ਅੱਖਾਂ ਸੰਬੰਧੀ ਕਿਸੇ ਤਰ੍ਹਾਂ ਦੀ ਵੀ ਸਮੱਸਿਆ ਨੂੰ ਅਣਗੋਲਿਆ ਨਾ ਕੀਤਾ ਜਾਵੇ

ਢਿੱਲਵਾਂ 16 ਮਾਰਚ। ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਪੰਜਾਬ ਭਰ ਦੀਆਂ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ‘ਚ 10 ਤੋਂ 16 ਮਾਰਚ ਤੱਕ ਵਿਸ਼ਵ ਗੁਲਕੋਮਾ ਜਾਗਰੂਕਤਾ ਹਫਤਾ ਮਨਾਇਆ ਜਾ ਰਿਹਾ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਮੈਡੀਕਲ ਅਫਸਰ ਢਿੱਲਵਾਂ ਡਾ. ਹਰਜਿੰਦਰ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਚ ਗੁਲਕੋਮਾ ਸਥਾਈ ਨੇਤਰਹੀਣਤਾ ਦੇ ਮੁੱਖ ਕਾਰਨਾਂ ਵਿਚੋਂ ਇਕ ਅਹਿਮ ਕਾਰਨ ਹੈ। ਗੁਲਕੋਮਾ ਦੇ ਲੱਛਣਾਂ ਬਾਰੇ ਦੱਸਦਿਆ ਉਨ੍ਹਾਂ ਕਿਹਾ ਕਿ ਅਸਾਧਾਰਨ ਸਿਰ ਦਰਦ ਜਾਂ ਅੱਖਾਂ ਚ ਦਰਦ ,ਪੜਨ ਵਾਲੇ ਚਸ਼ਮਿਆਂ ਦਾ ਵਾਰ-ਵਾਰ ਬਦਲਣਾ, ਦ੍ਰਿਸ਼ਟੀ ਦੇ ਖੇਤਰ ਦਾ ਸੀਮਤ ਹੋਣਾ ਆਦਿ ਇਸ ਦੇ ਮੁੱਖ ਲੱਛਣ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਮੂਹ ਸਿਹਤ ਅਧਿਕਾਰੀ ਨੂੰ ਹਦਾਇਤ ਕੀਤੀ ਜਾ ਚੁੱਕੀ ਹੈ ਕਿ ਲੋਕਾਂ ਨੂੰ ਇਸ ਬਿਮਾਰੀ ਪ੍ਰਤੀ ਜਾਗਰੂਕ ਕਰਨ ਲਈ ਹੈਲਥ ਐਂਡ ਵੈਲਨਸ ਸੈਂਟਰ ਤੇ ਗੁਲਕੋਮਾ ਪ੍ਰਤੀ ਵੱਖ-ਵੱਖ ਜਾਗਰੂਕ ਗਤੀਵਿਧੀਆਂ ਕਰਵਾਓੁਣ ਲਈ ਕਿਹਾ। ਉਨ੍ਹਾਂ ਆਮ ਲੋਕਾਂ ਨੂੰ ਅੱਖਾਂ ਸੰਬੰਧੀ ਪੇਸ਼ ਆਉਦੀ ਕਿਸੇ ਤਰ੍ਹਾਂ ਦੀ ਵੀ ਸਮੱਸਿਆ ਨੂੰ ਨਜ਼ਰਅੰਦਾਰ ਨਾ ਕਰਨ ਲਈ ਕਿਹਾ ਅਤੇ ਸਮੇਂ-ਸਮੇਂ ‘ਤੇ ਆਪਣੀ ਅੱਖਾਂ ਦੀ ਜਾਂਚ ਕਰਵਾਉਦੇ ਰਹਿਣ ਲਈ ਕਿਹਾ ਤਾਂ ਜੋ ਸਮੇਂ ਸਿਰ ਯੋਗ ਇਲਾਜ ਕੀਤਾ ਜਾ ਸਕੇ।
ਇਸ ਮੌਕੇ ਜਾਣਕਾਰੀ ਦਿੰਦਿਆਂ ਅੱਖਾਂ ਦੇ ਰੋਗਾਂ ਦੇ ਮਾਹਿਰ ਅਪਥੈਲਮਿਕ ਅਫਸਰ ਸੰਦੀਪ ਸਿੰਘ ਨੇ ਦੱਸਿਆ ਕਿ ਗੁਲਕੋਮਾ ਦਾ ਇਲਾਜ ਸਫਲ ਤਰੀਕੇ ਨਾਲ ਹੋ ਸਕਦਾ ਹੈ ਜੇਕਰ ਸਮੇਂ ਸਿਰ ਇਸ ਬੀਮਾਰੀ ਦਾ ਪਤਾ ਲੱਗ ਜਾਵੇ। ਉਨ੍ਹਾਂ ਦੱਸਇਆ ਕਿ ਗੁਲਕੋਮਾਂ ਦੇ ਲੱਛਣ ਅੱਖਾਂ ‘ਤੇ ਸਿਰ ‘ਚ ਤੇਜ਼ ਦਰਦ, ਨਜ਼ਰ ਦਾ ਕਮਜ਼ੋਰ ਹੋਣਾ ਜਾਂ ਧੁੰਦਲਾ ਦਿੱਖਣਾ ਅਤੇ ਅੱਖਾਂ ਦਾ ਲਾਲ ਹੋਣਾ ਆਦਿ ਲੱਛਣ ਹਨ।
ਇਸ ਮੌਕੇ ਆਏ ਮਰੀਜ਼ਾਂ ਦੀ ਅੱਖਾਂ ਦੀ ਜਾਂਚ ਵੀ ਕੀਤੀ ਗਈ।

CATEGORIES
Share This

COMMENTS

Wordpress (0)
Disqus (0 )
Translate