ਫਰਾਂਸ ਤੋਂ ਆਈ ਲੜਕੀ ਨੂੰ ਯੋਗਾ ਟੀਚਰ ਨਾਲ ਹੋਇਆ ਪਿਆਰ,ਕਰਵਾਇਆ ਵਿਆਹ

ਹਰਿਆਣਾ ਦੇ ਪਲਵਲ ਦੇ ਪਿੰਡ ਕਲਵਾਕਾ ਨਿਵਾਸੀ ਇੱਕ ਯੋਗਾ ਟੀਚਰ ਨਾਲ ਫਰਾਂਸ ਦੀ ਲੜਕੀ ਨੂੰ ਪਿਆਰ ਹੋ ਜਾਂਦਾ ਹੈ ਤੇ ਬਾਅਦ ਵਿੱਚ ਦੋਨੇ ਜਣੇ ਹਿੰਦੂ ਰੀਤੀ ਰਿਵਾਜਾਂ ਅਨੁਸਾਰ ਵਿਆਹ ਕਰਵਾ ਲੈਂਦੇ ਹਨ। ਜਾਣਕਾਰੀ ਅਨੁਸਾਰ ਅਮਿਤ ਨਿਰਵਾਰ ਦਾ ਵਿਆਹ ਫਰਾਂਸ ਨਿਵਾਸੀ ਸੀਸੇਲ ਮੈਰਿਲੀ ਨਾਲ ਹਿੰਦੂ ਰੀਤੀ ਰਿਵਾਜਾਂ ਅਨੁਸਾਰ ਹੋਇਆ ਹੈ। ਕਰੋਨਾ ਤੋਂ ਪਹਿਲਾਂ 2019 ਵਿੱਚ ਰਿਸ਼ੀਕੇਸ਼ ਵਿੱਚ ਅਮਿਤ ਯੋਗਾ ਟੀਚਰ ਦੀ ਨੌਕਰੀ ਕਰਦਾ ਸੀ ਤੇ ਉੱਥੇ ਹੀ ਫਰਾਂਸ ਤੋਂ ਸੀਸੇਲ ਯੋਗਾ ਸਿੱਖਣ ਲਈ ਦੋ ਮਹੀਨੇ ਦਾ ਕੋਰਸ ਕਰਨ ਵਾਸਤੇ ਆਈ ਸੀ ਦੋਨਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ। ਉਸ ਤੋਂ ਬਾਅਦ ਅਮਿਤ ਦੇ ਪਰਿਵਾਰ ਵਾਲੇ ਇਸ ਰਿਸ਼ਤੇ ਲਈ ਨਹੀਂ ਮੰਨੇ। ਜਿਸ ਤੋਂ ਬਾਅਦ ਅਮਿਤ ਨੌਕਰੀ ਛੱਡ ਕੇ 2021 ਨਵੰਬਰ ਵਿੱਚ ਫਰਾਂਸ ਚਲਾ ਗਿਆ। ਉਥੇ ਸੀਸੇਲ ਦੀ ਸਰਕਾਰੀ ਨੌਕਰੀ ਲੱਗ ਗਈ ਤੇ ਦੋਨੇ ਉਥੇ ਹੀ ਰਹਿਣ ਲੱਗੇ ਹੁਣ ਦੋਨਾਂ ਜਣਿਆਂ ਨੇ ਹਿੰਦੂ ਰੀਤੀ ਰਿਵਾਜਾਂ ਅਨੁਸਾਰ ਵਿਆਹ ਕਰਵਾ ਲਿਆ।

CATEGORIES
Share This

COMMENTS

Wordpress (0)
Disqus (0 )
Translate