ਜਰਨਲਿਸਟ ਐਸੋਸੀਏਸ਼ਨ ਅਬੋਹਰ ਦੀ ਮੀਟਿੰਗ ਵਿਚ ਪੱਤਰਕਾਰਤਾ ਸੰਬੰਧੀ ਮਸਲਿਆਂ ਤੇ ਕੀਤੀ ਚਰਚਾ
ਅਬੋਹਰ 16 ਜੁਲਾਈ
ਜਰਨਲਿਸਟ ਐਸੋਸੀਏਸ਼ਨ (ਰਜਿ.) ਅਬੋਹਰ ਦੀ ਮਹੀਨਾਵਾਰ ਮੀਟਿੰਗ ਅੱਜ ਸਥਾਨਕ ਅਰੋੜਵੰਸ਼ ਧਰਮਸ਼ਾਲਾ ਵਿਚ ਪ੍ਰਧਾਨ ਤੇਜਿੰਦਰ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਹੋਈ। ਇਸ ਦੌਰਾਨ ਸੋਸ਼ਲ ਮੀਡੀਆ ਸੈਲ ਦੇ ਚੇਅਰਮੇੈਨ ਧਰਮਿੰਦਰ ਕੁਮਾਰ, ਉਪ ਚੇਅਰਮੈਨ ਸੰਦੀਪ ਸੋਖਲ, ਸੀਨੀਅਰ ਉਪ ਪ੍ਰਧਾਨ ਗੌਰਵ ਨਾਗਪਾਲ ਤੇ ਸ਼ਾਮ ਸੁੰਦਰ ਸਚਦੇਵਾ, ਉਪ ਪ੍ਰਧਾਨ ਰਾਘਵ ਨਾਗਪਾਲ, ਖਜਾਨਚੀ ਪ੍ਰਵੀਨ ਜੁਨੇਜਾ ਕਾਕਾ, ਸਕੱਤਰ ਪ੍ਰਦੀਪ ਨਾਗਪਾਲ ਤੇ ਦੀਪਕ ਮਹਿਤਾ, ਜੁਆਇੰਟ ਸਕੱਤਰ ਜਤਿਨ ਧਵਨ ਦੇ ਇਲਾਵਾ ਜਸਮੇਲ ਸਿੰਘ ਢਿੱਲੋਂ ਹਿੰਮਤਪੁਰਾ, ਵਿਨੀਤ ਮੁਟਨੇਜਾ, ਸੰਜੀਵ ਕੰਧਾਰੀ, ਰਾਜ ਗੋਇਲ, ਵਿਜੈ ਨਰੂਲਾ, ਗੁਰਨਾਮ ਸਿੰਘ ਸੰਧੂ, ਸੋਨੂੰ ਬੁਲੰਦੀ, ਮਹਿੰਦਰ ਅਰੋੜਾ, ਅਮਿਤ ਬਵੇਜਾ, ਪਰਮਜੀਤ ਸਿੰਘ ਬੱਲੂਆਣਾ, ਬਲਕਰਨ ਸਿੰਘ ਪੱਟੀ ਸਦੀਕ ਆਦਿ ਮੈਂਬਰ ਹਾਜ਼ਰ ਸਨ। ਮੀਟਿੰਗ ਦੌਰਾਨ ਪੱਤਰਕਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਸੰਬੰਧੀ ਵਿਚਾਰ ਚਰਚਾ ਕੀਤੀ ਗਈ ਅਤੇ ਕਈ ਮਸਲਿਆਂ ਦੇ ਹੱਲ ਸੰਬੰਧੀ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ.ਸੇਨੂ ਦੁੱਗਲ ਅਤੇ ਐੱਸ.ਐੱਸ.ਪੀ ਅਵਨੀਤ ਕੌਰ ਸਿੱਧੂ ਨਾਲ ਮੁਲਾਕਾਤ ਕਰਨ ਦਾ ਫ਼ੈਸਲਾ ਲਿਆ ਗਿਆ।