ਸਮਾਰਟ ਸਕੂਲ ਚਾਨਣ ਵਾਲਾ ਦੇ ਅਨਮੋਲਦੀਪ ਨੇ ਸੂਬਾ ਪੱਧਰੀ ਖੇਡਾਂ ਵਿੱਚ ਕਰਾਟੇ ਪ੍ਰਤੀਯੋਗਤਾ ਵਿੱਚ ਜਿੱਤਿਆ ਸਿਲਵਰ ਮੈਡਲ
ਕਲੱਸਟਰ ਕਰਨੀ ਖੇੜਾ ਦੇ ਸੀਐਚਟੀ ਅਤੇ ਸਮੂਹ ਸਕੂਲ ਮੁੱਖੀਆ ਦੁਆਰਾ ਕੀਤਾ ਗਿਆ ਸਨਮਾਨਿਤ
ਪਿਛਲੇ ਦਿਨੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਈਆ ਸੂਬਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਚਾਨਣ ਵਾਲਾ ਦੀ ਕਰਾਟੇ ਟੀਮ ਨੇ ਭਾਗ ਲਿਆ। ਸਕੂਲ ਦੇ ਖਿਡਾਰੀ ਅਨਮੋਲਦੀਪ ਸਿੰਘ ਨੇ ਸੂਬਾ ਪੱਧਰ ਤੇ ਦੂਸਰੀ ਪੁਜੀਸ਼ਨ ਪ੍ਰਾਪਤ ਕਰਕੇ ਸਿਲਵਰ ਮੈਡਲ ਜਿੱਤਿਆ। ਇਸ ਦੇ ਨਾਲ ਸਕੂਲ ਦੇ ਖਿਡਾਰੀਆਂ ਨਵਦੀਪ ਸਿੰਘ, ਲਵਪ੍ਰੀਤ ਸਿੰਘ,ਅਵਿਜੋਤ ਅਤੇ ਨਿਸ਼ੂ ਨੇ ਵੀ ਸੂਬਾ ਪੱਧਰ ਤੇ ਵਧੀਆ ਕਾਰਗੁਜ਼ਾਰੀ ਵਿਖਾਈ। ਸਕੂਲ ਦੇ ਇਹਨਾਂ ਹੋਣਹਾਰ ਖਿਡਾਰੀਆਂ ਨੂੰ ਕਲੱਸਟਰ ਕਰਨੀਖੇੜਾ ਦੇ ਸੀਐਚਟੀ ਮਨੋਜ਼ ਧੂੜੀਆ ਅਤੇ ਕਲੱਸਟਰ ਦੇ ਵੱਖ ਵੱਖ ਸਕੂਲਾਂ ਦੇ ਮੁੱਖੀਆਂ ਸੁਖਦੇਵ ਸਿੰਘ, ਪ੍ਰਦੀਪ ਕੁੱਕੜ,ਰਾਜ ਕੁਮਾਰ ਸਚਦੇਵਾ,ਸੁਧੀਰ ਕਾਲੜਾ, ਅਮਨਦੀਪ ਸਿੰਘ ਬਰਾੜ, ਇੰਦਰਜੀਤ ਸਿੰਘ ਗਿੱਲ, ਤਰੁਣ ਕਾਲੜਾ, ਬਲਜੀਤ ਸਿੰਘ, ਰਜਿੰਦਰ ਕੁਮਾਰ,ਮੈਡਮ ਸੈਲਿਕਾ ਅਤੇ ਰਾਜਨ ਕੁੱਕੜ ਦੁਆਰਾ ਉਚੇਚੇ ਤੌਰ ਤੇ ਸਕੂਲ ਪਹੁੰਚ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸੰਬੋਧਨ ਕਰਦਿਆਂ ਸੀਐਚਟੀ ਮਨੋਜ਼ ਧੂੜੀਆ ਨੇ ਕਿਹਾ ਕਿ ਚਾਨਣ ਵਾਲਾ ਸਕੂਲ ਦੇ ਨਾਲ ਨਾਲ ਪੂਰੇ ਕਲੱਸਟਰ ਕਰਨੀ ਖੇੜਾ ਅਤੇ ਬਲਾਕ ਫਾਜ਼ਿਲਕਾ 2 ਲਈ ਇਹ ਸ਼ਾਨਾਂਮੱਤੀ ਪ੍ਰਾਪਤੀ ਹੈ।