ਪੈਰਿਸ ਓਲੰਪਿਕਸ-ਮਨੂ ਭਾਕਰ ਨੇ ਭਾਰਤ ਨੂੰ ਦਵਾਇਆ ਪਹਿਲਾ ਮੈਡਲ

ਚੰਡੀਗੜ 28 ਜੁਲਾਈ। ਪੈਰਿਸ ਓਲੰਪਿਕਸ ਦੇ ਖੇਡ ਮੁਕਾਬਲਿਆਂ ਵਿੱਚ ਭਾਰਤ ਦੇ ਖਿਡਾਰੀਆਂ ਤੋਂ ਐਤਕੀ ਦੇਸ਼ ਵਾਸੀਆਂ ਨੂੰ ਭਾਰੀ ਉਮੀਦਾਂ ਹਨ। ਇਸੇ ਤਹਿਤ ਭਾਰਤ ਨੂੰ ਪਹਿਲਾ ਮੈਡਲ ਮਿਲ ਗਿਆ ਹੈ। ਨਿਸ਼ਾਨੇਬਾਜ਼ੀ 10 ਮੀਟਰ ਏਅਰ ਪਿਸਟਲ ਈਵੈਂਟ ਵਿੱਚ ਹਰਿਆਣਾ ਦੀ ਮਨੂ ਭਾਕਰ ਨੇ ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਨੂੰ ਪਹਿਲਾ ਮੈਡਲ ਦਵਾਇਆ। ਦੇਸ਼ ਭਰ ਵਿਚ ਮਨੂ ਭਾਕਰ ਦੀ ਪ੍ਰਾਪਤੀ ਤੇ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਤੇ ਮਾਣ ਮਹਿਸੂਸ ਕੀਤਾ ਜਾ ਰਿਹਾ ਹੈ। ਉਧਰ ਭਾਰਤੀ ਹਾਕੀ ਟੀਮ ਵੱਲੋਂ ਵੀ ਆਪਣੀ ਜੇਤੂ ਸ਼ੁਰੂਆਤ ਕੀਤੀ ਜਾ ਚੁੱਕੀ ਹੈ।

CATEGORIES
TAGS
Share This

COMMENTS

Wordpress (0)
Disqus (0 )
Translate