ਕੀ ਕਾਂਗਰਸ ਦਾ ਬੇੜਾ ਪਾਰ ਲਾਉਣਗੇ ਧਰਮਵੀਰ ਗਾਂਧੀ

ਲੋਕ ਸਭਾ ਚੋਣਾਂ ਨੂੰ ਲੈ ਕੇ ਪਾਰਟੀਆਂ ਬਦਲਣ ਵਾਲਿਆਂ ਦਾ ਮੌਸਮ ਜ਼ੋਰਾਂ ਸ਼ੋਰਾਂ ਨਾਲ ਸ਼ੁਰੂ ਹੋ ਚੁੱਕਿਆ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੌਸਮ ਇਸੇ ਤਰ੍ਹਾਂ ਹੀ ਬਰਕਰਾਰ ਰਹਿਣ ਦੀ ਉਮੀਦ ਹੈ। ਪਟਿਆਲਾ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਰਹੇ ਪਰਨੀਤ ਕੌਰ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਤੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਭਾਜਪਾ ਵਿੱਚ ਸ਼ਮੂਲੀਅਤ ਕੀਤੇ ਜਾਣ ਤੋਂ ਬਾਅਦ ਇਹ ਹਲਕਾ ਲੋਕ ਸਭਾ ਪੱਖ ਤੋਂ ਸੁਣਨਾ ਹੀ ਪਿਆ ਸੀ ਬੇਸ਼ੱਕ 2024 ਦੀਆਂ ਚੋਣਾਂ ਵਿੱਚ ਲਾਲ ਸਿੰਘ ਸਮੇਤ ਵੱਖ-ਵੱਖ ਲੀਡਰ ਲੋਕ ਸਭਾ ਦੀ ਟਿਕਟ ਭਾਲ ਰਹੇ ਹਨ। ਪਰ ਕਾਂਗਰਸ ਵੱਲੋਂ ਨਵਾਂ ਪੱਤਾ ਖੇਡਿਆ ਗਿਆ ਹੈ। ਆਮ ਆਦਮੀ ਪਾਰਟੀ ਵੱਲੋਂ ਪਟਿਆਲਾ ਤੋਂ ਲੋਕ ਸਭਾ ਮੈਂਬਰ ਰਹੇ ਡਾਕਟਰ ਧਰਮਵੀਰ ਗਾਂਧੀ ਜਿਹੜੇ ਕਿ ਪੰਜਾਬ ਦੇ ਮੁੱਦਿਆਂ ਤੇ ਬੇਬਾਕੀ ਨਾਲ ਬੋਲਣ ਵਾਲੇ ਆਗੂ ਹਨ ਉਹਨਾਂ ਦੀ ਕਾਂਗਰਸ ਵਿੱਚ ਸ਼ਮੂਲੀਅਤ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਬੇਸ਼ੱਕ ਕਾਂਗਰਸ ਨੇ ਹਲੇ ਤੱਕ ਟਿਕਟਾਂ ਦਾ ਐਲਾਨ ਨਹੀਂ ਕੀਤਾ ਪਰ ਡਾਕਟਰ ਧਰਮਵੀਰ ਗਾਂਧੀ ਦੇ ਪਟਿਆਲਾ ਤੋਂ ਕਾਂਗਰਸ ਵਿੱਚ ਸ਼ਮੂਲੀਅਤ ਕਰਨ ਤੋਂ ਬਾਅਦ ਲੋਕਾਂ ਵਿੱਚ ਆਮ ਤੌਰ ਤੇ ਇਹ ਗੱਲ ਚੱਲ ਰਹੀ ਹੈ ਕਿ ਡਾਕਟਰ ਧਰਮਵੀਰ ਗਾਂਧੀ ਪਟਿਆਲਾ ਤੋਂ ਕਾਂਗਰਸ ਦੇ ਲੋਕ ਸਭਾ ਚੋਣਾਂ ਲਈ ਉਮੀਦਵਾਰ ਹੋਣਗੇ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਕੈਪਟਨ ਅਮਰਿੰਦਰ ਸਿੰਘ ਤੇ ਪਰਨੀਤ ਕੌਰ ਵਰਗੇ ਵੱਡੇ ਚਿਹਰਿਆਂ ਦੀ ਥਾਂ ਡਾਕਟਰ ਧਰਮਵੀਰ ਗਾਂਧੀ ਪਟਿਆਲਾ ਲੋਕ ਸਭਾ ਹਲਕੇ ਵਿੱਚ ਕਾਂਗਰਸ ਦਾ ਬੇੜਾ ਪਾਰ ਲਾ ਸਕਣਗੇ। ਇਹ ਤਾਂ ਸਮਾਂ ਹੀ ਦੱਸੇਗਾ ਪਰ ਫਿਲਹਾਲ ਧਰਮਵੀਰ ਗਾਂਧੀ ਵੱਲੋਂ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੇ ਜਾਣ ਤੋਂ ਬਾਅਦ ਉਹ ਕਾਂਗਰਸ ਵਿੱਚ ਸ਼ਾਮਿਲ ਹੋ ਕੇ ਖੁਸ਼ ਨਜ਼ਰ ਆ ਰਹੇ ਹਨ। ਬੇਸ਼ੱਕ ਉਹ ਸੋਸ਼ਲ ਮੀਡੀਆ ਸਮੇਤ ਵੱਖ-ਵੱਖ ਪਲੇਟਫਾਰਮਾਂ ਤੇ ਪੰਜਾਬ ਦੇ ਮੁੱਦਿਆਂ ਦੀ ਗੱਲ ਬੇਬਾਕੀ ਨਾਲ ਚੱਕਦੇ ਆ ਰਹੇ ਹਨ ਪਰ ਉਹਨਾਂ ਕੋਲ ਸਿਆਸੀ ਪਲੇਟਫਾਰਮ ਦੀ ਕਮੀ ਸੀ। ਕਿਉਂਕਿ ਉਹਨਾਂ ਦੀ ਖੁਦ ਦੀ ਪਾਰਟੀ ਤਾਂ ਸੀ ਪਰ ਉਸ ਪਾਰਟੀ ਦਾ ਉਹ ਵਜੂਦ ਨਹੀਂ ਸੀ ਜਿਹੜਾ ਰਾਸ਼ਟਰੀ ਪਾਰਟੀ ਦਾ ਹੁੰਦਾ ਹੈ। ਕੀ ਉਹਨਾਂ ਨੂੰ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਪਟਿਆਲਾ ਲੋਕ ਸਭਾ ਹਲਕੇ ਵਿੱਚ ਕਾਂਗਰਸੀ ਬਗਾਵਤ ਕਰਨਗੇ ਜਾਂ ਨਹੀਂ ਇਹ ਵੀ ਸਮਾਂ ਹੀ ਦੱਸੇਗਾ।

CATEGORIES
Share This

COMMENTS

Wordpress (0)
Disqus (0 )
Translate