ਜਿਸ ਲਈ ਸਕੂਲ ਮੁੱਖੀ ਅਤੇ ਸਮੂਹ ਸਟਾਫ ਵਧਾਈ ਦਾ ਹੱਕਦਾਰ ਹੈ। ਉਹਨਾਂ ਨੇ ਕਿਹਾ ਕਿ ਪ੍ਰਾਇਮਰੀ ਖੇਡਾਂ ਖਿਡਾਰੀਆਂ ਦੀ ਨਰਸਰੀ ਨੇ ਸਾਡੇ ਇਹਨਾਂ ਨਿੱਕੇ ਖਿਡਾਰੀਆਂ ਵਿੱਚੋ ਹੀ ਭਵਿੱਖ ਦੇ ਨਾਮੀ ਖਿਡਾਰੀ ਪੈਦਾ ਹੋਣਗੇ। ਸਾਡੇ ਇਹ ਨਿੱਕੇ ਸਟਾਰ ਸਾਡੇ ਦੇਸ ਦਾ ਭਵਿੱਖ ਹਨ। ਉਹਨਾ ਨੇ ਕਿਹਾ ਕਿ ਇਹਨਾਂ ਨਿੱਕੇ ਖਿਡਾਰੀਆਂ ਨੂੰ ਸਨਮਾਨਿਤ ਕਰਕੇ ਸੱਚੀ ਖੁਸ਼ੀ ਪ੍ਰਾਪਤ ਹੋਈ ਹੈ।
ਇਸ ਸਨਮਾਨ ਸਮਾਰੋਹ ਦੌਰਾਨ ਸੂਬਾ ਪੱਧਰ ਤੇ ਵੱਖ ਵੱਖ ਪੁਜੀਸ਼ਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਵਿਦਿਆਰਥੀਆਂ ਅਤੇ ਉਹਨਾਂ ਦੇ ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾ ਦਿੰਦਿਆਂ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਕਾਮਨਾ ਕੀਤੀ ਗਈ। ਸਕੂਲ ਮੁੱਖੀ ਲਵਜੀਤ ਸਿੰਘ ਗਰੇਵਾਲ ਦੁਆਰਾ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਪਹੁੰਚੇ ਸਮੂਹ ਸੱਜਣਾਂ ਨੂੰ ਜੀ ਆਇਆਂ ਕਹਿੰਦਿਆਂ ਸਭ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਤੇ ਸਕੂਲ ਸਟਾਫ ਮੈਂਬਰ ਮੈਡਮ ਸ਼ਵੇਤਾ ਕੁਮਾਰੀ,ਮੈਡਮ ਰੇਨੂੰ ਬਾਲਾ, ਮੈਡਮ ਗੁਰਮੀਤ ਕੌਰ,ਮੈਡਮ ਸ਼ੈਲਿਕਾ, ਅਧਿਆਪਕ ਸਵੀਕਾਰ ਗਾਂਧੀ,ਗੌਰਵ ਮੈਦਾਨ, ਰਾਜ ਕੁਮਾਰ ਸੰਧਾ, ਇਨਕਲਾਬ ਗਿੱਲ, ਸਹਿਯੋਗੀ ਸਟਾਫ ਮੈਡਮ ਰਜਨੀ, ਮੈਡਮ ਪਰਵਿੰਦਰ ,ਮੈਡਮ ਅਮਨਦੀਪ ,ਮੈਡਮ ਪ੍ਰਿਅੰਕਾ,ਮੈਡਮ ਸੁਨੀਤਾ,ਮੈਡਮ ਹਰਪ੍ਰੀਤ , ਮੈਡਮ ਪਲਵਿੰਦਰ ਕੌਰ, ਆਂਗਨਵਾੜੀ ਸਟਾਫ ਮੈਡਮ ਪੂਨਮ, ਮੈਡਮ ਭਰਪੂਰ ਕੌਰ,ਮੈਡਮ ਬਲਜੀਤ ਕੌਰ,ਮੈਡਮ ਰਜਨੀ ਟੀ ਪੀ ਸਿੱਖਿਆਰਥੀਆਂ ਅਭਿਸ਼ੇਕ ਅਤੇ ਗੁਰਮੀਤ ਸਿੰਘ ਮੌਜੂਦ ਸਨ।