ਸਮੇਂ ਦਾ ਗੇੜ ! ਕੌਣ ਬਣੇਗਾ ਕਰੋੜਪਤੀ ਵਿੱਚ 5 ਕਰੋੜ ਜਿੱਤਣ ਵਾਲਾ ਹੋਇਆ ਕੰਗਾਲ
ਕਹਿੰਦੇ ਨੇ ਕਿ ਸਮੇਂ ਦਾ ਗੇੜ ਜਦੋਂ ਘੁੰਮਦਾ ਹੈ ਫਿਰ ਉਹ ਕੁਝ ਵੀ ਨਹੀਂ ਵੇਖਦਾ। ਅਜਿਹਾ ਹੀ ਸਮੇਂ ਦਾ ਗੇੜ ਘੁੰਮਿਆ ਸੁਸ਼ੀਲ ਕੁਮਾਰ ਦੀ ਜ਼ਿੰਦਗੀ ਵਿੱਚ ਜਿਸ ਨੇ ਕਦੇ ਜਿੱਤੇ ਸੀ ਪੰਜ ਕਰੋੜ ਰੁਪਏ ਤੇ ਅੱਜ ਹੋਇਆ ਪਿਆ ਹੈ ਕੰਗਾਲ। ਅਮਿਤਾਭ ਬੱਚਨ ਦੇ ਸ਼ੋਅ ਕੌਣ ਬਣੇਗਾ ਕਰੋੜਪਤੀ ਦੇ ਸਾਲ 2011 ਵਿੱਚ ਪੰਜਵੇਂ ਪ੍ਰੋਗਰਾਮ ਦੌਰਾਨ ਸੁਸ਼ੀਲ ਕੁਮਾਰ ਨੇ ਪੰਜ ਕਰੋੜ ਰੁਪਏ ਜਿੱਤੇ ਸਨ। ਪਰ ਉਹ ਇਹਨਾਂ ਪੈਸਿਆਂ ਦੀ ਸਹੀ ਵਰਤੋਂ ਨਹੀਂ ਕਰ ਸਕਿਆ ਜਿਸ ਕਾਰਨ ਅੱਜ ਉਹ ਕੰਗਾਲ ਹੋ ਗਿਆ। ਕੇਬੀਸੀ ਪੰਜ ਦੇ ਸ਼ੋਅ ਵਿੱਚ ਉਸਨੇ ਪੰਜ ਕਰੋੜ ਰੁਪਏ ਜਿੱਤੇ ਤੇ ਉਸ ਤੋਂ ਬਾਅਦ ਉਹ ਚੈਰਿਟੀ ਵਿੱਚ ਅਜਿਹਾ ਸਰਗਰਮ ਹੋਇਆ ਕਿ ਮਹੀਨੇ ਵਿੱਚ ਉਹ ਵੱਡੀ ਗਿਣਤੀ ਸਮਾਗਮਾਂ ਚ ਸ਼ਾਮਿਲ ਹੁੰਦਾ ਤੇ ਦਾਨ ਦਿੰਦਾ। ਗੁਪਤ ਦਾਨ ਦਾ ਵੀ ਉਹ ਆਦੀ ਹੋ ਗਿਆ ਸੀ।ਸੁਸ਼ੀਲ ਨੇ ਖੁਦ ਕਿਹਾ ਕਿ ਹੁਣ ਉਹ ਦਿਵਾਲੀਆ ਹੋ ਚੁੱਕਿਆ ਹੈ ਤੇ ਲੋਕਾਂ ਨੇ ਉਸ ਨੂੰ ਪ੍ਰੋਗਰਾਮਾਂ ਵਿੱਚ ਬੁਲਾਉਣਾ ਬੰਦ ਕਰ ਦਿੱਤਾ ਹੈ। ਸਾਰੇ ਪੈਸੇ ਖਤਮ ਹੋ ਗਏ ਬਿਜਨਸ ਵਿੱਚ ਘਾਟੇ ਪੈ ਗਏ ਜਿਹੜਾ ਵੀ ਕੰਮ ਸ਼ੁਰੂ ਕੀਤਾ ਉਸ ਵਿੱਚ ਹੀ ਨੁਕਸਾਨ ਹੋਇਆ। ਉਹਦੇ ਕੋਲ ਦੋ ਗਾਵਾਂ ਹਨ ਜਿਸ ਕਰਕੇ ਉਹ ਦੁੱਧ ਵੇਚ ਕੇ ਗੁਜ਼ਾਰਾ ਕਰ ਰਿਹਾ ਹੈ। ਪਰ ਹੁਣ ਫਿਰ ਉਹ ਆਪਣੀ ਮਿਹਨਤ ਨਾਲ ਸਫਲਤਾ ਦੇ ਰਾਹ ਤੇ ਝੰਡੇ ਗੱਡਣ ਲਈ ਤਿਆਰ ਹੈ। ਹੁਣ ਉਹ ਇੱਕ ਅਧਿਆਪਕ ਵਜੋਂ ਸੇਵਾਵਾਂ ਦੇ ਰਿਹਾ ਹੈ। ਸੁਸ਼ੀਲ ਕੁਮਾਰ ਦੇ ਇਹਨਾਂ ਹਾਲਾਤਾਂ ਲਈ ਜਿੰਮੇਵਾਰ ਉਹ ਖੁਦ ਤੇ ਜਾਂ ਉਸ ਦੀ ਮਾੜੀ ਕਿਸਮਤ ਹੈ।



