ਕੁੰਵਰ ਵਿਜੇ ਪ੍ਰਤਾਪ ਨੂੰ ਪਸੰਦ ਨਹੀਂ ਹੈ ਆਪਣੀ ਪਾਰਟੀ ਦਾ ਇਹ ਕੰਮ
ਸੋਸ਼ਲ ਮੀਡੀਆ ਤੇ ਕੱਢਦੇ ਰਹਿੰਦੇ ਹਨ ਆਪਣੀ ਭੜਾਸ
ਚੰਡੀਗੜ੍ਹ 1 ਅਪ੍ਰੈਲ (ਦਾ ਪੋਸਟਮੇਲ ਬਿਊਰੋ)-ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਤੇ ਸਾਬਕਾ ਆਈਪੀਐਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਪਿਛਲੇ ਕਾਫੀ ਸਮੇਂ ਤੋਂ ਆਪਣੀਆਂ ਸੋਸ਼ਲ ਮੀਡੀਆ ਤੇ ਪੈਂਦੀਆਂ ਪੋਸਟਾਂ ਕਾਰਨ ਚਰਚਾ ਵਿੱਚ ਰਹਿੰਦੇ ਹਨ ਇਸ ਦੌਰਾਨ ਜਿੱਥੇ ਉਹ ਆਪਣੀ ਹੀ ਪਾਰਟੀ ਦੀ ਕਾਰਗੁਜਾਰੀ ਦੇ ਸਵਾਲ ਚੁੱਕਦੇ ਹਨ ਉਥੇ ਉਨਾਂ ਵੱਲੋਂ ਵਾਰ-ਵਾਰ ਆਪਣੇ ਪਾਰਟੀ ਦੇ ਲੀਡਰਾਂ ਨੂੰ ਘੇਰਿਆ ਜਾਂਦਾ ਹੈ। ਅੱਜ ਇੱਕ ਪਾਸੇ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਇੰਡੀਆ ਮਹਾਂਗਠਜੋੜ ਦੀ ਵੱਡੀ ਰੈਲੀ ਹੋ ਰਹੀ ਸੀ ਤੇ ਦੂਜੇ ਪਾਸੇ ਇਸ ਰੈਲੀ ਤੋਂ ਦੂਰੀ ਬਣਾ ਕੇ ਕੁਵਰ ਵਿਜੇ ਪ੍ਰਤਾਪ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਕੇ ਆਪਣੀ ਭਾਵਨਾ ਪ੍ਰਗਟ ਕਰ ਰਹੇ ਸਨ। ਕੁੰਵਰ ਵਿਜੇ ਪ੍ਰਤਾਪ ਨੂੰ ਆਮ ਆਦਮੀ ਪਾਰਟੀ ਦਾ ਇੰਡੀਆ ਗਠਜੋੜ ਵਿੱਚ ਸ਼ਾਮਿਲ ਹੋਣਾ ਪਸੰਦ ਨਹੀਂ ਹੈ। ਇਸੇ ਲਈ ਇਸ ਰੈਲੀ ਵਿੱਚ ਜਾਣ ਤੋਂ ਉਹਨਾਂ ਕਿਨਾਰਾ ਕੀਤਾ।
ਕੁੰਵਰ ਵਿਜੇ ਪ੍ਰਤਾਪ ਨੇ ਇੱਥੋਂ ਤੱਕ ਲਿਖਿਆ ਕਿ ਉਹ ਅਰਵਿੰਦ ਕੇਜਰੀਵਾਲ ਦੇ ਵਕੀਲ ਵਜੋਂ ਵੀ ਬੇਹਤਰ ਕੰਮ ਕਰ ਸਕਦੇ ਹਨ।
ਉਨਾਂ ਹੋਰ ਕੀ ਕੁਝ ਲਿਖਿਆ ਤੁਸੀਂ ਖੁਦ ਹੀ ਪੜੋ,,
“ਮੈਂ ਅਰਵਿੰਦ ਕੇਜਰੀਵਾਲ ਜੀ ਦੇ ਵਕੀਲ ਵਜੋਂ ਆਪਣੀਆਂ ਸੇਵਾਵਾਂ ਦੇਣ ਲਈ ਤਿਆਰ ਹਾਂ।
ਮੈਂ ਮੌਜੂਦਾ ਕੇਸ ਵਿੱਚ ਕਿਸੇ ਹੋਰ ਕਾਨੂੰਨ ਪ੍ਰੈਕਟੀਸ਼ਨਰ (ਵਕੀਲ) ਨਾਲੋਂ ਬਿਹਤਰ ਜਾਂ ਬਰਾਬਰ ਕਰ ਸਕਦਾ ਹਾਂ।
ਮੈਂ ਸੰਜੇ ਸਿੰਘ ਜੀ ਨੂੰ ਵੀ ਅਜਿਹੀ ਪੇਸ਼ਕਸ਼ ਕੀਤੀ ਸੀ; ਇੱਥੋਂ ਤੱਕ ਕਿ ਅੰਮ੍ਰਿਤਸਰ ਦੀ ਅਦਾਲਤ ਵਿੱਚ ਚੱਲ ਰਹੇ ਕੇਸ ਵਿੱਚ ਵੀ।
