ਫਾਜ਼ਿਲਕਾ ਪੁਲਿਸ ਦੀ ਵੱਡੀ ਲੋਕ ਪੱਖੀ ਪਹਿਲ ਕਦਮੀ, ਇਕ ਮਹੀਨੇ ਵਿੱਚ 4829 ਸ਼ਿਕਾਇਤਾਂ ਦਾ ਕੀਤਾ ਨਿਪਟਾਰਾ
ਫਾਜ਼ਿਲਕਾ 23 ਅਪ੍ਰੈਲ
ਫਾਜ਼ਿਲਕਾ ਜਿਲਾ ਪੁਲਿਸ fazilka pollice ਵੱਲੋਂ ਇੱਕ ਵੱਡੀ ਲੋਕ ਪੱਖੀ ਪਹਿਲ ਕਦਮੀ ਕਰਦਿਆਂ ਪਿਛਲੇ ਇੱਕ ਮਹੀਨੇ ਵਿੱਚ ਜ਼ਿਲ੍ਹੇ ਵਿੱਚ ਵੱਖ-ਵੱਖ ਥਾਣਿਆਂ ਜਾਂ ਦਫਤਰਾਂ ਵਿੱਚ ਬਕਾਇਆ ਪਈਆਂ 4829 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ ਹੈ। ਇਹ ਜਾਣਕਾਰੀ ਜ਼ਿਲ੍ਹੇ ਦੇ ਐਸਐਸਪੀ ਡਾ ਪ੍ਰਗਿਆ ਜੈਨ ਆਈ ਪੀ ਐਸ ਨੇ ਦਿੱਤੀ ਹੈ।
ਡਾ ਪ੍ਰਗਿਆ ਜੈਨ dr pragya Jain ਨੇ ਦੱਸਿਆ ਕਿ ਲੋਕ ਇਨਸਾਫ ਲਈ ਪੁਲਿਸ ਵਿਭਾਗ ਤੱਕ ਪਹੁੰਚ ਕਰਦੇ ਹਨ ਅਤੇ ਵਿਭਾਗ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰੇ ਇਸ ਉਦੇਸ਼ ਨਾਲ ਵਿਭਾਗ ਦੀ ਕਾਰਗੁਜ਼ਾਰੀ ਵਿੱਚ ਲਗਾਤਾਰ ਸੁਧਾਰ ਦੀ ਪ੍ਰਕਿਰਿਆ ਅਧੀਨ ਵਿਭਾਗ ਨੇ ਪਿਛਲੇ ਇੱਕ ਮਹੀਨੇ ਦੌਰਾਨ ਇਹ ਵਿਸ਼ੇਸ਼ ਮੁਹਿੰਮ ਚਲਾਈ ਸੀ। ਇਸ ਮੁਹਿੰਮ ਦੌਰਾਨ ਸਮੂਹ ਗਜਟਡ ਅਫਸਰਾਂ, ਮੁੱਖ ਅਫਸਰਾਂ ਅਤੇ ਇੰਚਾਰਜ ਯੂਨਿਟਾਂ ਦੇ ਦਫਤਰਾਂ ਦੇ ਪੱਧਰ ਤੇ ਬਕਾਇਆ ਪਈਆਂ ਜਨ ਸ਼ਿਕਾਇਤਾਂ ਦੇ ਨਿਪਟਾਰੇ ਲਈ ਉਪਰਾਲੇ ਕੀਤੇ ਗਏ।
ਉਹਨਾਂ ਦੱਸਿਆ ਕਿ ਇਸ ਇੱਕ ਮਹੀਨੇ ਦੇ ਸਮੇਂ ਵਿੱਚ ਇਹਨਾਂ ਵੱਡੀ ਗਿਣਤੀ ਵਿੱਚ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਇਹ ਜਰੂਰੀ ਹੈ ਕਿ ਲੋਕਾਂ ਦਾ ਵਿਭਾਗ ਤੇ ਵਿਸ਼ਵਾਸ ਹੋਵੇ ਇਸ ਲਈ ਵਿਭਾਗ ਦੀ ਕਾਰਜ ਕੁਸ਼ਲਤਾ ਨੂੰ ਹੋਰ ਵੀ ਦਰੁਸਤ ਕੀਤਾ ਜਾ ਰਿਹਾ ਹੈ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਵਿਭਾਗ ਤੱਕ ਪਹੁੰਚ ਕਰਨ ਵਾਲੇ ਹਰ ਪੀੜਤ ਨੂੰ ਇਨਸਾਫ ਦਵਾਇਆ ਜਾਵੇ।
SSP ਡਾ ਪ੍ਰਗਿਆ ਜੈਨ ਨੇ ਕਿਹਾ ਕਿ ਜੇਕਰ ਵਿਭਾਗ ਸਬੰਧੀ ਕਿਸੇ ਨੂੰ ਵੀ ਕੋਈ ਮੁਸ਼ਕਿਲ ਹੋਵੇ ਜਾਂ ਕੋਈ ਸ਼ਿਕਾਇਤ ਹੋਵੇ ਤਾਂ ਉਹ ਬੇਝਿਜਕ ਸਬੰਧਤ ਥਾਣੇ ਦੇ ਮੁੱਖ ਅਫਸਰ, ਡੀਐਸਪੀ ਜਾਂ ਉਹਨਾਂ ਦੇ ਦਫਤਰ ਤੱਕ ਵੀ ਪਹੁੰਚ ਕਰ ਸਕਦਾ ਹੈ। ਪਰ ਨਾਲ ਹੀ ਐਸਐਸਪੀ ਡਾ ਪ੍ਰਗਿਆ ਜੈਨ ਨੇ ਅਪੀਲ ਕੀਤੀ ਕਿ ਪੁਲਿਸ ਕੋਲ ਜਦੋਂ ਵੀ ਕੋਈ ਸੂਚਨਾ ਜਾਂ ਸ਼ਿਕਾਇਤ ਦਿੱਤੀ ਜਾਵੇ ਉਹ ਤੱਥਾਂ ਤੇ ਅਧਾਰਤ ਅਤੇ ਸੱਚੀ ਹੋਵੇ। ਉਹਨਾਂ ਨੇ ਆਖਿਆ ਕਿ ਵਿਭਾਗ ਦੀਆਂ ਲੋਕ ਪੱਖੀ ਪਹਿਲ ਕਦਮੀਆਂ ਅੱਗੇ ਵੀ ਇਸੇ ਤਰ੍ਹਾਂ ਜਾਰੀ ਰਹਿਣਗੀਆਂ।