ਸੰਕਟ ਮੋਚਨ ਬਾਲਾ ਜੀ ਧਾਮ ਖਾਟਵਾ ਚੈਰੀਟੇਬਲ ਟਰਸਟ ਵੱਲੋਂ ਬੱਚਿਆਂ ਨੂੰ ਵੰਡੀਆਂ ਗਈਆਂ ਕਾਪੀਆਂ ਤੇ ਪੈਨਸਿਲਾਂ

ਅਬੋਹਰ 16 ਦਸੰਬਰ।ਸੰਕਟ ਮੋਚਨ ਬਾਲਾ ਜੀ ਧਾਮ ਖਾਟਵਾ ਚੈਰੀਟੇਬਲ ਟਰਸਟ ਵੱਲੋਂ ਅੱਜ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਖਾਟਵਾ ਵਿੱਚ ਬੱਚਿਆਂ ਨੂੰ ਕਾਪੀਆਂ ਤੇ ਪੈਨਸਲਾਂ ਵੰਡੀਆਂ ਗਈਆਂ। ਇਸ ਮੌਕੇ ਤੇ ਆਂਗਣਵਾੜੀ ਵਰਕਰਾਂ ਨੂੰ ਕੁੱਕਰ ਵੀ ਦਾਨ ਵਜੋਂ ਦਿੱਤੇ ਗਏ। ਇਸ ਮੌਕੇ ਤੇ ਸ਼੍ਰੀ ਨੰਦ ਕਿਸ਼ੋਰ ਸ਼ਾਸਤਰੀ ਵੱਲੋਂ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਗਿਆ ਤੇ ਉਹਨਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ ਗਈ। ਉਹਨਾਂ ਕਿਹਾ ਕਿ ਅੱਜ ਦੇ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ ਤੇ ਸਾਨੂੰ ਇਹਨਾਂ ਦੇ ਭਵਿੱਖ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।ਉਹਨਾਂ ਕਿਹਾ ਪਿੰਡ ਵਾਲਿਆਂ ਨੂੰ ਸਕੂਲ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਜਰੂਰਤ ਹੋਵੇ ਤਾਂ ਉਹ ਹਮੇਸ਼ਾ ਸਹਿਯੋਗ ਲਈ ਤਿਆਰ ਹਨ।ਉਹਨਾਂ ਨੇ ਸਕੂਲ ਅਧਿਆਪਕਾਂ ਦੀ ਸ਼ਲਾਘਾ ਕੀਤੀ। ਇਸ ਦੌਰਾਨ ਗਊਸ਼ਾਲਾ ਵਿੱਚ ਟਰਸਟ ਦੇ ਅਹੁਦੇਦਾਰਾਂ ਵੱਲੋਂ ਪਸ਼ੂਆਂ ਲਈ ਦਵਾਈਆਂ ਦਾ ਪ੍ਰਬੰਧ ਵੀ ਕੀਤਾ ਗਿਆ। ਇਸ ਮੌਕੇ ਤੇ ਕਾਰਤਿਕ ਨਿਓਲ,ਸਤੀਸ਼ ਛਾਬੜਾ,ਓਮ ਪ੍ਰਕਾਸ਼ ਸਾਂਗਵਾਲ,ਧਰਮਵੀਰ ਸਾਂਗਵਾਲ,ਸੁਭਾਸ਼ ਧਾਨੀਆ, ਸੁਧੀਰ ਕਟਾਰੀਆ ਆਦਿ ਕਮੇਟੀ ਮੈਂਬਰ ਹਾਜਰ ਸਨ। ਸਕੂਲ ਹੈਡ ਟੀਚਰ ਕਰਮਜੀਤ ਕੌਰ ਵੱਲੋਂ ਟਰਸਟ ਦੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਸੁਰਿੰਦਰ ਕੌਰ ਅਮਨਦੀਪ ਕੌਰ ਟੇਕ ਚੰਦ ਅਨੀਤਾ ਰਾਣੀ ਵਿਦਿਆ ਰਾਣੀ ਵੀ ਹਾਜਰ ਸਨ।

CATEGORIES
Share This

COMMENTS

Wordpress (0)
Disqus (0 )
Translate