ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸ੍ਰੀ ਮੁਕਤਸਰ ਸਾਹਿਬ ਵੱਲੋਂ 12 ਦਸੰਬਰ ਨੂੰ ਲਗਾਇਆ ਜਾਵੇਗਾ ਸੁਵਿਧਾ ਕੈਂਪ


ਸ੍ਰੀ ਮੁਕਤਸਰ ਸਾਹਿਬ  9  ਦਸੰਬਰ
           ਸ੍ਰੀਮਤੀ ਪਰਮਿੰਦਰ ਕੌਰ, ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ  ਅੰਗਹੀਣ ਪ੍ਰਾਰਥੀਆਂ ਲਈ ਸੰਸਾਰ ਦਿਵਸ ਹਰ ਸਾਲ 03 ਦਿਸੰਬਰ ਨੂੰ ਮਨਾਇਆ ਜਾਂਦਾ ਹੈ, ਜਿਸ ਦਾ ਉਦੇਸ਼ ਅੰਗਹੀਣ ਵਿਅਕਤੀਆਂ ਦੀਆਂ ਵਿਸ਼ੇਸ਼ ਲੋੜਾਂ ਬਾਰੇ ਜਾਗਰੂਕਤਾ ਫੈਲਾਉਣਾ ਅਤੇ ਆਮ ਲੋਕਾਂ ਵਿੱਚ ਉਹਨਾਂ ਪ੍ਰਤੀ ਸੰਵੇਦਨਾ ਜਗਾਉਣ ਦੇ ਨਾਲ- ਨਾਲ ਇਸ ਵਰਗ ਨੂੰ ਮੁੱਖ ਧਾਰਾ ਨਾਲ ਜੋੜਨਾ ਵੀ ਹੈ।
   ਉਹਨਾਂ ਦੱਸਿਆ ਕਿ ਦਿਵਿਆਂਗਜਨਾਂ ਦੀ ਸੁਵਿਧਾ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸ੍ਰੀ ਮੁਕਤਸਰ ਸਾਹਿਬ ਵੱਲੋਂ ਸੁਵਿਧਾ ਕੈਂਪ 12 ਦਸੰਬਰ 2022 ਨੂੰ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਦਿਵਿਆਂਗਜਨਾਂ ਲਈ ਸਰਕਾਰ ਵੱਲੋਂ ਚਲਾਈ ਜਾ ਰਹੀਂ ਸਵੈ-ਰੋਜ਼ਗਾਰ ਅਤੇ ਰੋਜ਼ਗਾਰ ਸਬੰਧੀ ਸਕੀਮਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ ਅਤੇ ਯੋਗ ਪ੍ਰਾਰਥੀਆਂ ਨੂੰ ਬਣਦੇ ਲਾਭ ਮੌਕੇ ਤੇ ਮੁਹੱਈਆ ਕਰਵਾਏ ਜਾਣਗੇ, ਜਿਵੇਂ ਕਿ ਪੈਨਸ਼ਨ, ਯੂ.ਆਈ.ਡੀ.ਕਾਰਡ, ਬੱਸ ਪਾਸ, ਸਵੈ-ਰੋਜ਼ਗਾਰ ਲਈ ਲੋਨ, ਸਕਿੱਲ ਟ੍ਰੇਨਿੰਗ ਆਦਿ।
ਚਾਹਵਾਨ ਦਿਵਿਆਂਗ ਪ੍ਰਾਰਥੀ 12 ਦਸੰਬਰ 2022 (ਸੋਮਵਾਰ) ਨੂੰ ਸਵੇਰੇ 10 ਵਜੇ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸੇਵਾ ਕੇਂਦਰ ਦੇ ਉੱਪਰ ਸ੍ਰੀ ਮੁਕਤਸਰ ਸਾਹਿਬ ਵਿਖੇ ਆਪਣੇ ਸਰਟੀਫਿਕੇਟ ਜਿਵੇ ਕਿ ਦਿਵਿਆਂਗ ਸਰਟੀਫਿਕੇਟ, ਆਧਾਰ ਕਾਰਡ, ਬੈਂਕ ਕਾਪੀ, ਵਿੱਦਿਅਕ ਯੋਗਤਾ ਦੇ ਸਰਟੀਫਿਕੇਟ, ਪਾਸਪੋਰਟ ਸਾਇਜ ਫੋਟੋ ਸਮੇਤ ਪਹੁੰਚ ਕੇ ਵੱਖ-ਵੱਖ ਸਕੀਮਾਂ ਦਾ ਲਾਹਾ ਲੈ ਸਕਦੇ ਹਨ। ਪ੍ਰਾਰਥੀ ਵਧੇਰੇ ਜਾਣਕਾਰੀ ਲਈ ਹੈਲਪ ਲਾਈਨ ਨੰ: 98885-62317 ਤੇ ਸੰਪਰਕ ਕਰ ਸਕਦੇ ਹਨ।

CATEGORIES
TAGS
Share This

COMMENTS

Wordpress (0)
Disqus (0 )
Translate