ਹੁਣ ਇਹ (AI) ਕੈਲਕੂਲੇਟਰ ਦੱਸੇਗਾ ਮੌਤ ਦਾ ਸਮਾਂ

ਬੇਸ਼ੱਕ ਇਹ ਗੱਲ ਪੱਕੀ ਹੈ ਕਿ ਜਿਸ ਨੇ ਦੁਨੀਆਂ ਵਿੱਚ ਜਨਮ ਲਿਆ ਹੈ ਉਸ ਦੀ ਮੌਤ ਵੀ ਤੈਅ ਹੈ ਪਰ ਕਿਸੇ ਨੂੰ ਨਹੀਂ ਪਤਾ ਕਿ ਕਿਸ ਨੇ ਕਦੋਂ ਮਰਨਾ ਹੈ। ਪਰ ਹੁਣ ਨਵੀਂ ਤਕਨੀਕ ਆਰਟੀਫਿਸ਼ਅਲ ਇੰਟੈਲੀਜਂਸ ਏਆਈ ਆਉਣ ਤੋਂ ਬਾਅਦ ਬੜੀਆਂ ਅਸੰਭਵ ਚੀਜ਼ਾਂ ਸੰਭਵ ਹੋ ਰਹੀਆਂ ਹਨ। ਹੁਣ ਇਹ ਵੀ ਪਤਾ ਲੱਗ ਜਾਵੇਗਾ ਕਿ ਕਿਸ ਦੀ ਮੌਤ ਕਦੋਂ ਹੋਵੇਗੀ। ਡੈਨਮਾਰਕ ਦੇਸ਼ ਦੀ ਇੱਕ ਯੂਨੀਵਰਸਿਟੀ ਦੇ ਵਿੱਚ ਏਆਈ ਅਧਾਰਤ ਅਜਿਹੀ ਖੋਜ ਸਾਹਮਣੇ ਆਈ ਹੈ ਜਿਸ ਵਿੱਚ ਇਹ ਪਤਾ ਲੱਗ ਗਿਆ ਹੈ ਕਿ ਤੁਹਾਡੀ ਮੌਤ ਕਦੋਂ ਹੋਵੇਗੀ। ਡੈਨਮਾਰਕ ਦੀ ਟੈਕਨੀਕਲ ਯੂਨੀਵਰਸਿਟੀ ਦੇ ਵਿਗਿਆਨੀਆਂ ਵੱਲੋਂ ਏਆਈ ਤੇ ਅਧਾਰਤ ਇੱਕ ਅਜਿਹਾ ਕੈਲਕੂਲੇਟਰ ਤਿਆਰ ਕੀਤਾ ਗਿਆ ਹੈ ਜਿਸ ਰਾਹੀਂ ਕਿਸੇ ਦੀ ਮੌਤ ਬਾਰੇ ਜਾਣਕਾਰੀ ਦਿੱਤੀ ਜਾਵੇਗੀ।ਉਥੋਂ ਦੇ ਵਿਗਿਆਨੀਆਂ ਵੱਲੋਂ 2020 ਤੱਕ 12 ਸਾਲਾਂ ਵਿੱਚ 50 ਲੱਖ ਤੋਂ ਵੱਧ ਲੋਕਾਂ ਦੇ ਅੰਕੜਿਆਂ ਦੀ ਕੀਤੀ ਗਈ ਜਾਂਚ ਤੋਂ ਬਾਅਦ 78 ਫੀਸਦੀ ਸ਼ੁੱਧਤਾ ਨਾਲ ਡਾਟਾ ਦਿਖਾਇਆ ਗਿਆ ਹੈ। ਇਹ ਕਿਸੇ ਵੀ ਚੀਜ਼ ਦੀ ਭਵਿੱਖਬਾਣੀ ਕਰ ਸਕਦਾ ਹੈ। ਇਹ ਕੈਲਕੂਲੇਟਰ ਦੱਸੇਗਾ ਕਿ ਵਿਅਕਤੀ ਕਿੰਨਾ ਸਮਾਂ ਜਿਉਂਦਾ ਰਵੇਗਾ ਭਾਵ ਉਸਦੀ ਮੌਤ ਦੀ ਤਰੀਕ ਦੱਸੀ ਜਾ ਸਕਦੀ ਹੈ। ਇਸ ਖੋਜ ਨੂੰ ਲੈ ਕੇ ਜਿੱਥੇ ਬੜੀ ਹੈਰਾਨਗੀ ਤੇ ਡਰ ਆਉਂਦਾ ਹੈ ਉੱਥੇ ਟੈਕਨੋਲਜੀ ਦੀ ਗੱਲ ਕਰੀਏ ਤਾਂ ਵਿਗਿਆਨ ਦੀ ਤਰੱਕੀ ਦੀ ਸੀਮਾ ਕਿੱਥੇ ਪਹੁੰਚ ਗਈ ਇਸ ਗੱਲ ਦਾ ਵੀ ਪਤਾ ਲੱਗਦਾ ਹੈ। ਆਰਟੀਫਿਸ਼ਅਲ ਇੰਟੈਲੀਜਂਸ ਆਉਣ ਵਾਲੇ ਸਮੇਂ ਵਿੱਚ ਹੋਰ ਕੀ ਰੰਗ ਦਿਖਾਵੇਗੀ ਇਹਦਾ ਸਮਾਂ ਹੀ ਦੱਸੇਗਾ ਪਰ ਟੈਕਨੋਲਜੀ ਦੇ ਵਿੱਚ ਲਗਾਤਾਰ ਹੋ ਰਿਹਾ ਵਾਧਾ ਤੇ ਏਆਈ ਦੀ ਉੱਚ ਪੱਧਰ ਤੱਕ ਦੀ ਵਰਤੋਂ ਫਾਇਦੇਮੰਦ ਹੋਣ ਦੇ ਨਾਲ ਨਾਲ ਨੁਕਸਾਨ ਦੇਹ ਵੀ ਜਾਪਣ ਲੱਗੀ ਹੈ।

CATEGORIES
Share This

COMMENTS

Wordpress (0)
Disqus (0 )
Translate