ਐਸ.ਐਸ.ਪੀ ਵੱਲੋਂ ਬੂਟੇ ਲਗਾ ਕੇ ਵਾਤਾਵਰਨ ਨੂੰ ਸੰਭਾਲਣ ਲਈ ਕੀਤੀ ਅਪੀਲ
ਪੰਜਾਬ ਨੂੰ ਸਾਫ ਸੁਥਰਾਂ ਅਤੇ ਹਰਿਆ ਭਰਿਆ ਰੱਖਣ ਲਈ ਬੂਟੇ ਲਗਾਉਣੇ ਜਰੂਰੀ: ਐਸ.ਐਸ.ਪੀ
ਸ੍ਰੀ ਮੁਕਤਸਰ ਸਾਹਿਬ (ਪਰਮਜੀਤ ਸਿੰਘ ਧਿਆਣਾ) ਮਾਨਯੋਗ ਸ੍ਰੀ ਗੋਰਵ ਯਾਦਵ ਆਈ.ਪੀ.ਐਸ. ਡੀ.ਜੀ.ਪੀ ਪੰਜਾਬ ਵੱਲੋਂ ਸੂਬੇ ਨੂੰ ਹਰਿਆ ਭਰਿਆ ਰੱਖਣ ਲਈ ਚਲਾਈ ਗਈ ਮੁਹਿਮ ਤਹਿਤ ਆਲੇ ਦੁਆਲੇ ਦੀ ਖੂਬਸੂਰਤੀ ਅਤੇ ਪ੍ਰਦੂਸ਼ਨ ਮੁਕਤ ਤੇ ਛਾਂਦਾਰ ਮਾਹੌਲ ਪ੍ਰਦਾਨ ਕਰਨ ਦੇ ਮਕਸਦ ਨਾਲ ਸ੍ਰੀ ਭਾਗੀਰਥ ਸਿੰਘ ਮੀਨਾ ਆਈ.ਪੀ.ਐਸ. ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਆਪਣੇ ਦਫਤਰ ਵਿਖੇ ਆਪਣੇ ਹੱਥੀ ਬੂਟੇ ਲਗਾ ਕੇ ਲੋਕਾਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਦੀ ਅਪੀਲ ਕੀਤੀ ਗਈ। ਇਸ ਮੌਕੇ ਸ੍ਰੀ ਕਵਲਪ੍ਰੀਤ ਸਿੰਘ ਚਾਹਲ ਐਸ.ਪੀ (ਐੱਚ) ਸ੍ਰੀ ਮੁਕਤਸਰ ਸਾਹਿਬ ਅਤੇ ਦਫਤਰ ਸਟਾਫ ਹਾਜ਼ਰ ਸੀ।
ਇਸ ਮੌਕੇ ਐਸ.ਐਸ.ਪੀ ਜੀ ਨੇ ਦੱਸਿਆਂ ਕਿ ਅੱਜ ਜਿਲ੍ਹਾ ਪੁਲਿਸ ਵੱਲੋਂ 500 ਦੇ ਕ੍ਰੀਬ ਪੌਦੇ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ ਜੋ ਕਿ ਇਹ ਵੱਖ ਵੱਖ ਦਫਤਰਾਂ, ਥਾਣੇ, ਚੌਂਕੀਆਂ ਅਤੇ ਪੁਲਿਸ ਲਾਈਨ ਵਿਖੇ ਲਗਾਏ ਜਾਣਗੇ, ਇਹ ਬੂਟੇ ਛਾਂਦਾਰ ਅਤੇ ਉੱਚ ਕੁਆਲਟੀ ਤੇ ਗੁਣਾਂ ਨਾਲ ਭਰਪੂਰ ਹਨ ਤੇ ਛਾਂ ਦੇ ਨਾਲ ਨਾਲ ਇਹਨ੍ਹਾਂ ਨੂੰ ਫਲ ਵੀ ਲੱਗਣਗੇ। ਉਨ੍ਹਾ ਪੁਲਿਸ ਮੁਲਾਜਮਾਂ ਨੂੰ ਹਦਾਇਤ ਕੀਤੀ ਹੈ ਕਿ ਇਨ੍ਹਾ ਬੂਟਿਆਂ ਦੀ ਸਾਂਭ ਸੰਭਾਲ ਅਤੇ ਸਿੰਚਾਈ ਦੀ ਜਿਮੇਵਾਰੀ ਨੂੰ ਲਗਾਤਾਰ ਨਿਭਾਇਆ ਜਾਵੇ ਤਾਂ ਜੋ ਇਹ ਫਲਦਾਰ ਬੂਟੇ ਵੱਡੇ ਹੋ ਕੇ ਜਿੱਥੇ ਵਾਤਾਵਰਨ ਦੀ ਸ਼ੁੱਧਤਾ ਵਿੱਚ ਆਪਣਾ ਯੋਗਦਾਨ ਪਾਉਣਗੇ ਅਤੇ ਇਲਾਕੇ ਦੇ ਲੋਕਾਂ ਲਈ ਛਾਂ ਦੇ ਨਾਲ ਨਾਲ ਭਰਭੂਰ ਮਾਤਰਾ ਵਿੱਚ ਫਲ ਵੀ ਉਪਲੱਭਦ ਕਰਨਗੇ।
ਐਸ.ਐਸ.ਪੀ ਜੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਾ ਸਾਰਿਆ ਨੂੰ ਲੋੜ ਹੈ ਕਿ ਇਕੱਠੇ ਹੋ ਕੇ ਆਪਣਾ ਯੋਗਦਾਨ ਪਾ ਕੇ ਪੰਜਾਬ ਨੂੰ ਹਰਿਆ ਭਰਿਆ ਬਣਾਈਏ। ਇਸ ਮੁਹਿਮ ਤਹਿਤ ਵੱਧ ਤੋਂ ਵੱਧ ਬੂਟੇ ਲਗਾ ਕੇ ਪੰਜਾਬ ਨੂੰ ਅੱਗੇ ਵਧਾਈਏ ਅਤੇ ਆਪਣੇ ਪੰਜਾਬ ਨੂੰ ਹੋਰ ਸੋਹਣਾ ਅਤੇ ਖੂਬਸੂਰਤ ਬਣਾਈਏ। ਉਨ੍ਹਾ ਕਿਹਾ ਕਿ ਪਹਿਲਾ ਤੋਂ ਲੱਗੇ ਹੋਏ ਰੁੱਖਾਂ ਦੀ ਸਾਂਭ ਸੰਭਾਲ ਲਈ ਲਗਾਤਾਰ ਹਰੇਕ ਪ੍ਰਾਣੀ ਵੱਲੋਂ ਆਪਣਾ ਯੋਗਦਾਨ ਪਾਉਂਦੇ ਰਹਿਣਾ ਚਾਹੀਦਾ ਹੈ। ਪੌਦੇ ਲਗਾਉਣ ਨਾਲ ਜਿੱਥੇ ਵਾਤਾਵਰਨ ਸਾਫ ਹੁੰਦਾ ਹੈ ਉੱਥੇ ਹੀ ਇਸ ਨਾਲ ਵੱਧ ਰਹੀ ਗਰਮੀ ਤੋਂ ਰਾਹਤ ਮਿਲਦੀ ਹੈ। ਪੁਲਿਸ ਵੱਲੋਂ ਇਹ ਮਹਿਮ ਅੱਗੇ ਵੀ ਜਾਰੀ ਰਹੇਗੀ।



