ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੰਜਵੀਂ ਦਾ ਨਤੀਜਾ ਐਲਾਨਿਆ
ਮੋਹਾਲੀ 2 ਅਪ੍ਰੈਲ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੋਰਡ ਦੀ ਪੰਜਵੀਂ ਸ਼੍ਰੇਣੀ ਦਾ ਸਾਲਾਨਾ ਨਤੀਜਾ ਐਲਾਨਿਆ ਗਿਆ ਹੈ। ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੇ 100 ਫੀਸਦੀ ਅੰਕ ਪ੍ਰਾਪਤ ਕੀਤੇ ਹਨ।ਨਤੀਜਾ 2 ਅਪ੍ਰੈਲ ਤੋਂ ਤੁਸੀਂ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾਕੇ ਵੇਖ ਸਕਦੇ ਹੋ।
ਪੰਜਵੀਂ ਸ਼੍ਰੇਣੀ ਦੀ ਪਾਸ ਫੀਸਦੀ ਦਰ 99.84 ਫੀਸਦੀ ਰਹੀ ਹੈ। ਲੜਕੀਆਂ ਦੀ ਪਾਸ ਫੀਸਦੀ ਦਰ 99.86 ਤੇ ਲੜਕਿਆਂ ਦੀ 99.81 ਫੀਸਦੀ ਰਹੀ। ਪੰਜਾਬ ਭਰ ਦੇ ਵੱਖ-ਵੱਖ ਸਕੂਲਾਂ ਦੇ 587 ਵਿਦਿਆਰਥੀਆਂ ਨੇ 100 ਫੀਸਦੀ ਅੰਕ ਹਾਸਲ ਕੀਤੇ। ਪੰਜਾਬ ਸਕੂਲ ਸਿੱਖਿਆ ਬੋਰਡ ਦੀ website ਉਤੇ 2 ਤਰੀਕ ਨੂੰ ਸਵੇਰੇ 10 ਵਜੇ ਨਤੀਜੇ ਦੇਖੇ ਜਾ ਸਕਦੇ ਹਨ।


CATEGORIES ਸਿੱਖਿਆ


