ਪਿੰਡ ਕਟਾਰ ਸਿੰਘ ਵਾਲਾ ਤੇ ਗੁਲਾਬਗੜ੍ਹ ਦੇ ਵੱਡੀ ਗਿਣਤੀ ਵਿੱਚ ਕਿਸਾਨ ਬਣੇ ਖੇਤੀਬਾੜੀ ਵਿਭਾਗ ਵੱਲੋਂ ਚਲਾਈ ਚੂਹੇਮਾਰ ਮੁਹਿੰਮ ਦਾ ਹਿੱਸਾ
ਬਠਿੰਡਾ, 10 ਦਸੰਬਰ : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਬਠਿੰਡਾ ਵਲੋਂ ਮੁੱਖ ਖੇਤੀਬਾੜੀ ਅਫ਼ਸਰ ਬਠਿੰਡਾ ਡਾ. ਦਿਲਬਾਗ ਸਿੰਘ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਵਲੋਂ ਚਲਾਈ ਗਈ ਚੂਹੇਮਾਰ ਮੁਹਿੰਮ ਅਧੀਨ ਡਾ. ਜਗਪਾਲ ਸਿੰਘ, ਖੇਤੀਬਾੜੀ ਵਿਕਾਸ ਅਫਸਰ, ਸਰਕਲ ਕੋਟਸ਼ਮੀਰ ਵਲੋਂ ਪਿੰਡ ਗੁਲਾਬਗੜ੍ਹ ਅਤੇ ਕਟਾਰ ਸਿੰਘ ਵਾਲਾ ਵਿਖੇ ਪਿੰਡ ਪੱਧਰੀ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ ।
ਇਸ ਕੈਂਪ ਵਿੱਚ ਡਾ. ਜਗਪਾਲ ਸਿੰਘ ਨੇ ਆਏ ਕਿਸਾਨਾਂ ਦਾ ਜੀ ਆਇਆ ਕਰਦੇ ਹੋਏ ਕਿਸਾਨਾਂ ਨੂੰ ਹਾੜ੍ਹੀ ਦੀਆਂ ਫ਼ਸਲਾਂ ਦੀ ਸਮੇਂ ਦੀ ਨਿਜਾਕਤ ਦੇ ਹਿਸਾਬ ਤਕਨੀਕੀ ਜਾਣਕਾਰੀ ਅਤੇ ਬਿਮਾਰੀਆਂ ਦੀ ਰੋਕਥਾਮ ਸਬੰਧੀ ਜਾਣਕਾਰੀ ਦਿੱਤੀ ।
ਇਸ ਮੌਕੇ ਡਾ. ਜਗਪਾਲ ਸਿੰਘ ਵੱਲੋਂ ਚੂਹੇਮਾਰ ਮੁਹਿੰਮ ਅਧੀਨ ਕਿਸਾਨਾਂ ਨੂੰ ਜਿੰਕ ਫਾਸਫਾਇਡ ਦੀ ਸਹੀ ਢੰਗ ਨਾਲ ਵਰਤੋਂ ਕਰਨ, ਸਹੀ ਮਿਕਦਾਰ ਅਤੇ ਪਾਉਣ ਦੇ ਢੰਗ ਬਾਰੇ ਜਾਣਕਾਰੀ ਦਿੱਤੀ । ਕੈਂਪ ਦੌਰਾਨ ਬੀ.ਟੀ.ਐਮ ਗੁਰਮਿਲਾਪ ਸਿੰਘ ਵੱਲੋਂ ਕਿਸਾਨਾਂ ਦੀ ਹਾਜ਼ਰੀ ਲਗਵਾਈ, ਦਵਾਈ ਦੀ ਵੰਡ ਕੀਤੀ, ਪਿੰਡ ਪੱਧਰ ਤੇ ਮੁਹਿੰਮ ਨੂੰ ਹਾਂ ਪੱਖੀ ਹੁੰਗਾਰਾ ਦਿੰਦੇ ਹੋਏ ਇੱਕੋ ਸਮੇਂ ਇੱਕੋ ਦਿਨ ਦਵਾਈ ਦੀ ਵਰਤੋਂ ਕਰਨ ਨੂੰ ਕਿਹਾ ਅਤੇ ਆਏ ਹੋਏ ਕਿਸਾਨਾਂ ਦਾ ਧੰਨਵਾਦ ਕੀਤਾ ।
ਇਸ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਅਗਾਂਹਵਧੂ ਕਿਸਾਨਾਂ ਨੇ ਹਿੱਸਾ ਲਿਆ ਅਤੇ ਪਿੰਡ ਦੇ ਸਰਪੰਚ ਸ. ਹੇਮਰਾਜ ਸਿੰਘ, ਅਗਾਂਹਵਧੂ ਕਿਸਾਨ ਗੁਰਚਰਨ ਸਿੰਘ, ਆਦਿ ਵੀ ਸ਼ਾਮਿਲ ਸਨ ।