ਜਿਸ ਦਿਨ ਕਰਨਾ ਸੀ ਵਿਆਹ ਦਾ ਦਿਨ ਫਾਈਨਲ, ਉਸੇ ਦਿਨ ਕੁੜੀ ਘਰੋਂ ਹੋਈ ਫਰਾਰ

ਪਾਣੀਪਤ 15 ਦਸੰਬਰ। ਹਰਿਆਣਾ ਦੇ ਪਾਣੀਪਤ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਕਲੋਨੀ ਦੀ ਵਸਨੀਕ ਲੜਕੀ ਉਸ ਦਿਨ ਘਰੋਂ ਆਪਣੇ ਆਸ਼ਕ ਨਾਲ ਫਰਾਰ ਹੋ ਗਈ ਜਿਸ ਦਿਨ ਉਸਦੇ ਘਰ ਵਿੱਚ ਉਸਦੇ ਵਿਆਹ ਦਾ ਦਿਨ ਫਾਈਨਲ ਕਰਨਾ ਸੀ। ਉਸ ਦੀ ਸਗਾਈ ਹੋ ਚੁੱਕੀ ਸੀ। ਜਾਂਦਿਆਂ ਜਾਂਦਿਆਂ ਲੜਕੀ ਆਪਣੇ ਨਾਲ 50 ਹਜਾਰ ਰੁਪਏ ਦੀ ਨਗਦੀ ਵੀ ਲੈ ਗਈ। ਪੁਲਿਸ ਵੱਲੋਂ ਲੜਕੀ ਦੇ ਪਿਤਾ ਦੇ ਬਿਆਨਾਂ ਤੇ ਮੁਕਦਮਾ ਦਰਜ ਕੀਤਾ ਗਿਆ ਹੈ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਹ ਮੂਲ ਰੂਪ ਵਿੱਚ ਬਿਹਾਰ ਦੇ ਜਿਲ੍ਾ ਭਾਗਲਪੁਰ ਦਾ ਰਹਿਣ ਵਾਲਾ ਹੈ ਤੇ ਇੱਥੇ ਉਹ ਪਾਣੀਪਤ ਦੇ ਬਲਜੀਤ ਨਗਰ ਵਿੱਚ ਕਰਾਏ ਤੇ ਰਹਿੰਦਾ ਹੈ। ਉਸ ਦੇ ਦੋ ਬੇਟੇ ਤੇ ਇੱਕ ਬੇਟੀ ਹੈ। ਉਸਦੀ ਬੇਟੀ ਦੀ ਉਮਰ 20 ਸਾਲ ਹੈ। ਜਿਹੜੀ ਬੀਤੇ ਦਿਨੀ ਘਰੋਂ ਲਾਪਤਾ ਹੋ ਗਈ। ਉਹਨਾਂ ਕਿਹਾ ਕਿ ਪਤਾ ਲੱਗਿਆ ਹੈ ਕਿ ਉਹਨਾਂ ਦੇ ਗਵਾਂਢ ਵਿੱਚ ਆਪਣੇ ਜੀਜੇ ਕੋਲ ਰਹਿਣ ਵਾਲੇ ਇੱਕ ਰਾਜਾ ਨਾਮ ਦੇ ਲੜਕੇ ਨੇ ਉਸਦੀ ਬੇਟੀ ਨੂੰ ਆਪਣੇ ਪ੍ਰੇਮ ਜਿਲ ਵਿੱਚ ਫਸਾ ਕੇ ਭਜਾਇਆ ਹੈ।

CATEGORIES
Share This

COMMENTS

Wordpress (0)
Disqus (0 )
Translate