ਹੁਣ 13 ਨਵੰਬਰ ਨੂੰ ਨਹੀਂ ਪੈਣਗੀਆਂ ਜਿਮਨੀ ਚੋਣਾਂ ਲਈ ਵੋਟਾਂ, ਤਰੀਕ ਬਦਲੀ

ਚੋਣ ਕਮਿਸ਼ਨ ਵੱਲੋਂ ਜਿਮਨੀ ਚੋਣਾਂ ਲਈ ਤਰੀਕ ਬਦਲੀ ਗਈ ਹੈ। ਹੁਣ 13 ਨਵੰਬਰ ਨੂੰ ਵੋਟਾਂ ਨਹੀਂ ਪੈਣਗੀਆਂ। ਸਗੋਂ 20 ਨਵੰਬਰ ਨੂੰ ਵੋਟਾਂ ਪੈਣਗੀਆਂ ਤੇ 23 ਨਵੰਬਰ ਨੂੰ ਨਤੀਜੇ ਆਉਣਗੇ। ਪਹਿਲਾਂ 13 ਨਵੰਬਰ ਨੂੰ ਵੋਟਾਂ ਪੈਣੀਆਂ ਸਨ ਤੇ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਲਈ ਜਿਮਨੀ ਚੋਣਾਂ ਹੋਣ ਜਾ ਰਹੀਆਂ ਹਨ। ਜਿਸ ਵਿੱਚ ਬਰਨਾਲਾ ਗਿੱਦੜਬਾਹਾ ਡੇਰਾ ਬਾਬਾ ਨਾਨਕ ਤੇ ਚੱਬੇਵਾਲ ਵਿਧਾਨ ਸਭਾ ਹਲਕੇ ਸ਼ਾਮਿਲ ਹਨ। ਪੰਜਾਬ ਤੋਂ ਇਲਾਵਾ ਕੇਰਲ ਯੂਪੀ ਵਿੱਚ ਵੀ ਚੋਣਾਂ ਦੀ ਤਰੀਕ ਬਦਲੀ ਗਈ ਹੈ।

CATEGORIES
Share This

COMMENTS

Wordpress (0)
Disqus (0 )
Translate