ਚੋਣ ਪ੍ਰਕਿਰਿਆ ਦੇ ਕੰਢੇ ‘ਤੇ ਹੋਈਆਂ ਅਜਿਹੀਆਂ ਗ੍ਰਿਫਤਾਰੀਆਂ ਦੀ ਮੈਂ ਦਿਲੋਂ ਨਿੰਦਾ ਕਰਦਾ ਹਾਂ।
ਇੱਥੇ ਮੈਂ ਇਹ ਕਲੀਅਰ ਕਰਦਾ ਹਾਂ ਕਿ ਮੇਰੇ ਲਈ ਰਾਹੁਲ ਗਾਂਧੀ, ਤੇਜਸਵੀ ਯਾਦਵ, ਅਖਿਲੇਸ਼ ਯਾਦਵ, ਸ਼ਰਦ ਪਵਾਰ ਜੀ ਅਤੇ ਹੋਰ ਨੇਤਾਵਾਂ ਨਾਲ ਮੰਚ ਸਾਂਝਾ ਕਰਨਾ ਜਾਂ ਰੈਲੀ ਜਾਂ ਇਕੱਠ ਦਾ ਹਿੱਸਾ ਬਣਨਾ ਬਹੁਤ ਮੁਸ਼ਕਲ ਹੈ; ਕਿਉਂਕਿ ਇਹਨਾਂ ਲੀਡਰਾਂ ਦੇ ਨਾਲ ਸਾਡੇ ਵਿਚਾਰਧਾਰਕ ਮਤਭੇਦ ਚਲਦੇ ਆ ਰਹੇ ਹਨ।
ਇਸ ਲਈ ਮੈਂ ਅੱਜ ਦੀ ਦਿੱਲੀ ਦੀ ਰੈਲੀ ਨੂੰ ਛੱਡਣਾ ਬਿਹਤਰ ਸਮਝਿਆ।
I.N.D.I.A. ਗਠਜੋੜ ਨਾਲ ਹੋਏ ਇਸ ਅਪਵਿੱਤਰ ਸਮਝੌਤੇ ਕਾਰਨ ਅਸੀਂ ਪੰਜ ਰਾਜਾਂ ਦੀਆਂ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਪਹਿਲਾਂ ਹੀ ਬਹੁਤ ਨੁਕਸਾਨ ਝੱਲ ਚੁੱਕੇ ਹਾਂ।
ਦੋ ਸਾਲ ਪਹਿਲਾਂ; ਪੰਜਾਬ ਦੀ ਜਨਤਾ ਨੇ ਕਾਂਗਰਸ ਪਾਰਟੀ ਦੇ ਖਿਲਾਫ ‘ਆਪ’ ਨੂੰ ਪੂਰਾ ਫਤਵਾ ਦਿੱਤਾ ਹੈ।
ਚੋਣ ਪ੍ਰਚਾਰ ਦੌਰਾਨ, ਮੈਨੂੰ ‘ਆਪ’ ਦੀ ਕੇਂਦਰੀ ਲੀਡਰਸ਼ਿਪ ਨੇ ਰਾਹੁਲ ਗਾਂਧੀ ਵਿਰੁੱਧ ਪ੍ਰੈਸ ਬਿਆਨ ਜਾਰੀ ਕਰਨ ਦਾ ਜਿੰਮਾ ਸੌਂਪਿਆ ਸੀ; ਜਦੋਂ ਉਸਨੇ ਸਾਡੇ ਨੇਤਾ ਅਰਵਿੰਦ ਕੇਜਰੀਵਾਲ ਜੀ ਲਈ “ਦੇਸ਼ਦਰੋਹੀ” ਵਰਗੇ ਬਹੁਤ ਕਠੋਰ, ਰੁੱਖੇ ਅਤੇ ਗੈਰ-ਸੰਸਦੀ ਸ਼ਬਦ ਬੋਲੇ ਸਨ। ਮੈਂ ਇਹ ਕੰਮ ਪੂਰੀ ਤਰ੍ਹਾਂ ਪੇਸ਼ੇਵਰ ਤਰੀਕੇ ਨਾਲ ਕੀਤਾ ਅਤੇ ਮੈਨੂੰ ‘ਆਪ’ ਦੀ ਸਾਡੀ ਰਾਸ਼ਟਰੀ ਟੀਮ ਤੋਂ ਥਾਪੀ ਦਿੱਤੀ ਗਈ। ਇਹ ਸਭ ਕੁਝ ਯੂਟਿਊਬ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਉਪਲਬਧ ਹੈ।
ਮੇਰੇ ਲਈ, ਰਾਜਨੀਤੀ ਪੂਰੀ ਤਰ੍ਹਾਂ ਵਿਚਾਰਧਾਰਾ ਅਤੇ ਸਟੈਂਡ ‘ਤੇ ਅਧਾਰਤ ਹੈ; ਜੋ ਕਿ ਅਰਵਿੰਦ ਕੇਜਰੀਵਾਲ ਜੀ ਦੁਆਰਾ ਲਿਖੀ ਕਿਤਾਬ “ਸਵਰਾਜ” ਵਿੱਚ ਵਧੀਆ ਸ਼ਬਦਾਂ ਵਿੱਚ ਲਿਖਿਆ ਗਿਆ ਹੈ।
