ਕਿਸਾਨਾਂ ਜਥੇਬੰਦੀਆਂ ਨੇ ਭਾਜਪਾ ਉਮੀਦਵਾਰ ਦੇ ਖਿਲਾਫ ਪਿੰਡਾਂ ਵਿੱਚ ਲਗਾਏ ਪੋਸਟਰ

ਗੁਰਦਾਸਪੁਰ 15 ਅਪ੍ਰੈਲ (ਲਵਪ੍ਰੀਤ ਸਿੰਘ ਖੁਸ਼ੀਪੁਰ) ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਾਲ ਸੰਬੰਧਿਤ ਕਿਸਾਨਾਂ ਨੇ ਗੁਰਦਾਸਪੁਰ ਦੇ ਪਿੰਡ ਭੈਣੀ ਮੀਆਂ ਖਾਂ ਵਿਖੇ ਬੀਜੇਪੀ ਦਾ ਵਿਰੋਧ ਕਰਦੇ ਹੋਏ ਪਿੰਡਾਂ ਅੰਦਰ ਬੀਜੇਪੀ ਬਾਈਕਾਟ ਦੇ ਪੋਸਟਰ ਲਗਾ ਦਿੱਤੇ ਹਨ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਬੀਜੇਪੀ ਉਮੀਦਵਾਰਾਂ ਦਾ ਹਰ ਪਿੰਡ ਵਿੱਚ ਵਿਰੋਧ‌ ਕੀਤਾ ਜਾਵੇਗਾ। ਕਿਸਾਨਾਂ ਵੱਲੋਂ ਅੱਜ ਜਿਲਾ ਗੁਰਦਾਸਪੁਰ ਦੇ ਕਸਬਾ ਭੈਣੀ ਮੀਆਂ ਖਾਂ ਤੋਂ ਪੋਸਟਰ ਲਗਾਉਣ ਦੀ ਇਸ ਭਾਜਪਾ ਵਿਰੋਧੀ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ।
ਇਸ ਮੌਕੇ ਕਿਸਾਨਾਂ ਨੇ ਕਿਹਾ ਕੇ ਭਾਜਪਾ ਦੇ ਗੁਰਦਾਸਪੁਰ ਤੋਂ ਉਮੀਦਵਾਰ ਦਿਨੇਸ਼ ਸਿੰਘ ਬੱਬੂ ਦਾ ਪਿੰਡ ਪਿੰਡ ਜਾ ਕੇ ਵਿਰੋਧ ਕਰਾਂਗੇ ਅਤੇ ਦੂਸਰੀਆ ਪਾਰਟੀਆ ਦੇ ਉਮੀਦਵਾਰਾ ਤੋਂ ਵੀ ਸਵਾਲ ਜਵਾਬ ਕਰਾਂਗੇ ਕਿ ਉਹਨਾਂ ਦੀ ਪਾਰਟੀ ਵੱਲੋਂ ਕਿਸਾਨਾਂ ਦੇ ਸੰਘਰਸ਼ ਵਿੱਚ ਕਿਸਾਨਾਂ ਦਾ ਕਿੰਨਾ ਕੁ ਸਾਥ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਬਾਰ ਬਾਰ ਵਾਅਦੇ ਕਰਕੇ ਮੁੱਕਰ ਚੁੱਕੀ ਹੈ ਅਤੇ ਸਾਨੂੰ ਆਪਣੀਆ ਮੰਗਾ ਮਨਵਾਉਣ ਵਾਸਤੇ ਦਿੱਲੀ ਧਾਰਨਾ ਵੀ ਨਹੀ ਦੇਣ ਦਿੱਤਾ ਗਿਆ ।ਇਸ ਕਰਕੇ ਅਸੀ ਪੂਰੇ ਪੰਜਾਬ ਵਿੱਚ ਭਾਜਪਾ ਦਾ ਵਿਰੋਧ ਕਰਦੇ ਹਾਂ ਅਤੇ ਇਨ੍ਹਾਂ ਦੇ ਖਿਲਾਫ ਪਿੰਡਾਂ ਵਿੱਚ ਜਾ ਕੇ ਪੋਸਟਰ ਲੱਗਾ ਰਹੇ ਹਾਂ।

CATEGORIES
Share This

COMMENTS

Wordpress (0)
Disqus (0 )
Translate