ਕੰਨਿਆ ਸਕੂਲ ਦੀ ਸਨੇਹਾ ਬੁਲੰਦੀ ਮਿਸ ਮਾਲਵਾ ਪੰਜਾਬਣ ਸੈਕਿੰਡ ਰਨਰ ਅੱਪ ਚੁਣਿਆ ਗਿਆ
ਅਬੋਹਰ
ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀ 11ਵੀਂ ਜਮਾਤ ਦੀ ਵਿਦਿਆਰਥਣ ਸਨੇਹਾ ਬੁਲੰਦੀ ਨੇ ਮਿਸ ਅਤੇ ਮਿਸਿਜ਼ ਮਾਲਵਾ ਪੰਜਾਬਣ ਦੇ ਫਾਈਨਲ ਰਾਊਂਡ ਵਿੱਚ ਸੈਕਿੰਡ ਰਨਰ ਅੱਪ ਦਾ ਖਿਤਾਬ ਜਿੱਤ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ।
ਸਕੂਲ ਦੇ ਮੀਡੀਆ ਇੰਚਾਰਜ ਸ੍ਰੀ ਬੱਤਰਾ ਨੇ ਦੱਸਿਆ ਕਿ ਪਹਿਲਾ ਆਡੀਸ਼ਨ ਰੁਤਬਾ ਵਿੱਚ ਹੋਇਆ ਜਿਸ ਵਿੱਚ ਸਨੇਹਾ ਨੂੰ ਬਠਿੰਡਾ ਵਿੱਚ ਹੋਣ ਵਾਲੇ ਗ੍ਰੈਂਡ ਫਿਨਾਲੇ ਵਿੱਚ ਸ਼ਾਮਲ ਹੋਣ ਲਈ ਫਾਈਨਲਿਸਟ ਵਜੋਂ ਬੁਲਾਇਆ ਗਿਆ। ਉਸ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਵਧੀਆ ਪ੍ਰਦਰਸ਼ਨ ਕਰਕੇ ਇਹ ਖ਼ਿਤਾਬ ਹਾਸਲ ਕੀਤਾ। ਇਸ ਮੌਕੇ ਸਨੇਹਾ ਨੂੰ ਦਿਲਕਸ਼ ਮੁਟਿਆਰ ਦੇ ਖਿਤਾਬ ਨਾਲ ਸਨਮਾਨਿਤ ਵੀ ਕੀਤਾ ਗਿਆ। ਸਨੇਹਾ ਨੂੰ ਯਾਦਗਾਰੀ ਚਿੰਨ੍ਹ, ਟੈਗ ਅਤੇ ਤਾਜ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸ਼ੋਅ ਦਾ ਆਯੋਜਨ ਹਰਨਿਗਮ ਈਵੈਂਟ ਦੇ ਕੋਆਰਡੀਨੇਟਰ ਨੀਲਮ ਸ਼ਰਮਾ, ਜੱਜਿੰਗ ਪੈਨਲਿਸਟ ਦਿਵਿਆ ਸ਼ਰਮਾ, ਅਮਰਜੀਤ ਅਤੇ ਹਰਵਿੰਦਰ ਵੱਲੋਂ ਕੀਤਾ ਗਿਆ। ਇਸ ਮੌਕੇ ਸੁਭਾਸ਼ ਢਾਣੀ ਲਟਕਣ ਅਤੇ ਬਿੱਟੂ ਨਰੂਲਾ ਨੇ ਵੀ ਜੇਤੂ ਨੂੰ ਵਧਾਈ ਦਿੱਤੀ। ਪਿ੍ੰਸੀਪਲ ਸ੍ਰੀਮਤੀ ਸੁਨੀਤਾ ਬਿਲੰਦੀ, ਸੀਨੀਅਰ ਲੈਕਚਰਾਰ ਸਤਿੰਦਰਜੀਤ ਕੌਰ, ਹਾਈ ਇੰਚਾਰਜ ਅਮਨ ਚੁੱਘ ਨੇ ਵਿਦਿਆਰਥਣ ਨੂੰ ਉਸ ਦੀ ਸਫ਼ਲਤਾ ‘ਤੇ ਵਧਾਈ ਦਿੱਤੀ | ਜ਼ਿਕਰਯੋਗ ਹੈ ਕਿ ਅਧਿਆਪਕ ਅਮਿਤ ਬੱਤਰਾ ਦੀ ਅਗਵਾਈ ਹੇਠ ਵਿਦਿਆਰਥੀ ਸਨੇਹਾ ਬੁਲੰਦੀ ਨੇ ਇਸ ਮੁਕਾਬਲੇ ਤੋਂ ਇਲਾਵਾ ਰਾਸ਼ਟਰੀ ਪੱਧਰ, ਰਾਜ ਪੱਧਰ, ਜ਼ਿਲ੍ਹਾ ਪੱਧਰ, ਤਹਿਸੀਲ ਪੱਧਰ, ਬਲਾਕ ਪੱਧਰ ਅਤੇ ਵੱਖ-ਵੱਖ ਸੰਸਥਾਵਾਂ ਦੇ ਪ੍ਰੋਗਰਾਮਾਂ ਵਿਚ ਭਾਗ ਲੈ ਕੇ ਕਈ ਇਨਾਮ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਸਕੂਲ ਦੀ ਨੌਵੀਂ ਜਮਾਤ ਦੀ ਵਿਦਿਆਰਥਣ ਸਨੇਹਾ ਦੀ ਛੋਟੀ ਭੈਣ ਖੁਸ਼ੀ ਨੇ ਵੀ ਮਿਸ ਲਿਟਲ ਪੰਜਾਬਣ ਦੀ ਫਾਈਨਲਿਸਟ ਬਣ ਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ।