ਸੁਕਰਿਤੀ ਮਹਿਲਾ ਮੰਚ ਵਲੋਂ ਡਿਪਟੀ ਕਮਿਸ਼ਨਰ ਨੂੰ ਟੀ.ਬੀ. ਮਰੀਜ਼ਾਂ ਦੀ ਮਦਦ ਲਈ ਕੀਤਾ ਚੈੱਕ ਭੇਂਟ

ਡਿਪਟੀ ਕਮਿਸ਼ਨਰ ਨੇ ਵਿਸ਼ੇਸ਼ ਤੌਰ ਤੇ ਕੀਤਾ ਧੰਨਵਾਦ

                ਬਠਿੰਡਾ, 14 ਦਸੰਬਰ : ਕੇਂਦਰ ਤੇ ਸੂਬਾ ਸਰਕਾਰ ਵਲੋਂ ਟੀਬੀ ਰੋਗ ਦੇ ਖ਼ਾਤਮੇ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਉਪਰਾਲਿਆਂ ਤਹਿਤ ਸੁਕਰਿਤੀ ਮਹਿਲਾ ਮੰਚ ਨੈਸ਼ਨਲ ਫਰਟੀਲਾਈਜ਼ਰ ਲਿਮ. (ਐਨਐਫ਼ਐਲ) ਵਲੋਂ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੂੰ ਟੀ.ਬੀ. ਮਰੀਜ਼ਾਂ  ਦੀ ਮਦਦ ਲਈ ਫੂਡ ਕਿੱਟਾਂ ਮੁਹੱਈਆ ਕਰਵਾਉਣ ਲਈ 50,400 ਰੁਪਏ ਦਾ ਚੈੱਕ ਭੇਂਟ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸੁਕਰਿਤੀ ਮਹਿਲਾ ਮੰਚ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ।

                ਇਸ ਮੌਕੇ ਡਿਪਟੀ ਕਮਿਸ਼ਨਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕਿੱਟਾਂ ਟੀ.ਬੀ. ਦੇ ਮਰੀਜ਼ਾਂ ਨੂੰ ਮੁਫਤ ਦਿੱਤੀਆਂ ਜਾਣਗੀਆਂ ਜਿੰਨ੍ਹਾਂ ਵਿੱਚ ਤਿੰਨ ਕਿਲੋ ਅਨਾਜ, 1.50 ਕਿਲੋ ਦਾਲਾਂ, ਇੱਕ ਕਿਲੋਂ ਸੁੱਕਾ ਦੁੱਧ ਤੇ ਖਾਣ ਵਾਲਾ ਤੇਲ ਮੁਹੱਈਆ ਕਰਵਾਇਆ ਜਾਂਦਾ ਹੈ ਜਿਸ ਕਰਕੇ ਉਹ ਚੰਗੀ ਖੁਰਾਕ ਨਾਲ ਤੰਦਰੁਸਤ ਹੋ ਸਕਣ।

                 ਇਸ ਮੌਕੇ ਸਿਖਲਾਈ ਅਧੀਨ ਆਈਏਐਸ ਅਧਿਕਾਰੀ ਮਿਸ ਮਾਨਸੀ, ਮੰਚ ਦੇ ਪ੍ਰਧਾਨ ਮਿਸਜ਼ ਅੰਜੂ ਗੋਇਲ, ਮਿਸ ਸੰਗੀਤਾ ਕੁਮਾਵਤ, ਮਿਸਜ਼ ਨਿਰਮਲਾ ਨੇਗੀ, ਮਿਸ ਰੁਬੀਨਾ ਬਾਵਾ ਅਤੇ ਸਕੱਤਰ ਰੈਡ ਕਰਾਸ ਸੁਸਾਇਟੀ ਸ਼੍ਰੀ ਦਰਸ਼ਨ ਕੁਮਾਰ ਆਦਿ ਹਾਜ਼ਰ ਸਨ।

CATEGORIES
TAGS
Share This

COMMENTS

Wordpress (0)
Disqus (0 )
Translate