ਟਰੂਡੋ ਦੀ ਲੋਕਾਂ ਨੂੰ ਅਪੀਲ, ਕੈਨੇਡਾ ਦੇ ਬਣੇ ਉਤਪਾਦਾਂ ਦੀ ਕਰੋ ਖਰੀਦ
ਕੈਨੇਡਾ 2 ਫਰਵਰੀ
ਅਮਰੀਕਾ ਵੱਲੋਂ ਕਨੇਡਾ ਅਮਰੀਕਾ ਵਿੱਚ ਆਉਣ ਵਾਲੀਆਂ ਵਸਤੂਆਂ ਉੱਪਰ 25 ਫੀਸਦੀ ਟੈਕਸ ਲਾਏ ਜਾਣ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਨੇਡਾ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ। ਉਹਨਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਕਨੇਡਾ ਵਿੱਚ ਬਣੇ ਉਤਪਾਦਾਂ ਦੀ ਚੋਣ ਕੀਤੀ ਜਾਵੇ। ਉਹਨਾਂ ਕਿਹਾ ਕਿ ਖਰੀਦਦਾਰੀ ਮੌਕੇ ਲੇਵਲਾਂ ਦੀ ਜਾਂਚ ਕਰੋ ਤੇ ਕਨੇਡਾ ਦੀ ਬਣੀ ਚੀਜ਼ ਖਰੀਦਣ ਵਿੱਚ ਆਪਣਾ ਬਣਦਾ ਹਿੱਸਾ ਜਰੂਰ ਪਾਓ। ਉਹਨਾਂ ਕਿਹਾ ਕਿ ਜਿੱਥੇ ਵੀ ਅਸੀਂ ਕਰ ਸਕਦੇ ਹਾਂ ਕਨੇਡਾ ਨੂੰ ਹੀ ਚੁਣਿਆ ਜਾਵੇ ਤੇ ਕਨੇਡਾ ਦੀ ਬਣੀ ਵਸਤੂ ਨੂੰ ਖਰੀਦਣ ਨੂੰ ਪਹਿਲ ਦਿੱਤੀ ਜਾਵੇ। ਪ੍ਰਧਾਨ ਮੰਤਰੀ ਟਰੂਡੋ ਵੱਲੋਂ ਇਹ ਅਪੀਲ ਅਮਰੀਕਾ ਵੱਲੋਂ ਟੈਕਸ ਲਾਏ ਜਾਣ ਤੋਂ ਬਾਅਦ ਕੀਤੀ ਗਈ।

CATEGORIES ਅੰਤਰਰਾਸ਼ਟਰੀ