ਗੁਰੂ ਨਾਨਕ ਖਾਲਸਾ ਕਾਲਜ ਅਬੋਹਰ ਦਾ ਨਵਾਂ ਵਿੱਦਿਅਕ ਸੈਸ਼ਨ ਵਾਹਿਗੁਰੂ ਜੀ ਦੇ ਓਟ ਆਸਰੇ ਨਾਲ ਹੋਇਆ ਸ਼ੁਰੂ
ਅਬੋਹਰ 21 ਅਗਸਤ। ਸਥਾਨਕ ਗੁਰੂ ਨਾਨਕ ਖਾਲਸਾ ਕਾਲਜ ਅਬੋਹਰ ‘ਚ ਪੁਰਾਤਨ ਚਲੀ ਆ ਰਹੀ ਪਰੰਪਰਾ ਨੂੰ ਕਾਇਮ ਰੱਖਦਿਆਂ ਨਵੇਂ ਵਿਦਿਅਕ ਸ਼ੈਸ਼ਨ 2024-25 ਦੀ ਪ੍ਰਾਰੰਭਤਾ ਦੇ ਸੰਬੰਧ ਵਿਚ ਪਾਵਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਕਾਲਜ ਕੈਂਪਸ ਵਿਖੇ ਪਾਏ ਗਏ। ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੌਕੇ ਪਰਮ ਪਿਤਾ ਪ੍ਰਮਾਤਮਾ ਦੇ ਨਾਮ ਦਾ ਓਟ ਆਸਰਾ ਲੈਦਿਆਂ ਪਾਵਨ ਗੁਰਬਾਣੀ ਦਾ ਪਾਠ ਤੇ ਸਿਮਰਨ ਕੀਤਾ ਗਿਆ।ਇਸ ਅਵਸਰ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਵਿਚ ਸਮੁਚੀ ਕਾਲਜ ਪ੍ਰਬੰਧਕੀ ਕਮੇਟੀ, ਸਮੂਹ ਕਾਲਜ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਵਲੋਂ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਗਈ ਤੇ ਕਾਲਜ ਵਿਦਿਆਰਥੀਆਂ ਦੀ ਉਚ-ਵਿੱਦਿਆ ਤੇ ਉਜਵਲ ਭਵਿੱਖ ਦੀ ਕਾਮਨਾ ਵੀ ਕੀਤੀ ਗਈ। ਇਸ ਅਵਸਰ ਤੇ ਕਾਲਜ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸ.ਦਲਜੀਤ ਸਿੰਘ ਸੰਧੂ ਨੇ ਆਏ ਹੋਏ ਸਮੂਹ ਪਤਵੰਤੇ ਸੱਜਣਾਂ ਦਾ ਹਾਰਦਿਕ ਸੁਆਗਤ ਕੀਤਾ।ਇਸ ਅਵਸਰ ਤੇ ਆਪਣੇ ਸੰਬੋਧਨ ਵਿਚ ਉਨਾਂ ਨੇ ਵਿਦਿਆਰਥੀਆਂ ਨੂੰ ਆਪਣੇ ਸੰਬੋਧਨ ਵਿਚ ਕਾਲਜ ਦੇ 29 ਸਾਲਾ ਪੁਰਾਣੇ ਸ਼ਾਨਦਾਰ ਤੇ ਮਾਣਮਤੇ ਇਤਿਹਾਸ ਬਾਰੇ ਚਾਨਣਾ ਪਾਇਆ। ਉਨਾਂ ਨੇ ਕਾਲਜ ਦੀਆਂ ਅਤੀਤ ‘ਚ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਕਾਲਜ ਦਾ ਵਿੱਦਿਆ ਦੇ ਪ੍ਰਸਾਰ ‘ਚ ਵਿਸ਼ੇਸ਼ ਤੌਰ ਤੇ ਪੇਂਡੂ ਖੇਤਰ ਲਈ ਵਿਸ਼ੇਸ਼ ਯੋਗਦਾਨ ਹੈ। ਇਸ ਮੌਕੇ ਤੇ ਪ੍ਰਿੰਸੀਪਲ ਡਾ.ਰੁਪਿੰਦਰ ਕੌਰ ਸੰਧੂ ਨੇ ਨਵੇਂ ਵਿੱਦਿਅਕ ਵਰ੍ਹੇ ਦੇ ਵਿੱਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਸਮੁਚੀ ਕਾਲਜ ਪ੍ਰਬੰਧਕੀ ਕਮੇਟੀ ਤੇ ਸਮੂਹ ਸਟਾਫ ਵਿੱਦਿਆਰਥੀਆਂ ਨੂੰ ਹਰ ਪ੍ਰਕਾਰ ਦੀਆਂ ਆਧੁਨਿਕ ਸਹੂਲਤਾਂ ਪ੍ਰਦਾਨ ਕਰਨ ਲਈ ਹਮੇਸ਼ਾ ਵਚਨਬੱਧ ਹੈ ਤੇ ਰਹੇਗਾ।ਇਸ ਅਵਸਰ ਤੇ ਕਾਲਜ ਪ੍ਰਬੰਧਕੀ ਕਮੇਟੀ ਤੇ ਸਟਾਫ ਵਲੋਂ ਕਾਲਜ ਦੇ ਚੇਅਰਮੈਨ ਦਲਜੀਤ ਸਿੰਘ ਸੰਧੂ,ਸਕੱਤਰ ਬਲਕਰਣ ਸਿੰਘ ਬਰਾੜ, ਪ੍ਰਿੰਸੀਪਲ ਡਾ.ਰੁਪਿੰਦਰ ਕੌਰ ਸੰਧੂ ਨੂੰ ਸਿਰੋਪਾਉ ਦੀ ਬਖਸ਼ਿਸ ਕੀਤੀ ਗਈ।
ਇਸ ਮੌਕੇ ਕਾਲਜ ਪ੍ਰਬੰਧਕੀ ਕਮੇਟੀ ਦੇ ਸਮੂਹ ਆਹੁਦੇਦਾਰ ਕਰਨਲ ਅਜੀਤ ਸਿੰਘ ਸਮਾਘ, ਜਸਪਿੰਦਰ ਸਿੰਘ ਜਾਖੜ ਮੈਂਬਰ, ਗੁਰਮੰਦਰ ਸਿੰਘ ਸੰਧੂ ਘੱਲੂ, ਪ੍ਰੋ. ਜਗਪਾਲ ਸਿੰਘ, ਸਮੂਹ ਕਾਲਜ ਸਟਾਫ ਮੈਂਬਰ ਤੇ ਵਿਦਿਆਰਥੀ ਵੀ ਹਾਜ਼ਰ ਸਨ।