ਦੇਸ਼ ਵਿਚ ਮੋਦੀ ਲਹਿਰ ਆਪਣੇ ਜੋਬਨ ਤੇ,ਰਾਹੁਲ ਗਾਂਧੀ ਨੇ ਵੀ ਅਮੇਠੀ ਛੱਡ ਰਾਏਬਰੇਲੀ ਦਾ ਕੀਤਾ ਰੁਖ: ਸੁਸ਼ੀਲ ਸਿਆਗ

ਅਬੋਹਰ, 7 ਮਈ:ਭਾਰਤੀ ਜਨਤਾ ਪਾਰਟੀ ਦੇ ਖੂਈਆਂ ਸਰਵਰ ਮੰਡਲ ਇੰਚਾਰਜ ਅਤੇ ਕਿਸਾਨ ਆਗੂ ਸੁਸ਼ੀਲ ਸਿਆਗ ਢੀਂਗਾ ਵਾਲੀ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੁਆਰਾ ਆਪਣੀ ਰਵਾਇਤੀ ਲੋਕ ਸਭਾ ਸੀਟ ਅਮੇਠੀ ਨੂੰ ਛੱਡ ਕੇ ਜਮਾ ਮੌਕੇ ਤੇ ਰਾਏਬਰੇਲੀ ਤੋਂ ਚੋਣ ਲੜਨ ਦੇ ਫੈਸਲੇ ਤੇ ਟਿੱਪਣੀ ਕਰਦੇ ਹੋਏ ਕਿਹਾ ਹੈ ਕਿ ਦੇਸ਼ ਦੀ ਸਭ ਤੋਂ ਪੁਰਾਣੀ ਰਾਜਨੀਤਿਕ ਪਾਰਟੀ ਦੇ ਸਾਬਕਾ ਪ੍ਰਧਾਨ ਨੂੰ ਆਪਣੀ ਰਵਾਇਤੀ ਸੀਟ ਅਮੇਠੀ ਤੋਂ ਇਸ ਵਾਰ ਵੀ ਜਿੱਤਣ ਦੀ ਉਮੀਦ ਨਹੀਂ ਹੈ ਕਿਉਕਿ ਦੇਸ਼ ਦੇ ਵਿੱਚ ਮੋਦੀ ਲਹਿਰ ਆਪਣੇ ਜੋਬਨ ਤੇ ਹੈ।ਇਸ ਲਈ ਆਪਣੀ ਰਵਾਇਤੀ ਸੀਟ ਅਮੇਠੀ ਨੂੰ ਛੱਡ ਕੇ ਆਪਣੀ ਮਾਤਾ ਦੀ ਸੁਰੱਖਿਅਤ ਸੀਟ ਮਨ ਕੇ ਰਾਏਬਰੇਲੀ ਵੱਲ ਰੁੱਖ ਕੀਤਾ ਹੈ। ਜਿਸ ਉਤੇ ਸੋਨੀਆ ਗਾਂਧੀ ਲਗਾਤਾਰ ਜਿੱਤ ਰਹੀ ਹੈ।ਸਿਆਗ ਨੇ ਅੱਗੇ ਕਿਹਾ ਕਿ ਰਾਹੁਲ ਗਾਂਧੀ ਕੇਰਲ ਦੀ ਵਾਇਨਾਡ ਸੀਟ ਤੋੰ ਵੀ ਚੌਣ ਲੜ ਰਹੇ ਹਨ। ਜਿੱਥੇ 24 ਅਪ੍ਰੈਲ ਨੂੰ ਵੋਟਾਂ ਪੈ ਚੁਕੀਆਂ ਹਨ ਤੇ ਗਾਂਧੀ ਵਾਈਨਾਡ ਤੋਂ ਹੀ ਸਾਂਸਦ ਹਨ, ਕਿਉਕਿ ਪਿਛਲੀ ਵਾਰ ਅਮੇਠੀ ਸੀਟ ਤੋਂ ਭਾਜਪਾ ਦੀ ਸਮ੍ਰਿਤੀ ਇਰਾਨੀ ਜੇਤੂ ਰਹੇ ਸਨ।