ਬੇਸਹਾਰਾ ਜਾਨਵਰਾਂ ਨੂੰ ਗਊਸ਼ਾਲਾਵਾਂ ਵਿਚ ਭੇਜਣ ਲਈ ਉਪਰਾਲੇ ਤੇਜ਼ ਕੀਤੇ ਜਾਣ—ਡਿਪਟੀ ਕਮਿਸ਼ਨਰ
ਫਾਜਿ਼ਲਕਾ, 27 ਦਸੰਬਰ
ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਆਈਏਐਸ ਨੇ ਬਾਜਾਰਾਂ ਵਿਚ ਘੁੰਮਦੇ ਬੇਸਹਾਰਾ ਜਾਨਵਰਾਂ ਨੂੰ ਸਰਕਾਰੀ ਅਤੇ ਹੋਰ ਗੈਰ ਸਰਕਾਰੀ ਸੰਸਥਾਵਾਂ ਵੱਲੋਂ ਚਲਾਈਆਂ ਜਾ ਰਹੀਆਂ ਗਊਂਸਾਲਾਵਾਂ ਵਿਚ ਭੇਜਣ ਹਿੱਤ ਉਪਰਾਲੇ ਤੇਜ਼ ਕਰਨ ਦੀ ਹਦਾਇਤ ਕੀਤੀ ਹੈ। ਉਨ੍ਹਾਂ ਨੇ ਇਸ ਸਬੰਧੀ ਅੱਜ ਸਬੰਧਤ ਅਧਿਕਾਰੀਆਂ ਨਾਲ ਬੈਠਕ ਕੀਤੀ।
ਬੈਠਕ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਪਿੱਛਲੇ ਦਿਨੀਂ ਚਲਾਈ ਮੁਹਿੰਮ ਦੌਰਾਨ ਫਾਜਿ਼ਲਕਾ ਸ਼ਹਿਰ ਵਿਚੋਂ 156 ਜਾਨਵਰਾਂ ਨੂੰ ਫੜ ਕੇ ਸਰਕਾਰੀ ਗਉਂਸਾਲਾ ਵਿਚ ਭੇਜਿਆ ਗਿਆ ਹੈ ਤਾਂ ਜ਼ੋ ਇੰਨਾਂ ਜਾਨਵਰਾਂ ਨੂੰ ਠੰਡ ਤੋਂ ਵੀ ਬਚਾਇਆ ਜਾ ਸਕੇ ਅਤੇ ਇੰਨ੍ਹਾਂ ਕਾਰਨ ਹੋਣ ਵਾਲੇ ਹਾਦਸਿਆਂ ਨੂੰ ਵੀ ਰੋਕਿਆ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਵਿਭਾਗ ਨੂੰ ਹਦਾਇਤ ਕੀਤੀ ਕਿ ਸਮਾਜਿਕ ਸੰਸਥਾਵਾਂ ਵੱਲੋਂ ਚਲਾਈਆਂ ਜਾ ਰਹੀਆਂ ਗਊਂਸਾਲਾਵਾਂ ਵਿਚ ਵੀ ਗਾਂਵਾਂ ਨੂੰ ਭੇਜਿਆ ਜਾਵੇਗਾ। ਉਨ੍ਹਾਂ ਨੇ ਨਗਰ ਨਿਗਮ/ਨਗਰ ਕੌਂਸਲਾਂ ਨੂੰ ਹਦਾਇਤ ਕੀਤੀ ਕਿ ਇੱਕਠਾ ਹੁੰਦਾ ਕਾਓ ਸੈਸ ਹਰ ਮਹੀਨੇ ਦੇ ਪੰਜ ਤਾਰੀਖ ਨੂੰ ਗਊਂਸਾਲਾ ਨੂੰ ਭੇਜਿਆ ਜਾਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਜ਼ੇਕਰ ਪ੍ਰਾਇਵੇਟ ਗਊਸਾਲਾਵਾਂ ਜਾਨਵਰ ਰੱਖਣਗੀਆਂ ਤਾਂ ਉਨ੍ਹਾਂ ਨੂੰ ਵੀ ਉਨ੍ਹਾਂ ਦੇ ਚਾਰੇ ਲਈ ਮਦਦ ਦਿੱਤੀ ਜਾਵੇਗੀ। ਇਸ ਮੌਕੇ ਫਾਜਿ਼ਲਕਾ ਦੀ ਗਊਸਾਲਾ ਤੋਂ ਸ੍ਰੀ ਅਸੋਕ ਕੁਮਾਰ ਨੇ ਹਾਮੀ ਭਰੀ ਕਿ ਉਨ੍ਹਾਂ ਦੀ ਗਊਸਾਲਾ ਵੱਲੋਂ ਵੀ ਬੇਸਹਾਰਾ ਜਾਨਵਰ ਸ਼ਹਿਰ ਵਿਚੋਂ ਇੱਕਠੇ ਕਰਕੇ ਗਊਸਾਲਾ ਵਿਚ ਭੇਜ਼ੇ ਜਾਣਗੇ।
ਬੈਠਕ ਵਿਚ ਡੀਡੀਪੀਓ ਸ੍ਰੀ ਸੁਖਪਾਲ ਸਿੰਘ, ਸ੍ਰੀ ਪ੍ਰਫੁਲ ਚੰਦਰ ਨਾਗਪਾਲ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ: ਨਵੀਨ ਛਾਬੜਾ, ਕੈਟਲ ਪੌਂਡ ਦੇ ਇਚਾਰਚ ਸੋਨੂੰ ਵਰਮਾ ਆਦਿ ਵੀ ਹਾਜਰ ਸਨ।