ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁੰਡਲ ਦੀਆਂ ਬੋਰਡ ਜਮਾਤਾਂ ਦਾ ਨਤੀਜਾ ਰਿਹਾ ਸ਼ਾਨਦਾਰ

ਅਬੋਹਰ 18 ਮਈ। ਬੋਰਡ ਪ੍ਰੀਖਿਆਵਾਂ ਸਾਲ 2024 25 ਦੀਆਂ ਬੋਰਡ ਪ੍ਰੀਖਿਆਵਾਂ ਅੱਠਵੀਂ, ਦਸਵੀਂ ਅਤੇ 12ਵੀਂ ਤਿੰਨੇ ਜਮਾਤਾਂ ਦੇ ਸਾਰੇ ਬੱਚੇ ਚੰਗੇ ਨੰਬਰ ਲੈ ਕੇ ਪਾਸ ਹੋਏ। ਬਾਹਰਵੀਂ ਜਮਾਤ ਵਿੱਚ 42 ਬੱਚੇ ਪ੍ਰੀਖਿਆ ਵਿੱਚ ਬੈਠੇ ਜਿਨਾਂ ਵਿੱਚੋਂ 39 ਬੱਚੇ 60% ਤੋਂ ਵੱਧ ਅੰਕਾਂ ਨਾਲ ਪਾਸ ਹੋਏ ਅਤੇ 3 ਬੱਚਿਆਂ ਨੇ 80% ਤੋਂ ਵੱਧ ਅੰਕ ਹਾਸਲ ਕੀਤੇ। ਇਸੇ ਤਰ੍ਹਾਂ ਦਸਵੀਂ ਜਮਾਤ ਵਿਚ 65 ਬੱਚੇ ਪ੍ਰੀਖਿਆ ਵਿੱਚ ਬੈਠੇ ਜਿੰਨਾ ਵਿੱਚੋਂ 53 ਬੱਚਿਆਂ ਨੇ 60% ਤੋਂ ਵੱਧ ਅੰਕ ਹਾਸਲ ਕੀਤੇ ਅਤੇ ਦੋ ਬੱਚਿਆਂ ਨੇ 80% ਤੋਂ ਵੱਧ ਨੰਬਰ ਲਏ। ਇਸ ਤੋਂ ਪਹਿਲਾਂ ਅੱਠਵੀਂ ਜਮਾਤ ਵਿੱਚੋਂ 21 ਵਿੱਚੋਂ 21 ਬੱਚੇ ਵਧੀਆ ਨੰਬਰ ਲੈ ਕੇ ਪਾਸ ਹੋਏ।
ਸਕੂਲ ਇੰਚਾਰਜ ਸ੍ਰੀਮਤੀ ਚਰਨਜੀਤ ਕੌਰ ਅਤੇ ਸਮੂਹ ਸਟਾਫ ਵੱਲੋਂ ਸਾਰੇ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਅਤੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਅਤੇ
ਪੁਜੀਸ਼ਨ ਹੋਲਡਰ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।

CATEGORIES
Share This

COMMENTS

Wordpress (0)
Disqus (0 )
Translate