ਕਿਸਾਨਾਂ ਦੀ ਬਾਂਹ ਫੜੇ ਸਰਕਾਰ- ਸੁਸ਼ੀਲ ਸਿਆਗ ਢਿੰਗਾਂਵਾਲੀ
ਅਬੋਹਰ। ਭਾਰਤੀ ਜਨਤਾ ਪਾਰਟੀ ਦੇ ਮੰਡਲ ਪ੍ਰਭਾਰੀ ਖੁਈਆਂ ਸਰਵਰ ਤੇ ਸਾਬਕਾ ਸਰਪੰਚ ਐਡਵੋਕੇਟ ਸੁਸ਼ੀਲ ਸਿਆਗ ਢੀਂਗਾਂਵਾਲੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨਾਂ ਦੀ ਬਾਂਹ ਫੜੀ ਜਾਵੇ। ਉਹਨਾਂ ਕਿਹਾ ਕਿ ਨਰਮੇ ਦੀ ਬਜਾਈ ਦਾ ਸਮਾਂ ਆ ਚੁੱਕਾ ਹੈ। ਪਰ ਹਲੇ ਤੱਕ ਸਰਕਾਰ ਵੱਲੋਂ ਨਰਮੇ ਦੀ ਬਜਾਈ ਸਬੰਧੀ ਕੁਝ ਵੀ ਸਪਸ਼ਟ ਨਹੀਂ ਕੀਤਾ ਗਿਆ ਕਿ ਕਿਹੜਾ ਬੀਜ ਜਿਆਦਾ ਫਾਇਦੇਮੰਦ ਹੈ ਤੇ ਨਰਮੇ ਨੂੰ ਗੁਲਾਬੀ ਸੁੰਡੀ ਤੋਂ ਬਚਾਉਣ ਲਈ ਕੀ ਕੀਤਾ ਜਾਵੇ। ਉਹਨਾਂ ਕਿਹਾ ਕਿ ਪਿਛਲੇ ਸਾਲ ਗੁਲਾਬੀ ਸੁੰਡੀ ਨੇ ਅਬੋਹਰ ਇਲਾਕੇ ਦੇ ਵਿੱਚ ਨਰਮੇ ਦੀ ਫਸਲ ਪੂਰੀ ਤਰ੍ਹਾਂ ਤਬਾਹ ਕਰ ਦਿੱਤੀ ਸੀ ਤੇ ਨਰਮਾ ਲੋਕਾਂ ਦੇ ਹੋਇਆ ਹੀ ਨਹੀਂ ਉਧਰੋਂ ਬਾਗਬਾਨਾਂ ਦੇ ਵੀ ਬੁਰੇ ਹਾਲਾਤ ਹਨ ਕਿਉਂਕਿ ਕਿੰਨੂ ਦਾ ਭਾਅ ਨਹੀਂ ਮਿਲਿਆ। ਐਤਕੀ ਫਿਰ ਨਰਮੇ ਦੀ ਬਜਾਈ ਦਾ ਸਮਾਂ ਸ਼ੁਰੂ ਹੈ ਤੇ ਗੁਲਾਬੀ ਸੁੰਡੀ ਲਈ ਸਰਕਾਰ ਵੱਲੋਂ ਬਹੁਤੇ ਕਾਰਗਰ ਯਤਨ ਨਹੀਂ ਕੀਤੇ ਗਏ। ਉਹਨਾਂ ਕਿਹਾ ਕਿ ਸਰਕਾਰ ਆਪਣੇ ਸਿਆਸੀ ਹਿੱਤਾਂ ਨੂੰ ਪਾਸੇ ਰੱਖ ਕੇ ਪਹਿਲਾਂ ਕਿਸਾਨਾਂ ਦੀ ਸਾਰ ਲਵੇ ਤੇ ਨਰਮੇ ਦੀ ਬਜਾਏ ਲਈ ਜਰੂਰੀ ਦਿਸ਼ਾ ਨਿਰਦੇਸ਼ ਤੇ ਗਾਈਡੈਂਸ ਕਿਸਾਨਾਂ ਨੂੰ ਦੇਵੇ ਤਾਂ ਜੋ ਕਿਸਾਨਾਂ ਦੇ ਨਰਮੇ ਨੂੰ ਗੁਲਾਬੀ ਸੁੰਡੀ ਤੋਂ ਬਚਾਇਆ ਜਾਵੇ ਤੇ ਐਤਕੀ ਉਹਨਾਂ ਦਾ ਨਰਮਾ ਵਧੀਆ ਹੋ ਸਕੇ ਤੇ ਉਹ ਆਰਥਿਕ ਪੱਖੋਂ ਸੰਭਲ ਸਕਣ।



