ਗੋਰਮਿੰਟ ਪੈਨਸ਼ਨਰਜ ਯੂਨੀਅਨ ਪੰਜਾਬ ਵਲੋਪੈਨਸ਼ਨਰਜ ਨੂੰ 200/- ਰੁਪਏ ਮਹੀਨਾ ਟੈਕਸ ਲਾਉਣ ਤੇ ਭਗਵੰਤ ਸਰਕਾਰ ਦੇ ਖਜਾਨਾ ਭਰੇ ਹੋਣ ਦਾ ਭਰਮ ਨਿਕਲ ਗਿਆ -ਖੁੰਗਰ

ਫਾਜਿਲਕਾ
ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋ ਪੈਨਸ਼ਨਰਜ ਦੀਆ ਮੰਗਾਂ ਛੇਵੇ ਤਨਖਾਹ ਕਮਿਸ਼ਨ ਦੀਆ ਸ਼ਿਫਾਰਸ਼ਾ ਤਹਿਤ 2.59 ਦਾ ਫੈਕਟਰ ਨਾਲ ਪੈਨਸ਼ਨ ਸੋਧ ਕਰਨ ਦੀ ਬਿਜਾਏ ਪੈਨਸ਼ਨਰਾ ਦੀ ਪੈਨਸ਼ਨ ਵਿਚੋ ਦੋ ਸੋ ਰੁਪਏ ਵਿਕਾਸ ਟੈਕਸ ਦੇ ਨਾ ਤੇ ਹਰ ਮਹੀਨੇ ਕਟੌਤੀ ਕਰਨ ਦੇ ਜਾਰੀ ਹੁਕਮਾ ਦੀ ਜੋਰਦਾਰ ਨਿਖੇਧੀ ਕਰਦਿਆ ਗੋਰਮਿੰਟ ਪੈਨਸ਼ਨਰਜ ਯੂਨੀਅਨ ਪੰਜਾਬ ਜਿਲਾ ਫਾਜਿਲਕਾ ਦੇ ਜਿਲਾ ਪ੍ਰਧਾਨ ਹਰਭਜਨ ਸਿੰਘ ਖੁੰਗਰ, ਪ੍ਰੇਮ ਕੁਮਾਰ ਜਨਰਲ ਸਕੱਤਰ, ਰੇਸ਼ਮ ਲਾਲ ਰੰਗੀਲਾ , ਅਡੀਸ਼ਨਲ ਜਨਰਲ ਸਕੱਤਰ, ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ,ਰਾਜ ਕੰਵਰ ਦੀਵਾਨ , ਹਰੀਸ਼ ਕਬੋਜ, ਵਿਤ ਸਕੱਤਰ ਮਾਸਟਰ ਸੁਰਿੰਦਰ ਕੁਮਾਰ ਸਰਪ੍ਰਸਤ ਗੁਰਚਰਨ ਸਿੰਘ ਅਰੋੜਾ , ਮੁਖ ਸਲਾਹਕਾਰ ਪ੍ਰਿਸੀਪਲ ਲਛਮਣ ਦਾਸ ਕਬੋਜ , ਮੀਤ ਪ੍ਰਧਾਨ ਜੀਤ ਸਿੰਘ ਛਾਬੜਾ , ਬਨਵਾਰੀ ਲਾਲ, ਭਗਵਾਨ ਦਾਸ , ਕੁਲਜੀਤ ਸਿੰਘ ਆਹੁਜਾ , ਮੋਹਨ ਲਾਲ ਚੁੱਘ, ਸੁਖਵੰਤ ਸਿੰਘ, ਸਰਵਨ ਸਿੰਘ, ਸੁਖਵਿੰਦਰ ਸਿੰਘ ਬੱਲ , ਪ੍ਰਕਾਸ਼ ਦੋਸ਼ੀ , ਲਖਮੀਰ ਸਿੰਘ ਲੱਧੜ, ਦੇਸ ਰਾਜ , ਰਮੇਸ਼ ਬਜਾਜ, ਬਲਜੀਤ ਸਿੰਘ ਪਟਵਾਰੀ , ਰਾਮ ਕੁਮਾਰ, ਜੰਗੀਰ ਸਿੰਘ, ਗੁਰਨਾਮ ਸਿੰਘ , ਸੁਖਦੇਵ ਮਸੀਹ, ਨੇ ਭਗਵੰਤ ਸਿੰਘ ਮਾਨ ਸਰਕਾਰ ਦੀ ਪੈਨਸ਼ਨਰਾ ਨੂੰ ਜਜੀਆ ਟੈਕਸ ਲਾਉਣ ਦੀ ਸਖਤ ਅਲੋਚਨਾ ਕੀਤੀ ਹੈ ।।
