07 ਅਸਾਮੀਆਂ ਦੀ ਨਿਯੁਕਤੀ ਲਈ ਯੋਗ ਉਮੀਦਵਾਰਾਂ ਦੁਆਰਾ ਆਨਲਾਈਨ ਅਪਲਾਈ ਕਰਨ ਦੀ ਆਖ਼ਰੀ ਮਿਤੀ 31 ਦਸੰਬਰ 2022
ਬਠਿੰਡਾ, 12 ਦਸੰਬਰ : ਪੰਜਾਬ ਸਰਕਾਰ ਦੇ ਘਰ ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਅਧੀਨ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਪੰਜਾਬ ਰਾਜ ਵਿੱਚ ਲੋਕ ਉਪਯੋਗੀ ਸੇਵਾਵਾਂ ਲਈ ਚੇਅਰਪਰਸ਼ਨ, ਸਥਾਈ ਅਦਾਲਤਾਂ ਦੀਆਂ 07 ਅਸਾਮੀਆਂ ਦੀ ਨਿਯੁਕਤੀ ਲਈ ਯੋਗ ਉਮੀਦਵਾਰਾਂ ਤੋਂ ਬਿਨੈ ਪੱਤਰਾਂ ਦੀ ਮੰਗ ਕੀਤੀ ਗਈ ਹੈ।
ਕਾਨੂੰਨੀ ਸੇਵਾਵਾਂ ਅਥਾਰਟੀ ਐਕਟ 1987 ਦੀ ਧਾਰਾ 22-ਬੀ ਤਹਿਤ ਇਨ੍ਹਾਂ ਅਸਾਮੀਆਂ ਦੀ ਲਾਜ਼ਮੀ ਯੋਗਤਾ ਤਹਿਤ ਇੱਕ ਵਿਅਕਤੀ ਜੋ ਜ਼ਿਲ੍ਹਾ ਜੱਜ ਜਾਂ ਵਧੀਕ ਜ਼ਿਲ੍ਹਾ ਜੱਜ ਹੈ ਜਾਂ ਰਿਹਾ ਹੈ ਜਾਂ ਜ਼ਿਲ੍ਹਾ ਜੱਜ ਤੋਂ ਉਚੇ ਦਰਜੇ ਵਿੱਚ ਨਿਆਇਕ ਅਹੁਦੇ ਤੇ ਰਿਹਾ ਹੈ, ਉਮਰ ਹੱਦ 65 ਸਾਲ ਤੋਂ ਘੱਟ ਅਤੇ ਆਨਲਾਈਨ ਅਪਲਾਈ ਕਰਨ ਦੀ ਆਖ਼ਰੀ ਮਿਤੀ 31 ਦਸੰਬਰ 2022 ਹੈ।
ਵਧੇਰੇ ਜਾਣਕਾਰੀ ਅਤੇ ਲਾਜ਼ਮੀ ਸ਼ਰਤਾਂ ਲਈ ਵੈਬਸਾਈਟ www.pulsa.gov.in ਤੇ ਚੈਕ ਕੀਤਾ ਜਾ ਸਕਦਾ ਹੈ।
CATEGORIES ਮਾਲਵਾ