ਲਾਜ਼ਮੀ ਹੈ, ਪ੍ਰੰਤੂ ਜੇਕਰ ਕੋਈ ਕਿਸਾਨ ਪਹਿਲਾਂ ਇਸ ਪੋਰਟਲ ਤੇ ਰਜਿਸਟਰਡ ਨਹੀਂ ਹੈ ਤਾਂ ਉਹ ਹੁਣ ਵੀ ਨਰਮੇਂ ਦੇ ਬੀ.ਟੀ. ਬੀਜ਼ ਸਬਸਿਡੀ ਲੈਣ ਲਈ ਪੋਰਟਲ ਤੇ ਰਜਿਸਟਡਰ ਹੋ ਸਕਦਾ ਹੈ। ਰਜਿਸਟਰਡ ਹੋਣ ਲਈ ਕਿਸਾਨ ਕੋਲ ਅਧਾਰ ਕਾਰਡ, ਬੈਂਕ ਖਾਤਾ ਅਤੇ ਅਧਾਰ ਕਾਰਡ ਅਤੇ ਬੈਂਕ ਖਾਤੇ ਨਾਲ ਲਿੰਕਡ ਮੋਬਾਇਲ ਨੰਬਰ ਹੋਣਾ ਚਾਹੀਦਾ ਹੈ। ਸਬਸਿਡੀ ਲੈਣ  ਲਈ ਪੋਰਟਲ ਤੇ ਅਪਲਾਈ ਕਰਨ ਸਮੇਂ ਜੇਕਰ ਕਿਸੇ ਕਿਸਾਨ ਨੂੰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਸਬੰਧਤ ਬਲਾਕ ਖੇਤੀਬਾੜੀ ਦਫ਼ਤਰ ਪਹੰੁਚ ਕੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ/ ਕਰਮਚਾਰੀਆਂ ਤੋਂ ਮਦਦ ਲੈ ਸਕਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਅਗੇਤੇ ਬੀਜ਼ੇ ਗਏ ਨਰਮੇਂ ਦੀ ਫ਼ਸਲ ਤੇ ਕੀੜੇ ਮਕੌੜੇ ਅਤੇ ਬਿਮਾਰੀਆਂ ਦਾ ਹਮਲਾ ਘੱਟ ਹੁੰਦਾ ਹੈ ਅਤੇ ਝਾੜ ਵੱਧ ਹੁੰਦਾ ਹੈ। ਉਨ੍ਹਾਂ ਕਿਸਾਨ ਭਰਵਾਾਂ ਨੂੰ ਅਪੀਲ ਕੀਤੀ ਕਿ ਇਸ ਸਮੇਂ ਨਹਿਰੀ ਪਾਣੀ ਪੂਰਾ ਚੱਲ ਰਿਹਾ ਹੈ ਅਤੇ 15 ਮਈ ਤੱਕ ਹਰ ਹਾਲਤ ਵਿਚ ਨਰਮੇਂ ਦੀ ਬਿਜਾਈ ਪੂਰੀ ਕਰ ਲਈ ਜਾਵੇ ਅਤੇ ਕਿਸੇ ਗਲਤ ਪ੍ਰਚਾਰ ਵਿੱਚ ਆ ਕੇ ਗੁਜਰਾਤ ਤੋਂ ਨਰਮੇਂ ਦਾ ਬੀਜ਼ ਨਾ ਲਿਆਂਦਾ ਜਾਵੇ।

CATEGORIES
TAGS
Share This

COMMENTS

Wordpress (0)
Disqus (0 )
Translate