ਮਾਲਬਰੋਜ਼ ਇੰਟਰਨੈਸ਼ਨਲ ਪ੍ਰਾਈਵੇਟ ਲਿਮਿਟਡ (ਸ਼ਰਾਬ ਫੈਕਟਰੀ) ਦੇ 300 ਮੀਟਰ ਦੀ ਹਦੂਦ ਅੰਦਰ ਧਰਨਾ/ਵਿਰੋਧ ਪ੍ਰਦਰਸ਼ਨ ਕਰਨ ਤੇ ਰੋਕ: ਜ਼ਿਲ੍ਹਾ ਮੈਜਿਸਟਰੇਟ
ਫਿਰੋਜ਼ਪੁਰ/ ਜ਼ੀਰਾ, 7 ਦਸੰਬਰ 2022.
ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਅਮ੍ਰਿਤ ਸਿੰਘ ਆਈ.ਏ.ਐਸ. ਨੇ ਦੱਸਿਆ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਦੇ ਹੁਕਮਾਂ ਮੁਤਾਬਕ ਜ਼ੀਰਾ ਵਿਖੇ ਸਥਿਤ ਮਾਲਬਰੋਜ਼ ਇੰਟਰਨੈਸ਼ਨਲ ਪ੍ਰਾਈਵੇਟ ਲਿਮਿਟਡ ( ਸ਼ਰਾਬ ਫੈਕਟਰੀ) ਦੇ ਮੇਨ ਗੇਟ ਤੋਂ 300 ਮੀਟਰ ਦੀ ਦੂਰੀ ਤੇ ਧਰਨਾਕਾਰੀ ਧਰਨਾ ਲਗਾ ਸਕਦੇ ਹਨ ਅਤੇ ਉਹ ਫੈਕਟਰੀ ਅੰਦਰ ਆਉਣ ਜਾਣ ਵਾਲੇ ਮੁਲਾਜ਼ਮਾਂ ਜਾਂ ਹੋਰ ਆਵਾਜਾਈ ਨੂੰ ਨਹੀਂ ਰੋਕਣਗੇ।
ਇਸ ਦੇ ਸਨਮੁੱਖ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਅਮ੍ਰਿਤ ਸਿੰਘ ਨੇ ਫੌਜ਼ਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ੀਰਾ ਵਿਖੇ ਸਥਿਤ ਮਾਲਬਰੋਜ਼ ਇੰਟਰਨੈਸ਼ਨਲ ਪ੍ਰਾਈਵੇਟ ਲਿਮਿਟਡ (ਸ਼ਰਾਬ ਫੈਕਟਰੀ) ਦੇ 300 ਮੀਟਰ ਦੀ ਹਦੂਦ ਅੰਦਰ ਧਰਨਾ/ਵਿਰੋਧ ਪ੍ਰਦਰਸ਼ਨ ਕਰਨ ਤੇ ਰੋਕ ਲਗਾਈ ਹੈ। ਉਨ੍ਹਾਂ ਕਿਹਾ ਕਿ ਧਰਨਾਕਾਰੀ ਫੈਕਟਰੀ ਅੰਦਰ ਆਉਣ ਜਾਣ ਵਾਲੇ ਮੁਲਾਜ਼ਮਾਂ ਜਾਂ ਹੋਰ ਆਵਾਜਾਈ ਨੂੰ ਨਹੀਂ ਰੋਕਣਗੇ।