ਪੰਜਾਬ ਸਰਕਾਰ ਦੇ ਵੱਡੇ ਫੈਸਲੇ , ਸਰਕਾਰੀ ਨੌਕਰੀਆਂ ਦੇ ਖੁੱਲੇ ਮੌਕੇ

ਚੰਡੀਗੜ੍ਹ-12 ਦਸੰਬਰ

– ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਕੈਬਨਿਟ ਦੀ ਅੱਜ ਬਹੁਤ ਹੀ ਵਿਸ਼ੇਸ਼ ਮੀਟਿੰਗ ਹੋਈ। ਮੀਟਿੰਗ ਵਿਚ ਬਹੁਤ ਵੱਡੇ -ਵੱਡੇ ਫ਼ੈਸਲਿਆਂ ਦੇ ਨਾਲ ਹੀ ਪੰਜਾਬ ਪੁਲਿਸ ਤੋਂ ਇਲਾਵਾ ਪਟਵਾਰੀਆਂ ਦੀ ਭਰਤੀ ਨੂੰ ਲੈ ਕੇ ਵੱਡਾ ਫ਼ੈਸਲਾ ਲਿਆ ਗਿਆ।

ਪੰਜਾਬ ਦੇ ਫਾਇਨਾਂਸ ਮੰਤਰੀ ਹਰਪਾਲ ਚੀਮਾ ਨੇ ਪ੍ਰੈਸ ਕਾਨਫਰੰਸ ਕਰਦਿਆਂ ਵੱਡਾ ਐਲਾਨ ਕੀਤਾ ਕਿ, 1800 ਪੋਸਟਾਂ, ਕਾਂਸਟੇਬਲ ਹਰ ਸਾਲ ਪੰਜਾਬ ਪੁਲਿਸ ਦੇ ਅੰਦਰ ਸਿਪਾਹੀ, ਕਾਂਸਟੇਬਲਾਂ ਦੀ ਭਰਤੀ ਕਰਿਆ ਕਰਾਂਗੇ।

ਇਸ ਦੇ ਨਾਲ ਹੀ ਪੰਜਾਬ ਦੇ ਅੰਦਰ ਸਬ ਇੰਸਪੈਕਟਰਾਂ ਦੀਆਂ 300 ਪੋਸਟਾਂ ਹਰ ਸਾਲ ਭਰੀਆਂ ਜਾਣਗੀਆਂ । ਜਾਰੀ ਸ਼ਡਿਊਲ ਅਨੁਸਾਰ ਹਰ ਸਾਲ ਸਤੰਬਰ ਦੇ ਮਹੀਨੇ 15 ਤੋਂ 30 ਸਤੰਬਰ ਤੱਕ ਫਿਜੀਕਲ ਟੈਸਟ ਹੋਇਆ ਕਰੇਗਾ।

ਇਸ ਤੋਂ ਇਲਾਵਾ 203 ਪੋਸਟਾਂ ਐਨ ਸੀ ਸੀ ਵਿਚ ਕੀਤੀਆਂ ਜਾਣਗੀਆਂ। 710 ਪੋਸਟਾਂ ਮਾਲ ਪਟਵਾਰੀ ਦੀਆਂ ਪੋਸਟਾਂ ਭਰਨ ਦਾ ਫ਼ੈਸਲਾ ਦਿੱਤਾ ਹੈ ।
ਪੰਜਾਬ ਸਰਕਾਰ ਵੱਲੋਂ ਠੇਕਾ ਅਧਾਰਤ ਕਾਮਿਆਂ ਨੂੰ ਪੱਕੇ ਕਰਨ ਦੇ ਵਾਅਦੇ ਉੱਪਰ ਵੀ ਸ਼ੁਰੂ ਕੀਤਾ ਕੰਮ ਜਾਰੀ ਰਹੇਗਾ

CATEGORIES
TAGS
Share This

COMMENTS

Wordpress (0)
Disqus (0 )
Translate