ਸੌਰਭ ਸਿੰਘ ਬਣੇ ਹਰਿਆਣਾ ਸੀਆਈਡੀ ਦੇ ਮੁਖੀ, ਅਲੋਕ ਮਿੱਤਲ ਨੂੰ ਚਾਰ ਸਾਲ ਬਾਅਦ ਬਦਲਿਆ

ਚੰਡੀਗੜ੍ਹ 23 ਦਸੰਬਰ
ਹਰਿਆਣਾ ਪੁਲਿਸ ਪ੍ਰਸ਼ਾਸਨ ਵਿੱਚ ਵੱਡਾ ਫੇਰ ਬਦਲ ਹੋਇਆ ਹੈ। ਚਾਰ ਸਾਲ ਤੋਂ ਵੱਧ ਸਮੇਂ ਤੱਕ ਸੀਆਈਡੀ ਦੇ ਮੁਖੀ ਰਹੇ ਅਲੋਕ ਮਿੱਤਲ ਨੂੰ ਬਦਲਿਆ ਗਿਆ ਹੈ। ਉਹਨਾਂ ਨੂੰ ਐਂਟੀ ਕਰਪਸ਼ਨ ਬਿਊਰੋ ਦੇ ਏਡੀਜੀਪੀ ਨਿਯੁਕਤ ਕੀਤਾ ਗਿਆ ਹੈ। ਤੇ ਉਹਨਾਂ ਦੀ ਜਗ੍ਹਾ ਤੇ ਫਰੀਦਾਬਾਦ ਦੇ ਪੁਲਿਸ ਕਮਿਸ਼ਨਰ ਆਈਪੀਐਸ ਸੌਰਵ ਸਿੰਘ ਨੂੰ ਸੀਆਈਡੀ ਦਾ ਮੁਖੀ ਲਾਇਆ ਗਿਆ ਹੈ। ਦੱਸਣ ਯੋਗ ਹੈ ਕਿ 1993 ਬੈਚ ਦੇ ਆਈਪੀਐਸ ਅਲੋਕ ਮਿੱਤਲ ਨੂੰ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਸਰਕਾਰ ਵਿੱਚ ਸੀਆਈਡੀ ਪ੍ਰਮੁੱਖ ਬਣਾਇਆ ਗਿਆ ਸੀ। ਤੇ ਕਰੀਬ ਇੱਕ ਮਹੀਨਾ ਪਹਿਲਾਂ ਹੀ ਸੌਰਵ ਸਿੰਘ ਫਰੀਦਾਬਾਦ ਦੇ ਪੁਲਿਸ ਕਮਿਸ਼ਨਰ ਬਣੇ ਸਨ।

CATEGORIES
Share This

COMMENTS

Wordpress (0)
Disqus (0 )
Translate