ਪੰਜਾਬ ਵਿੱਚ ਹੜਾਂ ਵਿੱਚ ਇਨੋਵਾ ਗੱਡੀ ਰੂੜੀ,9 ਜਣਿਆਂ ਦੀ ਮੌਤ
ਹੁਸ਼ਿਆਰਪੁਰ 11 ਅਗਸਤ। ਪੰਜਾਬ ਦੇ ਹੁਸ਼ਿਆਰਪੁਰ ਵਿੱਚ ਵਾਪਰੇ ਇੱਕ ਹਾਦਸੇ ਦੌਰਾਨ ਇੱਕੋ ਪਰਿਵਾਰ ਦੇ ਨੌ ਜਣਿਆਂ ਦੀ ਮੌਤ ਹੋ ਜਾਣ ਦੀ ਜਾਣਕਾਰੀ ਮਿਲੀ ਹੈ। ਜਾਣਕਾਰੀ ਅਨੁਸਾਰ ਭਾਰੀ ਮੀਂਹ ਕਾਰਨ ਹੁਸ਼ਿਆਰਪੁਰ ਨੇੜਿਓਂ ਲੰਘਦੀ ਨਦੀ ਚ ਹੜ ਆਏ ਹੋਏ ਹਨ। ਹੁਸ਼ਿਆਰਪੁਰ ਤੋਂ ਨਵਾਂ ਸ਼ਹਿਰ ਨੂੰ ਇੱਕ ਬਰਾਤ ਵਾਲੀ ਇਨੋਵਾ ਗੱਡੀ ਜਾ ਰਹੀ ਸੀ ਜੋ ਕਿ ਹੜਾਂ ਵਿੱਚ ਰੁੜ ਗਈ। ਇਸ ਇਨੋਵਾ ਗੱਡੀ ਦੇ ਵਿੱਚ 12 ਜਣੇ ਸਵਾਰ ਸਨ। ਜਿਨ੍ਹਾਂ ਵਿੱਚੋਂ ਇੱਕ ਜਣੇ ਨੂੰ ਬਚਾ ਲਿਆ ਜਦੋਂ ਕਿ 9 ਵਿਅਕਤੀਆਂ ਦੀਆਂ ਲਾਸ਼ਾਂ ਵੀ ਬਰਾਮਦ ਹੋ ਗਈਆਂ। ਦੋ ਜਣਿਆਂ ਦੀ ਹਾਲੇ ਵੀ ਭਾਲ ਕੀਤੀ ਜਾ ਰਹੀ ਹੈ। ਇਹ ਸਾਰੇ ਬਰਾਤੀ ਸਨ। ਜਿਹੜੇ ਹਿਮਾਚਲ ਪ੍ਰਦੇਸ਼ ਦੇ ਪਿੰਡ ਮਹਿਤਪੁਰ ਤੋਂ ਨਵਾਂ ਸ਼ਹਿਰ ਆ ਰਹੇ ਸਨ। ਹੜਾਂ ਕਾਰਨ ਵਾਪਰੇ ਇਸ ਹਾਦਸੇ ਵਾਲੀ ਥਾਂ ਉਪਰ ਸੂਚਨਾ ਮਿਲਣ ਤੇ ਪੁਲਿਸ ਵੀ ਮੌਕੇ ਤੇ ਪਹੁੰਚੀ ਤੇ ਕਾਰਵਾਈ ਸ਼ੁਰੂ ਕੀਤੀ।
CATEGORIES ਪੰਜਾਬ
TAGS punjab news