ਪਰ ਇਸ ਵਾਰ ਰਾਹੁਲ ਗਾਂਧੀ ਵਾਇਨਾਡ ਸੀਟ ਨੂੰ ਵੀ ਸੁਰੱਖਿਅਤ ਨਹੀਂ ਮਨ ਰਹੇ ਹਨ।ਕਿਉਕਿ ਉੱਥੇ ਸੀਪੀਆਈ,ਖੱਬੇ ਵਿੰਗ ਡੈੱਮੋਕੋਰੇਟਿਕ ਫਰੰਟ (ਐਲਡੀਐਫ) ਤੋਂ ਸੀ.ਪੀ.ਆਈ.ਦੇ ਜਨਰਲ ਸਕੱਤਰ ਡੀ. ਰਾਜਾ ਦੀ ਪਤਨੀ ਵਾਈਨਾਡ ਤੋਂ ਮੁਕਾਬਲਾ ਦੇ ਰਹੀ ਹੈ।ਸਿਆਗ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਮਾੜੀ ਹਾਲਤ ਲਈ ਕਾਂਗਰਸ ਪਾਰਟੀ ਦੀ ਬੇ ਤਜਰਬੇਕਾਰ ਲੀਡਰਸ਼ਿਪ ਹੀ ਜਿੰਮੇਦਾਰ ਹੈ।ਜਿਸਨੇ ਦੇਸ਼ ਦੇ ਬਹੁਸੰਖਿਅਕ ਆਬਾਦੀ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦਿਆਂ ਰਾਮ-ਮੰਦਿਰ ਦਾ ਬਾਈਕਾਟ ਕੀਤਾ।ਦੂਜੇ ਪਾਸੇ ਮੋਦੀ ਸਰਕਾਰ ਨੇ ਲੋਕ-ਪੱਖੀ ਫ਼ੈਸਲਿਆਂ ਰਾਹੀਂ ਲੋਕਪ੍ਰਿਅਤਾ ਹਾਸਿਲ ਕੀਤੀ ਹੈ,ਜਿਵੇਂ ਪੰਜ ਸਾਲਾਂ ਲਈ 80 ਕਰੋੜ ਗਰੀਬ ਲੋਕਾਂ ਨੂੰ ਮੁਫ਼ਤ ਰਾਸ਼ਨ,ਉੱਜਵਲਾ ਯੋਜਨਾ ਤਹਿਤ ਘਰ-ਘਰ ਗੈਸ ਸਟੋਵ ਅਤੇ ਸਿਲੰਡਰ ਦਿੱਤੇ ਹਨ,ਭਾਰਤ ਦੀ ਵਧ ਰਹੀ ਤਾਕਤ ਅਤੇ ਪ੍ਰਭਾਵਸ਼ਾਲੀ ਤਸਵੀਰ ਕਰਕੇ ਭਾਰਤ ਦੇ ਲੋਕਾਂ ਵਿਚ ਮੌਜੂਦਾ ਲੋਕਸਭਾ ਚੋਣਾਂ ਵਿੱਚ ਇੱਕ ਪਾਸੜ ਲਹਿਰ ਹੈ।ਜਿਸ ਕਾਰਨ ਰਾਹੁਲ ਗਾਂਧੀ ਸਮੇਤ ਬਹੁਤ ਸਾਰੇ ਵਿਰੋਧੀ ਧਿਰ ਦੇ ਚੋਟੀ ਦੇ ਲੀਡਰ ਆਪਣੀ ਸੀਟ ਕੱਢਣ ਲਈ ਤਰਲੋ ਮੱਛੀ ਹੋਏ ਪਏ ਹਨ।

CATEGORIES
Share This

COMMENTS

Wordpress (0)
Disqus (0 )
Translate