ਹੁਣ ਯੁਵਰਾਜ ਸਿੰਘ ਦੇ ਜੀਵਨ ਤੇ ਬਣੇਗੀ ਫਿਲਮ

ਭਾਰਤੀ ਕ੍ਰਿਕਟ ਦੇ ਸਿਤਾਰੇ ਮਹਿੰਦਰ ਸਿੰਘ ਧੋਨੀ ਤੇ ਮੁਹੰਮਦ ਅਜ਼ਰੂਦੀਨ ਦੇ ਜੀਵਨ ਤੇ ਫਿਲਮ ਬਣਨ ਤੇ 1983 ਦੇ ਵਰਲਡ ਕੱਪ ਉੱਪਰ ਫਿਲਮ ਬਣਾਏ ਜਾਣ ਤੋਂ ਬਾਅਦ ਹੁਣ ਪੰਜਾਬ ਦੇ ਪੁੱਤ ਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਨਾਮੀ ਖਿਡਾਰੀ ਯੁਵਰਾਜ ਸਿੰਘ ਦੇ ਜੀਵਨ ਉੱਪਰ ਵੀ ਫਿਲਮ ਬਣੇਗੀ। ਇਸ ਦਾ ਐਲਾਨ ਪ੍ਰਸਿੱਧ ਕੰਪਨੀ ਟੀ ਸੀਰੀਜ਼ ਵੱਲੋਂ ਕੀਤਾ ਗਿਆ ਹੈ। ਯੁਵਰਾਜ ਸਿੰਘ ਦੇ ਜੀਵਨ ਨੂੰ ਹੁਣ ਵੱਡੀ ਸਕਰੀਨ ਉੱਪਰ ਦਿਖਾਇਆ ਜਾਵੇਗਾ ਤੇ ਉਸ ਦੇ ਨਿੱਜੀ ਜੀਵਨ ਦੇ ਨਾਲ ਨਾਲ ਉਸਦੇ ਸੰਘਰਸ਼ ਅਤੇ ਭਾਰਤੀ ਕ੍ਰਿਕਟ ਵਿੱਚ ਪਾਏ ਯੋਗਦਾਨ ਨੂੰ ਲੋਕ ਫਿਲਮ ਰਾਹੀਂ ਵੇਖ ਸਕਣਗੇ। ਯੁਵਰਾਜ ਸਿੰਘ ਦੇ ਨਾਮ 6 ਗੇਂਦਾ ਵਿੱਚ 6 ਛੱਕੇ ਮਾਰਨ ਦਾ ਵਿਸ਼ਵ ਰਿਕਾਰਡ ਵੀ ਕਾਇਮ ਹੈ।

CATEGORIES
Share This

COMMENTS

Wordpress (0)
Disqus (0 )
Translate