ਖਾਈ ਚ ਡਿੱਗੀ ਬੱਸ,12 ਲੋਕਾਂ ਦੀ ਮੌਤ,40 ਜ਼ਖਮੀ
ਛੱਤੀਸਗੜ੍ਹ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਿੱਥੇ ਡੂੰਘੀ ਖਾਈ ਦੇ ਵਿੱਚ ਇੱਕ ਬੱਸ ਡਿੱਗਣ ਕਾਰਨ 12 ਲੋਕਾਂ ਦੀ ਮੌਤ ਹੋ ਗਈ ਤੇ 40 ਲੋਕ ਜਖਮੀ ਹੋ ਗਏ। ਅਧਿਕਾਰੀਆਂ ਅਨੁਸਾਰ ਦੁਰਗ ਜਿਲ੍ਹੇ ਦੇ ਕੁਮਹਾਰੀ ਇਲਾਕੇ ਵਿੱਚ ਕੇਡੀਆ ਡਿਸਲਟਰੀਜ ਦੇ ਮੁਲਾਜ਼ਮਾਂ ਨੂੰ ਲੈ ਕੇ ਜਾ ਰਹੀ ਬੱਸ ਵਿੱਚ ਕਰੀਬ 45 ਮੁਲਾਜ਼ਮ ਸਨ। ਬਸ ਜਦੋਂ ਖਾਪੜੀ ਪਿੰਡ ਨੇੜੇ ਪਹੁੰਚੇ ਤਾਂ ਉੱਥੇ ਬੇਕਾਬੂ ਹੋਈ ਬੱਸ ਖਤਾਨ ਵਿੱਚ ਜਾ ਡਿੱਗੀ। ਸੂਚਨਾ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚੀ ਤੇ ਬਚਾਅ ਕਾਰਜ ਆਰੰਭੇ ਗਏ। ਇਸ ਦੌਰਾਨ 12 ਲੋਕਾਂ ਦੀ ਮੌਤ ਹੋ ਗਈ ਤੇ 40 ਲੋਕ ਜ਼ਖਮੀ ਹੋ ਗਏ।
ਉਧਰ ਵਾਪਰੀ ਇਸ ਘਟਨਾ ਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਵਿਸ਼ਨੂ ਦੇਵ ਸਾਈਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਉਹਨਾਂ ਕਿਹਾ ਕਿ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਵਿਛੜੀਆਂ ਰੂਹਾਂ ਨੂੰ ਸ਼ਾਂਤੀ ਬਖਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਦੇਣ।
CATEGORIES ਰਾਸ਼ਟਰੀ
TAGS punjab news