ਗੋਰਮਿੰਟ ਪੈਨਸ਼ਨਰਜ ਯੂਨੀਅਨ ਪੰਜਾਬ ਦੇ ਸੂਬਾਈ ਮੀਤ ਪ੍ਰਧਾਨ ਤੇ ਜਿਲਾ ਫਾਜਿਲਕਾ ਦੇ ਜਿਲਾ ਪ੍ਰਧਾਨ ਸਾਥੀ ਖੁੰਗਰ ਨੇ ਕਿਹਾ ਕਿ ਚੋਣਾ ਤੋ ਪਹਿਲਾ ਮੁਲਾਜਮਾ ਤੇ ਪੈਨਸ਼ਨਰਜ ਨਾਲ ਵਾਅਦੇ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਵਲੋ ਪੈਨਸ਼ਨਰਜ ਤੇ ਹਰ ਮਹੀਨੇ 200/- ਰੁਪਏ ਵਿਕਾਸ ਟੈਕਸ ਲਾਉਣ ਨਾਲ ਉਹਦੇ ਚੇਹਰੇ ਦਾ ਨਕਾਬ ਉਤਰ ਗਿਆ ਹੈ । ਉਸ ਦੀਆ ਮੁਲਾਜਮ ਤੇ ਪੈਨਸ਼ਨਰਜ ਵਿਰੋਧੀ ਨੀਤੀਆ ਜਗ ਜਾਹਰ ਹੋ ਗਈਆ ਹਨ ਤੇ ਭਗਵੰਤ ਮਾਨ ਸਰਕਾਰ ਸਿਰਫ ਝੂਠ ਵੇਚ ਕੇ ਲੋਕਾ ਨੂੰ ਗੁੰਮਰਾਹ ਕਰ ਰਹੀ ਹੈ ਤੇ ਪੰਜਾਬ ਦੇ ਖਜਾਨੇ ਵਿਚੋ 800/- ਕਰੋੜ ਰੁਪਏ ਸਲਾਨਾ ਖਰਚਾ ਇਸ਼ਤਿਹਾਰਬਾਜੀ ਤੇ ਕਰ ਰਹੀ ਹੈ ਜੇਕਰ ਸਰਕਾਰ ਦਾ ਕੰਮ ਬੋਲਦਾ ਹੋਵੇ ਤਾ ਝੂਠੇ ਇਸ਼ਤਿਹਾਰਾ ਦੇਣ ਤੇ ਖਰਚਾ ਕਰਨ ਦੀ ਕੀ ਲੋੜ ਹੈ ਸਾਥੀ ਖੁੰਗਰ ਨੇ ਕਿਹਾ ਟੀ ਵੀ ਵਿਚ ਇਸ਼ਤਿਹਾਰ ਦੇ ਕੇ ਪੰਜਾਬ ਦੇ ਲੋਕਾ ਨੂੰ ਇਹ ਕਹਿ ਕਿ ਗੁੰਮਰਾਹ ਕੀਤਾ ਜਾ ਰਿਹਾ ਹੈ ਕਿ ਪੰਜਾਬ ਵਿਚ ਪ੍ਰਾਈਵੇਟ ਸੈਕਟਰ ਵਿਚ 277000 ਹਜਾਰ ਨੋਕਰੀਆ ਖੋਲ ਦਿਤੀਆ ਹਨ ,ਇਸ ਤੋ ਵਡਾ ਝੂਠ ਹੋਰ ਕੀ ਹੋ ਸਕਦਾ ਹੈ । ਉਨਾ ਸਰਕਾਰ ਨੂੰ ਸਵਾਲ ਕੀਤਾ ਕਿ ਪੰਜਾਬ ਵਿਚ ਕਿਹੜੀ ਇੰਡਸਟ੍ਰੀਜ ਤੇ ਆਈ ਟੀ ਸੈਕਟਰ ਹੈ ਜਿਥੇ ਇਤਨੀ ਭਰਤੀ ਹੋਵੇਗੀ । ਉਨਾ ਕਿਹਾ ਕਿ ਇਸ ਕੰਮ ਲਈ ਹੀ ਝੂਠ ਮਾਰਨ ਦੇ ਕਰੋੜਾ ਦੇ ਇਸ਼ਤਿਹਾਰ ਦਿਤੇ ਜਾ ਰਹੇ ਹਨ ਤੇ ਪੰਜਾਬੀਆ ਨੂੰ ਗੁੰਮਰਾਹ ਕੀਤਾ ਕੀਤਾ ਜਾ ਰਿਹਾ ਹੈ , ਉਨਾ ਕਿਹਾ ਕਿ ਪੰਜਾਬ ਦੇ ਖਜਾਨੇ ਨੂੰ ਦੋਨੋ ਹਥੀ ਲੁਟਾਇਆ ਜਾ ਰਿਹਾ ਹੈ।


