ਭਾਜਪਾ ਨੇ ਬਿੱਟੂ ਸਮੇਤ ਰਾਜ ਸਭਾ ਲਈ 9 ਉਮੀਦਵਾਰਾਂ ਦਾ ਕੀਤਾ ਐਲਾਨ
ਭਾਰਤੀ ਜਨਤਾ ਪਾਰਟੀ ਵੱਲੋਂ 9 ਉਮੀਦਵਾਰਾਂ ਦਾ ਐਲਾਨ ਰਾਜਸਭਾ ਲਈ ਕੀਤਾ ਗਿਆ ਹੈ। ਜਿਸ ਵਿੱਚ ਲੁਧਿਆਣਾ ਤੋਂ ਚੋਣ ਹਾਰਨ ਵਾਲੇ ਰਵਨੀਤ ਸਿੰਘ ਬਿੱਟੂ ਨੂੰ ਰਾਜਸਥਾਨ ਤੋਂ ਰਾਜ ਸਭਾ ਲਈ ਨਾਮਜਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹਰਿਆਣਾ ਤੋਂ ਪਿਛਲੇ ਦਿਨੀ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋਣ ਵਾਲੇ ਸੀਨੀਅਰ ਮਹਿਲਾ ਆਗੂ ਕਿਰਨ ਚੌਧਰੀ ਨੂੰ ਵੀ ਹਰਿਆਣੇ ਤੋਂ ਰਾਜ ਸਭਾ ਲਈ ਨਾਮਜਦ ਕੀਤਾ ਗਿਆ ਹੈ।