ਪ੍ਰੀ ਪ੍ਰਾਇਮਰੀ ਅਧਿਆਪਕਾਂ ਨੂੰ ਹੱਥੀ ਟੀ ਐਲ ਐਮ ਬਣਾਉਣ ਅਤੇ ਜਮਾਤਾਂ ਵਿੱਚ ਇਸਦੀ ਸੁਚੱਜੀ ਵਰਤੋਂ ਸਬੰਧੀ ਟਰੇਨਿੰਗ ਦਿੱਤੀ

ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਦੌਲਤ ਰਾਮ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ ਦੀ ਪ੍ਰੇਰਨਾ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬਲਾਕ ਅਬੋਹਰ ਦੋ ਭਾਲਾ ਰਾਮ ਦੀ ਅਗਵਾਈ ਵਿੱਚ ਬਲਾਕ ਦੇ ਕੱਲਸਟਰ ਗੋਬਿੰਦਗੜ੍ਹ ਅਤੇ ਝੂੰਮਿਆਂ ਵਾਲ਼ੀ ਦੇ ਪ੍ਰੀ ਪ੍ਰਾਇਮਰੀ ਅਧਿਆਪਕਾਂ ਨੂੰ ਹੈਂਡ ਮੇਡ ਮਟੀਰੀਅਲ ਕਿੱਟ ਬਣਾਉਣ ਸਬੰਧੀ ਪ੍ਰਥਮ ਟੀਮ ਨਾਲ ਮਿਲ ਕੇ ਮਟੀਰੀਅਲ ਬਣਾਉਣ ਅਤੇ ਇਸ ਦੀ ਸੁਚੱਜੀ ਵਰਤੋਂ ਸਬੰਧੀ ਇੱਕ ਰੋਜ਼ਾ ਟ੍ਰੇਨਿੰਗ ਦਿੱਤੀ ਗਈ।
ਇਸ ਮੋਕੇ ਸੁਨੀਲ ਕੁਮਾਰ ਸੀ ਐਚ ਟੀ ਕੱਲਸਟਰ ਗੋਬਿੰਦਗੜ੍ਹ ਅਤੇ ਮਹਾਂਵੀਰ ਟਾਕ ਸੀ ਐਚ ਟੀ ਕੱਲਸਟਰ ਝੂੰਮਿਆਵਾਲ਼ੀ ਵੱਲੋਂ ਬਹੁਤ ਵਧੀਆ ਸਹਿਯੋਗ ਦਿੱਤਾ ਗਿਆ। ਟ੍ਰੇਨਿੰਗ ਵਿੱਚ ਭਾਲਾ ਰਾਮ ਜੀ ਬੀ ਪੀ ਈ ਓ ਅਬੋਹਰ-2 ਵਿਸ਼ੇਸ਼ ਤੋਰ ਤੇ ਸ਼ਾਮਿਲ ਹੋਏ ਅਤੇ ਟੀ ਐਲ ਐਮ ਦੀ ਵਰਤੋਂ ਅਤੇ ਸਾਂਭ ਸੰਭਾਲ ਲਈ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਸਿੱਖਿਆ ਮੰਤਰੀ ਜੀ ਦੇ ਕਵਾਲਟੀ ਐਜੂਕੇਸ਼ਨ ਦੇ ਵਿਜਨ ਨੂੰ ਪੂਰਾ ਕਰਨ ਲਈ ਬਲਾਕ ਅਬੋਹਰ ਦੋ ਦੀ ਸਮੁੱਚੀ ਟੀਮ ਵੱਲੋਂ ਡੱਟ ਕੇ ਪਹਿਰਾ ਦਿੱਤਾ ਜਾ ਰਿਹਾ ਹੈ।
ਇਸ ਮੌਕੇ ਤੇ ਪ੍ਰਥੰਮ ਜ਼ਿਲ੍ਹਾ ਕੋਆਰਡੀਨੇਟਰ ਸ.ਹਰਮੀਤ ਸਿੰਘ ਨੇ ਦੱਸਿਆ ਕਿ ਆਓੁਣ ਵਾਲੇ ਦਿਨਾਂ ਵਿੱਚ ਜ਼ਿਲੇ ਦੇ ਬਾਕੀ ਸਕੂਲਾਂ ਵਿੱਚ ਵੀ ਇਸ ਪ੍ਰਕਾਰ ਦੀ ਟ੍ਰੇਨਿੰਗ ਲਗਾਈ ਜਾਵੇਗੀ ਜੀ। ਮਹਾਂਵੀਰ ਸੀ ਐਚ ਟੀ ਨੇ ਟੀਮ ਦਾ ਧੰਨਵਾਦ ਕੀਤਾ ਅਤੇ ਹੈੱਡ ਮੇਡ ਟੀ ਐੱਲ ਐੱਮ ਦੀ ਮਹਤੱਤਾ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਤੇ ਰਜਿੰਦਰ ਕੁਮਾਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਜ਼ਿਲ੍ਹਾ ਕੋਆਰਡੀਨੇਟਰ, ਗੋਪਾਲ ਕ੍ਰਿਸ਼ਨ ਸਹਾਇਕ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ, ਮਨੋਜ ਕੁਮਾਰ ਬੀ ਐੱਮ ਟੀ ਅਤੇ ਚੌਥ ਮਲ ਬੀ ਐਮ ਟੀ ਵੱਲੋਂ ਇਸ ਟ੍ਰੇਨਿੰਗ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਸ਼ਲਾਘਾਯੋਗ ਕਾਰਜ ਕੀਤਾ ਗਿਆ ਅਤੇ ਪ੍ਰਥਮ ਟੀਮ ਦਾ ਵਿਸ਼ੇਸ਼ ਤੌਰ ਧੰਨਵਾਦ ਕੀਤਾ ਗਿਆ ਜਿਨ੍ਹਾਂ ਵੱਲੋਂ ਹਮੇਸ਼ਾ ਵਿਭਾਗ ਨੂੰ ਸਹਿਯੋਗ ਦਿੱਤਾ ਜਾਂਦਾ ਹੈ।

CATEGORIES
TAGS
Share This

COMMENTS

Wordpress (0)
Disqus (0 )
Translate