ਕਣਕ ਦੇ ਸੀਜਨ ਨੂੰ ਲੈ ਕੇ ਜਰੂਰੀ ਜਾਣਕਾਰੀ
ਪੀਐਸਪੀਸੀਐਲ ਵੱਲੋਂ ਕਣਕ ਦੇ ਸੀਜ਼ਨ ਨੂੰ ਲੈ ਕੇ ਇੱਕ ਜਰੂਰੀ ਸੂਚਨਾ ਜਨਤਕ ਤੌਰ ਤੇ ਸਾਂਝੀ ਕੀਤੀ ਗਈ। ਜਿਸ ਨੂੰ ਹਰ ਇੱਕ ਵਿਅਕਤੀ ਤੱਕ ਪਹੁੰਚਾਉਣਾ ਬਹੁਤ ਜਰੂਰੀ ਹੈ। ਤੁਹਾਨੂੰ ਪਤਾ ਹੀ ਹੈ ਕਿ ਕਣਕ ਦੀ ਵਾਢੀ ਦਾ ਸਮਾਂ ਬਿਲਕੁਲ ਨਜ਼ਦੀਕ ਹੈ ਤੇ ਕਣਕਾਂ ਪੱਕ ਕੇ ਖੜੀਆਂ ਹੋਈਆਂ ਹਨ ਅਜਿਹੇ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਪੀਐਸਪੀਸੀਐਲ ਵੱਲੋਂ ਸੂਚਨਾ ਜਾਰੀ ਕੀਤੀ ਗਈ ਹੈ। ਉਨਾਂ ਵੱਲੋਂ ਵੱਖ-ਵੱਖ ਨੰਬਰ ਜਾਰੀ ਕੀਤੇ ਗਏ ਹਨ। ਜੇਕਰ ਤੁਹਾਨੂੰ ਕਿਤੇ ਵੀ ਨੀਵੀਆਂ ਤਾਰਾਂ ਨਜ਼ਰ ਆਉਂਦੀਆਂ ਹਨ ਜਾਂ ਅਜਿਹੀ ਸਮੱਸਿਆ ਹੈ ਤਾਂ ਤੁਸੀਂ ਤੁਰੰਤ ਨੰਬਰਾਂ ਤੇ ਸੰਪਰਕ ਕਰਕੇ ਇਹ ਜਾਣਕਾਰੀ ਦੇ ਸਕਦੇ ਹੋ। ਤਾਂ ਜੋ ਉਸਦਾ ਨਾਲੋ ਨਾਲ ਹੱਲ ਕੀਤਾ ਜਾ ਸਕੇ।ਬਹੁਤਜ਼ਰੂਰੀ ਸੂਚਨਾ : ਪੰਜਾਬ ਸਰਕਾਰ ਦੇ ਬਿਜਲੀ ਬੋਰਡ PSPCL ਵੱਲੋਂ ਕਣਕ ਦੀ ਫ਼ਸਲ ਨੂੰ ਅੱਗ ਲੱਗਣ ਤੋਂ ਬਚਾਉਣ ਲਈ ਕੰਟਰੋਲ ਰੂਮ ਦੀ ਸਥਾਪਨਾ ਕੀਤੀ ਗਈ ਹੈ , ਜੇਕਰ ਤੁਹਾਨੂੰ ਕਿਤੇ ਬਿਜਲੀ ਦੀਆਂ ਢਿੱਲੀਆਂ ਤਾਰਾਂ ਜਾਂ ਨੀਵੀਆਂ ਤਾਰਾਂ ਜਾਂ ਸਪਾਰਕਿੰਗ ਕਰਦੀਆਂ ਤਾਰਾਂ ਵੇਖਣ ਨੂੰ ਮਿਲਣ ਤਾਂ ਤੁਰੰਤ ਉਸਦੀ ਫੋਟੋ ਖਿੱਚ ਕੇ ਤੇ ਲੋਕੇਸ਼ਨ WhatsApp ਨੰਬਰ 96461-06836 ਤੇ ਭੇਜ ਦਿਉ , ਇਸ ਤੋਂ ਇਲਾਵਾ ਤੁਸੀਂ ਇਹ ਸੂਚਨਾ PSPCL ਦੇ ਕੰਟਰੋਲ ਰੂਮ 96461-06835,96461-06836 ਤੇ 1912 ਨੰਬਰ ਤੇ ਕਾਲ ਕਰਕੇ ਵੀ ਦੇ ਸਕਦੇ ਹੋ , ਕਿਰਪਾ ਕਰਕੇ ਇਹ ਜਾਣਕਾਰੀ ਹਰ ਕਿਸਾਨ , ਹਰ ਪਿੰਡ ਤੇ ਹਰ ਪੰਜਾਬੀ ਤੱਕ ਪਹੁੰਚਾ ਦਿਉ ਤਾਂਕਿ ਕਿਸਾਨਾਂ ਦੀ 6 ਮਹੀਨੇ ਦੀ ਮਿਹਨਤ ਨਾਲ ਤਿਆਰ ਕੀਤੀ ਫ਼ਸਲ ਅੱਗ ਕਾਰਨ ਬਰਬਾਦ ਹੋਣ ਤੋਂ ਬਚਾਈ ਜਾ ਸਕੇ।



