ਦਿੱਲੀ ਵਿੱਚ ਭਾਜਪਾ ਕਰ ਰਹੀ ਹੈ ਗੁੰਡਾਗਰਦੀ, ਚੋਣ ਕਮਿਸ਼ਨ ਨਹੀਂ ਕਰ ਰਿਹਾ ਕੋਈ ਕਾਰਵਾਈ-ਅਰਵਿੰਦ ਕੇਜਰੀਵਾਲ
ਨਵੀਂ ਦਿੱਲੀ 2 ਫਰਵਰੀ
ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਮੁਖੀ ਸ਼੍ਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਚੋਣਾਂ ਦੇ ਵਿੱਚ ਪਹਿਲੀ ਵਾਰ ਗੁੰਡਾਗਰਦੀ ਹੋ ਰਹੀ ਹੈ। ਭਾਜਪਾ ਵੱਲੋਂ ਗੁੰਡਾਗਰਦੀ ਦੇ ਸਹਾਰੇ ਚੋਣਾਂ ਲੜੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਸਾਨੂੰ ਦਿੱਲੀ ਦੇ ਲੋਕਾਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ। ਪਰ ਭਾਜਪਾ ਸਿਰਫ ਗੁੰਡਾਗਰਦੀ ਕਰ ਰਹੀ ਹੈ। ਜਿਸ ਨੂੰ ਦਿੱਲੀ ਦੇ ਲੋਕ ਪਸੰਦ ਨਹੀਂ ਕਰ ਰਹੇ। ਉਹਨਾਂ ਕਿਹਾ ਕਿ 5 ਫਰਵਰੀ ਨੂੰ ਦਿੱਲੀ ਦੇ ਲੋਕ ਝਾੜੂ ਦਾ ਬਟਨ ਦੱਬ ਕੇ ਬੀਜੇਪੀ ਨੂੰ ਇਸ ਗੁੰਡਾਗਰਦੀ ਦਾ ਜਵਾਬ ਦੇਣਗੇ। ਉਹਨਾਂ ਕਿਹਾ ਕਿ ਬੀਜੇਪੀ ਦੀ ਗੁੰਡਾਗਰਦੀ ਉੱਪਰ ਚੋਣ ਕਮਿਸ਼ਨ ਵੱਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਜੋ ਕਿ ਬਹੁਤ ਹੀ ਦੁੱਖ ਦੀ ਗੱਲ ਹੈ ਉਹਨਾਂ ਕਿਹਾ ਕਿ ਲੋਕਤੰਤਰ ਦੇ ਚੌਥੇ ਸਤੰਭ ਪੱਤਰਕਾਰਾਂ ਉੱਪਰ ਵੀ ਹਮਲੇ ਹੋ ਰਹੇ ਹਨ। ਅਸੀਂ ਕਈ ਵਾਰ ਚੋਣ ਕਮਿਸ਼ਨ ਨੂੰ ਕਾਰਵਾਈ ਲਈ ਪੱਤਰ ਭੇਜੇ।

CATEGORIES ਰਾਸ਼ਟਰੀ


