ਦੋ ਸਾਲ ਦੀ ਬੱਚੀ ਨੂੰ ਪੂਲ ‘ਚ ਬਚਾਉਦਿਆਂ ਪਿਤਾ ਤੇ ਦਾਦੇ ਦੀ ਮੌਤ
ਆਸਟ੍ਰੇਲੀਆ 1 ਅਪ੍ਰੈਲ। ਮੈਲਬੌਰਨ ਦੇ ਰਹਿਣ ਵਾਲੇ 38 ਸਾਲਾਂ ਸੰਨੀ ਰੰਧਾਵਾ ਤੇ ਉਸਦੇ ਪਿਤਾ ਦੀ ਆਪਣੀ ਬੱਚੀ ਨੂੰ ਬਚਾਉਂਦਿਆਂ ਮੌਤ ਹੋ ਜਾਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ ।ਜਾਣਕਾਰੀ ਅਨੁਸਾਰ ਸੰਨੀ ਰੰਧਾਵਾ ਆਪਣੇ ਪਰਿਵਾਰ ਨਾਲ ਗੋਲਡ ਕੋਸਟ ਦੇ Surfers Paradise ਗਿਆ ਹੋਇਆ ਸੀ।ਜਿੱਥੇ Easter ਦੀਆਂ ਛੁੱਟੀਆਂ ਮਨਾਉਣ ਲਈ ਪਰਿਵਾਰ Mark Hotel ‘ਚ ਰੁਕਿਆ ਸੀ। ਉਨਾਂ ਦੀ ਦੋ ਸਾਲ ਦੀ ਛੋਟੀ ਬੱਚੀ ਅਚਾਨਕ ਹੋਟਲ ਪੂਲ ਵਿੱਚ ਜਾ ਡਿੱਗੀ। ਉਸਨੂੰ ਬਚਾਉਣ ਲਈ ਮਾਂ ਨੇ ਵੀ ਪਿੱਛੇ ਹੀ ਛਾਲ ਮਾਰ ਦਿੱਤੀ।
ਮਗਰੋਂ ਸੰਨੀ ਅਤੇ ਉਸਦੇ 65 ਸਾਲਾਂ ਪਿਤਾ (ਛੋਟੀ ਬੱਚੀ ਦੇ ਦਾਦਾ) ਨੇ ਵੀ ਬੱਚੀ ਨੂੰ ਬਚਾਉਣ ਲਈ ਪਾਣੀ ‘ਚ ਛਾਲ ਮਾਰ ਦਿੱਤੀ ਪਰ ਤੈਰ ਨਾ ਪਾਉਣ ਕਰਕੇ ਜਦੋਂ ਉਹਨਾਂ ਨੂੰ ਹੋਰ ਮਦਦ ਨਾਲ ਬਾਹਰ ਕੱਢਿਆ ਗਿਆ ਤਾਂ cardiac arrest ਨਾਲ ਦੋਹਾਂ ਦੀ ਮੌਤ ਹੋ ਗਈ।
ਛੋਟੀ ਬੱਚੀ ਦੀ ਸਿਹਤ ਹੁਣ ਠੀਕ ਹੈ,ਜਦਕਿ ਉਸਦੀ ਮਾਂ ਹਸਪਤਾਲ ਵਿੱਚ ਜੇਰੇ ਇਲਾਜ ਹੈ।

CATEGORIES ਅੰਤਰਰਾਸ਼ਟਰੀ