ਮੈਂ 21 ਜੂਨ 2021 ਨੂੰ ‘ਆਪ’ ਵਿੱਚ ਸ਼ਾਮਲ ਹੋਣ ਤੋਂ ਬਾਅਦ ਵਿਰੋਧੀ ਧਿਰ ਦੇ ਬਲਾਕ ਤੋਂ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਅਰਵਿੰਦ ਕੇਜਰੀਵਾਲ ਜੀ ਨੂੰ ਪੇਸ਼ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਹਾਲਾਂਕਿ, ਸਾਡੀ ਆਪਣੀ ਪਾਰਟੀ ਦੇ ਕੁਝ ਰਣਨੀਤੀਕਾਰਾਂ ਦੁਆਰਾ ਇਸ ਵਿਚਾਰ ਨੂੰ ਬੇਅਸਰ ਕਰ ਦਿੱਤਾ ਅਤੇ ਹਾਸ਼ੀਏ ‘ਤੇ ਸੁੱਟ ਦਿੱਤਾ ਗਿਆ।
ਮੈਂ ਕੇਜਰੀਵਾਲ ਸਾਹਬ ਦੁਆਰਾ ਲਿਖਿਤ ਕਿਤਾਬ “ਸਵਰਾਜ” ਵਿੱਚ ਦਰਸਾਏ ਗਏ ਸਾਡੀ ਪਾਰਟੀ ਦੇ ਮੂਲ ਸਿਧਾਂਤਾਂ ‘ਤੇ ਦ੍ਰਿੜਤਾ ਨਾਲ ਖੜ੍ਹਾ ਹਾਂ।
‘ਆਪ’ ਅਤੇ ਕਾਂਗਰਸ 2017 ਤੋਂ ਪੰਜਾਬ ‘ਚ ਕੁਦਰਤੀ ਵਿਰੋਧੀ ਹਨ।
ਸਾਨੂੰ ਕਾਂਗਰਸ ਅਤੇ ਭਾਜਪਾ ਤੋਂ ਬਰਾਬਰ ਦੂਰੀ ਬਣਾਈ ਰੱਖਣੀ ਚਾਹੀਦੀ ਹੈ। ਇਸ ਤੋਂ ਇਲਾਵਾ, ਕਾਂਗਰਸ ਪਾਰਟੀ ਨੇ, 2022 ਦੀਆਂ ਚੋਣਾਂ ਤੋਂ ਬਾਅਦ, ਕਥਿਤ ਦਿੱਲੀ ਸ਼ਰਾਬ ਘੁਟਾਲੇ ਦਾ ਬਹੁਤ ਜ਼ਿਆਦਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕੀਤੀ; ਖਾਸ ਤੌਰ ‘ਤੇ ਗੋਆ ਵਿਚ ਕਾਂਗਰਸ ਦੀ ਹਾਰ ਨੂੰ ਲੈ ਕੇ.. ਇਹ ਸਭ ਕੁੱਝ ਯੂਟਿਊਬ ‘ਤੇ ਉਪਲਬਧ ਹੈ; ਇਸ ਸੰਬੰਧੀ ਅਜੇ ਮਾਕਨ ਜੀ ਅਤੇ ਸੁਪ੍ਰੀਆ ਸ਼੍ਰੀਨੇਤ ਜੀ ਵਰਗੇ ਬੁਲਾਰਿਆਂ ਦੁਆਰਾ ਜ਼ੋਰਦਾਰ ਸ਼ਬਦਾਂ ਵਿਚ AAP ਦੇ ਲੀਡਰਾਂ ਖਿਲਾਫ਼ ਆਵਾਜ ਰਖੀ ਹਾਈ ਸੀ।
ਅਜਿਹੀ ਸਥਿਤੀ ਵਿੱਚ, ਕਾਂਗਰਸ ਨਾਲ ਕੋਈ ਵੀ ਗਠਜੋੜ (ਸੀਟ ਵੰਡ ਦੇ ਨਾਲ ਜਾਂ ਬਿਨਾਂ) ‘ਆਪ’ ਦੀਆਂ ਮੌਜੂਦਾ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਨੂੰ ਕਮਜ਼ੋਰ ਕਰੇਗਾ।
ਅਸੀਂ ਆਪਣੇ ਤੌਰ ‘ਤੇ ਹਰ ਸਥਿਤੀ ਨਾਲ ਨਜਿੱਠਣ ਲਈ ਮਜ਼ਬੂਤ ਹਾਂ।
ਸਾਨੂੰ ਆਪਣੀ ਪਾਰਟੀ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਰਣਨੀਤੀਆਂ ਤਿਆਰ ਕਰਨੀਆਂ ਚਾਹੀਦੀਆਂ ਹਨ।