ਦੁਨੀਆਂ ਦੇ 20 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚ 13 ਭਾਰਤ ਦੇ,ਦਿੱਲੀ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ

ਨਵੀਂ ਦਿੱਲੀ 11 ਮਾਰਚ। ਭਾਰਤ ਵਿੱਚ ਪ੍ਰਦੂਸ਼ਣ ਗੰਭੀਰ ਸਿਹਤ ਸਮੱਸਿਆ ਪੈਦਾ ਕਰ ਰਿਹਾ ਹੈ।
ਸਵਿਸ ਏਅਰ ਕੁਆਲਿਟੀ ਟੈਕਨੋਲੋਜੀ ਕੰਪਨੀ ਆਈਕਿਊਏਅਰ ਦੀ ਵਿਸ਼ਵ ਵਾਯੂ ਗਣਵੱਤਾ ਰਿਪੋਰਟ 2024 ਵਿੱਚ ਕਿਹਾ ਗਿਆ ਹੈ ਕਿ ਦਿੱਲੀ ਵਿਸ਼ਵ ਪੱਧਰ ਤੇ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ਬਣੀ ਹੋਈ ਹੈ ਜਦੋਂ ਕਿ ਭਾਰਤ 2024 ਵਿੱਚ ਦੁਨੀਆਂ ਦਾ ਪੰਜਵਾਂ ਸਭ ਤੋਂ ਪ੍ਰਦੂਸ਼ਿਤ ਦੇਸ਼ ਬਣ ਗਿਆ ਹੈ। ਦੱਸ ਦਈਏ ਕਿ 2023 ਵਿੱਚ ਭਾਰਤ ਇਸ ਲਿਸਟ ‘ਚ ਤੀਜੇ ਨੰਬਰ ਤੇ ਸੀ।
ਬੀਤੇ ਦਿਨੀਂ ਪ੍ਰਕਾਸ਼ਿਤ ਰਿਪੋਰਟ ਅਨੁਸਾਰ ਦੁਨੀਆਂ ਦੇ ਸਿਖਰਲੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚ 13 ਭਾਰਤ ਵਿੱਚ ਹਨ।ਪ੍ਰਦੂਸ਼ਿਤ ਸ਼ਹਿਰਾਂ ਦੀ ਇਸ ਲਿਸਟ ਵਿੱਚ ਆਸਾਮ ਦੇ ਬਰਨੀਹਾਟ ਦਾ ਨਾਂ ਸਭ ਤੋਂ ਉੱਪਰ ਹੈ।
ਜੇਕਰ ਦੁਨੀਆਂ ਦੇ 20 ਸ਼ਹਿਰਾਂ ਵਿੱਚੋਂ ਭਾਰਤ ਦੇ 13 ਪ੍ਰਦੂਸ਼ਿਤ ਸ਼ਹਿਰਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਆਸਾਮ ਦਾ ਬਰਨੀਹਾਟ, ਦਿੱਲੀ, ਪੰਜਾਬ ਦਾ ਮੁੱਲਾਪੁਰ, ਫਰੀਦਾਬਾਦ, ਲੋਨੀ, ਨਵੀ ਦਿੱਲੀ, ਗੁਰੂਗ੍ਰਾਮ,ਗੰਗਾਨਗਰ,ਗ੍ਰੇਟਰ ਨੋਇਡਾ,ਭਿਵਾੜੀ, ਮੁਜਫਰਨਗਰ, ਹਨੁਮਾਨਗੜ੍ਹ ਤੇ ਨੋਇਡਾ ਸ਼ਾਮਿਲ ਹਨ। ਰਿਪੋਰਟ ਅਨੁਸਾਰ ਭਾਰਤ ਵਿੱਚ ਹਵਾ ਪ੍ਰਦੂਸ਼ਣ ਖਤਰਨਾਕ ਸਥਿਤੀ ਵਿੱਚ ਪਹੁੰਚ ਚੁੱਕਿਆ ਹੈ ਤੇ ਇਸ ਕਾਰਨ ਇੱਕ ਆਮ ਭਾਰਤੀ ਦੀ ਉਮਰ ਔਸਤਨ ਕਰੀਬ 5.2 ਸਾਲ ਤੱਕ ਘੱਟ ਹੋ ਜਾਂਦੀ ਹੈ।

ਜੇਕਰ ਦੁਨੀਆਂ ਦੇ 20 ਪ੍ਰਦੂਸ਼ਿਤ ਸ਼ਹਿਰਾਂ ਦੀ ਗੱਲ ਕਰੀਏ ਤਾਂ ਉਨਾਂ ਵਿੱਚ ਭਾਰਤ ਦੇ 13 ਸ਼ਹਿਰਾਂ ਤੋਂ ਇਲਾਵਾ ਪਾਕਿਸਤਾਨ ਦੇ ਲਾਹੌਰ, ਮੁਲਤਾਨ,ਪਿਸ਼ਾਵਰ, ਸਿਆਲਕੋਟ ਵੀ ਸ਼ਾਮਿਲ ਹਨ।
ਜੇਕਰ ਇੱਕ ਸਟਡੀ ਦੀ ਗੱਲ ਕਰੀਏ ਤਾਂ ਸਾਲ 2009 ਤੋਂ ਸਾਲ 2019 ਤੱਕ ਭਾਰਤ ਵਿੱਚ ਹਰ ਸਾਲ ਕਰੀਬ 15 ਲੱਖ ਮੌਤਾਂ ਸੰਭਾਵਿਤ ਰੂਪ ਵਿੱਚ ਪ੍ਰਦੂਸ਼ਣ ਨਾਲ ਜੁੜੀਆਂ ਹੋਈਆਂ ਹਨ।

CATEGORIES
TAGS
Share This

COMMENTS

Wordpress (0)
Disqus ( )
Translate